ਪੂਤਿਨ ਵੱਲੋਂ ਚਾਰ ਯੂਕਰੇਨੀ ਖਿੱਤਿਆਂ ਦੇ ਰੂਸ ’ਚ ਰਲੇਵੇਂ ਦੀ ਸੰਧੀ ’ਤੇ ਦਸਤਖ਼ਤ : The Tribune India

ਪੂਤਿਨ ਵੱਲੋਂ ਚਾਰ ਯੂਕਰੇਨੀ ਖਿੱਤਿਆਂ ਦੇ ਰੂਸ ’ਚ ਰਲੇਵੇਂ ਦੀ ਸੰਧੀ ’ਤੇ ਦਸਤਖ਼ਤ

ਯੂਕਰੇਨ ਨੂੰ ਸਬੰਧਤ ਖਿੱਤਿਆਂ ’ਤੇ ਮੁੜ ਕਬਜ਼ੇ ਦੀ ਕੋਸ਼ਿਸ਼ ਨਾ ਕਰਨ ਦੀ ਦਿੱਤੀ ਚਿਤਾਵਨੀ; ਪੱਛਮੀ ਮੁਲਕਾਂ ਵੱਲੋਂ ਰੂਸ ਦੇ ਕਦਮ ਦੀ ਨਿੰਦਾ

ਪੂਤਿਨ ਵੱਲੋਂ ਚਾਰ ਯੂਕਰੇਨੀ ਖਿੱਤਿਆਂ ਦੇ ਰੂਸ ’ਚ ਰਲੇਵੇਂ ਦੀ ਸੰਧੀ ’ਤੇ ਦਸਤਖ਼ਤ

ਮਾਸਕੋ, 30 ਸਤੰਬਰ

ਰੂਸੀ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਨੇ ਅੱਜ ਕੌਮਾਂਤਰੀ ਨਿਯਮਾਂ ਨੂੰ ਦਰਕਿਨਾਰ ਕਰਦਿਆਂ ਯੂਕਰੇਨ ਦੇ ਚਾਰ ਖਿੱਤਿਆਂ ਖਰਸੌਨ, ਜ਼ਾਪੋਰਿਜ਼ੀਆ, ਲੁਹਾਂਸਕ ਤੇ ਦੋਨੇਤਸਕ ਦੇ ਰੂਸ ’ਚ ਰਲੇਵੇਂ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਸਮਝੌਤਿਆਂ ’ਤੇ ਦਸਤਖ਼ਤ ਕਰ ਦਿੱਤੇ ਹਨ। ਕਰੈਮਲਿਨ ਦੇ ਸੇਂਟ ਜੌਰਜ ਹਾਲ ’ਚ ਕਰਵਾਏ ਸਮਾਗਮ ਦੌਰਾਨ ਪੂਤਿਨ ਤੇ ਯੂਕਰੇਨ ਦੇ ਚਾਰੇ ਖੇਤਰਾਂ ਦੇ ਮੁਖੀਆਂ ਨੇ ਰਲੇਵੇਂ ਸਬੰਧੀ ਸਮਝੌਤੇ ’ਤੇ ਦਸਤਖ਼ਤ ਕੀਤੇ।

ਇਨ੍ਹਾਂ ਖੇਤਰਾਂ ਦੇ ਰੂਸ ’ਚ ਰਲੇਵੇਂ ਦੀ ਪ੍ਰਕਿਰਿਆ ਸ਼ੁਰੂ ਹੋਣ ਦੇ ਨਾਲ ਹੀ ਸੱਤ ਮਹੀਨਿਆਂ ਤੋਂ ਰੂਸ ਤੇ ਯੂਕਰੇਨ ਦਰਮਿਆਨ ਚੱਲ ਰਹੀ ਜੰਗ ਹੋਰ ਤੇਜ਼ ਹੋਣ ਦਾ ਖਦਸ਼ਾ ਹੈ। ਰੂਸ ਵੱਲੋਂ ਯੂਕਰੇਨ ਦੇ ਕਬਜ਼ੇ ਵਾਲੇ ਇਲਾਕਿਆਂ ਦੇ ਰਲੇਵੇਂ ਲਈ ਕੀਤੀ ਗਈ ਰਾਏਸ਼ੁਮਾਰੀ ਤੋਂ ਤਿੰਨ ਦਿਨ ਬਾਅਦ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ। ਯੂਕਰੇਨ ਤੇ ਪੱਛਮੀ ਮੁਲਕਾਂ ਨੇ ਇਸ ਨੂੰ ਸਿੱਧੇ-ਸਿੱਧੇ ਜ਼ਮੀਨ ’ਤੇ ਕਬਜ਼ਾ ਕਰਾਰ ਦਿੰਦਿਆਂ ਕਿਹਾ ਕਿ ਇਹ ਬੰਦੂਕ ਦੇ ਜ਼ੋਰ ’ਤੇ ਝੂਠੀ ਕਵਾਇਦ ਹੈ। ਕਰੈਮਲਿਨ ਦੇ ਕੰਟਰੋਲ ਹੇਠਲੀ ਰੂਸੀ ਸੰਸਦ ਦੇ ਦੋਵਾਂ ਸਦਨਾਂ ਦੀ ਮੀਟਿੰਗ ਅਗਲੇ ਹਫ਼ਤੇ ਹੋਵੇਗੀ ਜਿਸ ’ਚ ਇਨ੍ਹਾਂ ਇਲਾਕਿਆਂ ਨੂੰ ਰੂਸ ’ਚ ਸ਼ਾਮਲ ਕੀਤੇ ਜਾਣ ਲਈ ਸਮਝੌਤਿਆਂ ’ਤੇ ਮੋਹਰ ਲਾਈ ਜਾਵੇਗੀ ਅਤੇ ਇਨ੍ਹਾਂ ਨੂੰ ਪ੍ਰਵਾਨਗੀ ਲਈ ਪੂਤਿਨ ਕੋਲ ਭੇਜਿਆ ਜਾਵੇਗਾ। ਪੂਤਿਨ ਤੇ ਉਸ ਦੇ ਭਾਈਵਾਲਾਂ ਨੇ ਯੂਕਰੇਨ ਨੂੰ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਉਹ ਇਨ੍ਹਾਂ ਇਲਾਕਿਆਂ ’ਤੇ ਮੁੜ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕਰੇ ਅਤੇ ਕਿਹਾ ਕਿ ਰੂਸ ਅਜਿਹੀ ਕਿਸੇ ਵੀ ਕਾਰਵਾਈ ਨੂੰ ਆਪਣੀ ਖੇਤਰੀ ਪ੍ਰਭੂਸੱਤਾ ਖ਼ਿਲਾਫ਼ ਹਮਲਾ ਮੰਨੇਗਾ ਤੇ ਜਵਾਬੀ ਕਾਰਵਾਈ ਲਈ ਕੋਈ ਵੀ ਕਦਮ ਚੁੱਕਣ ਤੋਂ ਪਿੱਛੇ ਨਹੀਂ ਹਟੇਗਾ। ਇਸ ਤੋਂ ਪਹਿਲਾਂ ਰੂਸੀ ਰਾਸ਼ਟਰਪਤੀ ਪੂਤਿਨ ਨੇ ਅੱਜ ਸਵੇਰੇ ਯੂਕਰੇਨ ਦੇ ਖਰਸੌਨ ਤੇ ਜ਼ਾਪੋਰਿਜ਼ੀਆ ਨੂੰ ਆਜ਼ਾਦ ਇਲਾਕਿਆਂ ਵਜੋਂ ਮਾਨਤਾ ਦੇਣ ਦੇ ਹੁਕਮ ਜਾਰੀ ਕੀਤੇ ਸਨ। ਰੂਸ ਨੇ ਫਰਵਰੀ ਮਹੀਨੇ ਲੁਹਾਂਸਕ ਤੇ ਦੋਨੇਤਸਕ ਅਤੇ ਇਸ ਤੋਂ ਪਹਿਲਾਂ ਕਰੀਮੀਆ ਲਈ ਅਜਿਹੇ ਕਦਮ ਚੁੱਕੇ ਸਨ। ਪੂਤਿਨ ਨੇ ਯੂਕਰੇਨ ਨੂੰ ਇਹ ਜੰਗ ਖਤਮ ਕਰਨ ਲਈ ਬੈਠ ਕੇ ਗੱਲਬਾਤ ਕਰਨ ਦਾ ਸੱਦਾ ਵੀ ਦਿੱਤਾ। -ਏਪੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸ਼ਹਿਰ

View All