DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਿੰਗ ਚਾਰਲਸ ਦੇ ਨਵੇਂ ਸਾਲ ਦੇ ਸਨਮਾਨਾਂ ’ਚ ਪੰਜਾਬੀਆਂ ਦੀ ਝੰਡੀ

ਪ੍ਰੋਫੈਸਰ ਗੁਰਪ੍ਰੀਤ ਸਿੰਘ ਜਗਪਾਲ ‘ਆਫਿਸਰ ਆਫ ਦਿ ਆਰਡਰ ਆਫ ਦਿ ਬ੍ਰਿਟਿਸ਼ ਐਂਪਾਇਰ’ ਬਣੇ; ਨਰਿੰਦਰ ਕੌਰ ਸ਼ੇਰਗਿੱਲ ਨੂੰ ਨਿਆਂ ਪ੍ਰਸ਼ਾਸਨ ਵਿੱਚ ਸੇਵਾਵਾਂ ਲਈ ਸਨਮਾਨਿਤ ਕੀਤਾ

  • fb
  • twitter
  • whatsapp
  • whatsapp
Advertisement

ਕਿੰਗ ਚਾਰਲਸ ਤੀਜੇ ਵੱਲੋਂ ਇਸ ਹਫ਼ਤੇ ਭਾਰਤੀ ਮੂਲ ਦੇ ਪੇਸ਼ੇਵਰਾਂ ਨੂੰ ਦਿੱਤੇ ‘ਨਿਊ ਈਅਰ ਆਨਰਜ਼’ (ਨਵੇਂ ਸਾਲ ਦੇ ਸਨਮਾਨਾਂ) ਵਿੱਚ ਕਈ ਪੰਜਾਬੀ ਸ਼ਾਮਲ ਹਨ। 2025 ਦੀ ਇਸ ਸੂਚੀ ਵਿੱਚ ਭਾਰਤੀ ਵਿਰਾਸਤ ਨਾਲ ਸਬੰਧਤ ਲਗਪਗ 30 ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ। ਉੱਦਮਤਾ ਅਤੇ ਸਿੱਖਿਆ ਦੇ ਖੇਤਰ ’ਚ ਸੇਵਾਵਾਂ ਲਈ ਪ੍ਰੋਫੈਸਰ ਗੁਰਪ੍ਰੀਤ ਸਿੰਘ ਜਗਪਾਲ ‘ਆਫਿਸਰ ਆਫ ਦਿ ਆਰਡਰ ਆਫ ਦਿ ਬ੍ਰਿਟਿਸ਼ ਐਂਪਾਇਰ’ (ਓ ਬੀ ਈ) ਬਣੇ। ਨਰਿੰਦਰ ਕੌਰ ਸ਼ੇਰਗਿੱਲ ਨੂੰ ਬਰਤਾਨੀਆ ਦੇ ਸੀਰੀਅਸ ਫਰਾਡ ਆਫਿਸ ’ਚ ਸੁਰੱਖਿਆ ਸਲਾਹਕਾਰ ਵਜੋਂ ਨਿਆਂ ਪ੍ਰਸ਼ਾਸਨ ਵਿੱਚ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ ਹੈ। ਗੁਰਮਤਿ ਸੰਗੀਤ ਅਕੈਡਮੀ ਦੇ ਡਾ. ਹਰਜਿੰਦਰ ਸਿੰਘ ਲਾਲੀ ਨੂੰ ਸੰਗੀਤਕ ਵਿਰਾਸਤ ਤੇ ਧਾਰਮਿਕ ਭਾਈਚਾਰਿਆਂ ਦੀ ਸਾਂਝ ਲਈ ਓ ਬੀ ਈ ਮਿਲਿਆ। ਫੈਸ਼ਨ ਡਿਜ਼ਾਈਨਰ ਮਨੀ ਕੋਹਲੀ ਨੂੰ ਫੈਸ਼ਨ ਵਿੱਚ ਸੇਵਾਵਾਂ ਲਈ ਐੱਮ ਬੀ ਈ ਮਿਲਿਆ ਹੈ। ਐੱਮ ਬੀ ਈ ਹਾਸਲ ਕਰਨ ਵਾਲਿਆਂ ਵਿੱਚ ਅਵਤਾਰ ਸਿੰਘ ਮਠਾੜੂ (ਯੌਰਕ ਯੂਨੀਵਰਸਿਟੀ ਵਿੱਚ ਕੈਮਿਸਟਰੀ ਦੇ ਪ੍ਰੋਫੈਸਰ), ਲੰਡਨ ਦੇ ਸਾਈਂ ਸਕੂਲ ਆਫ ਹੈਰੋ ਦੇ ਸੰਸਥਾਪਕ ਰਾਣੂ ਮਹਿਤਾ-ਰਾਡੀਆ ਅਤੇ ਬਲਬੀਰ ਸਿੰਘ (ਬਲਬੀਰ ਸਿੰਘ ਡਾਂਸ ਕੰਪਨੀ) ਸ਼ਾਮਲ ਹਨ। ਨੈੱਟਵਰਕ ਰੇਲ ਦੇ ਕਮਿਊਨਿਟੀ ਸੇਫਟੀ ਮੈਨੇਜਰ ਮਨਜਿੰਦਰ ਸਿੰਘ ਕੰਗ ਅਤੇ ਲੰਡਨ ਦੇ ਡੀਨਸਫੀਲਡ ਪ੍ਰਾਇਮਰੀ ਸਕੂਲ ਦੇ ਸਹਾਇਕ ਮੁੱਖ ਅਧਿਆਪਕ ਭਜਨ ਮਠਾੜੂ ਨੂੰ ‘ਮੈਡਲਿਸਟ ਆਫ ਦਿ ਆਰਡਰ ਆਫ ਦਿ ਬ੍ਰਿਟਿਸ਼ ਐਂਪਾਇਰ’ (ਬੀ ਈ ਐੱਮ) ਮਿਲਿਆ।

ਮੀਰਾ ਸਿਆਲ ਨੂੰ ਡੇਮਹੁੱਡਜ਼ ਸਨਮਾਨ

Advertisement

ਸਭ ਤੋਂ ਪ੍ਰਮੁੱਖ ਡੇਮਹੁੱਡਜ਼ ਸਨਮਾਨ ਅਦਾਕਾਰਾ ਅਤੇ ਲੇਖਿਕਾ ਮੀਰਾ ਸਿਆਲ ਨੂੰ ਸਾਹਿਤ, ਡਰਾਮਾ ਅਤੇ ਚੈਰਿਟੀ ਲਈ ਅਤੇ ਪ੍ਰੋਫੈਸਰ ਮੀਨਾ ਉਪਾਧਿਆਏ ਨੂੰ ਵੇਲਜ਼ ਵਿੱਚ ਭਾਈਚਾਰਕ ਸਾਂਝ ਤੇ ਮੈਡੀਕਲ ਜੈਨੇਟਿਕਸ ਵਿੱਚ ਸੇਵਾਵਾਂ ਲਈ ਦਿੱਤਾ ਗਿਆ ਹੈ।

Advertisement

ਨਾਗਰਿਕ ਲੀਡਰਸ਼ਿਪ ਅਤੇ ਚੈਰਿਟੀ ਲਈ ‘ਕਮਾਂਡਰ ਆਫ਼ ਦਿ ਆਰਡਰ ਆਫ਼ ਦਿ ਬ੍ਰਿਟਿਸ਼ ਐਂਪਾਇਰ’ (ਸੀ ਬੀ ਈ) ਨਾਲ ਧਰੁਵ ਪਟੇਲ ਨੂੰ ਸਨਮਾਨਿਤ ਕੀਤਾ ਗਿਆ ਹੈ। -ਪੀਟੀਆਈ

Advertisement
×