Winnipeg ’ਚ Punjabi Sisters ਦੀ Mental Math ਮੁਕਾਬਲੇ ’ਚ ਝੰਡੀ
ਕੈਨੇਡਾ ਦੇ ਸ਼ਹਿਰ ਵਿਨੀਪੈੱਗ ਦੀਆਂ ਪੰਜਾਬੀ ਮੂਲ ਦੀਆਂ ਦੋ ਸਕੀਆਂ ਭੈਣਾਂ ਮਨਸੀਰਤ ਕੌਰ ਸੈਣੀ ਅਤੇ ਏਕਨੂਰ ਕੌਰ ਸੈਣੀ ਨੇ 2026 ਦੇ ਕੈਨੇਡਾ ਨੈਸ਼ਨਲ ਲੈਵਲ ਮੈਂਟਲ ਮੈਥ ਅਤੇ ਅਬੈਕਸ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬੀਆਂ ਅਤੇ ਮੈਨੀਟੋਬਾ ਦਾ ਮਾਣ ਵਧਾਇਆ ਹੈ।...
Advertisement
ਕੈਨੇਡਾ ਦੇ ਸ਼ਹਿਰ ਵਿਨੀਪੈੱਗ ਦੀਆਂ ਪੰਜਾਬੀ ਮੂਲ ਦੀਆਂ ਦੋ ਸਕੀਆਂ ਭੈਣਾਂ ਮਨਸੀਰਤ ਕੌਰ ਸੈਣੀ ਅਤੇ ਏਕਨੂਰ ਕੌਰ ਸੈਣੀ ਨੇ 2026 ਦੇ ਕੈਨੇਡਾ ਨੈਸ਼ਨਲ ਲੈਵਲ ਮੈਂਟਲ ਮੈਥ ਅਤੇ ਅਬੈਕਸ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬੀਆਂ ਅਤੇ ਮੈਨੀਟੋਬਾ ਦਾ ਮਾਣ ਵਧਾਇਆ ਹੈ। ਵੱਡੀ ਭੈਣ ਮਨਸੀਰਤ ਕੌਰ ਸੈਣੀ ਨੇ ਇਸ ਮੁਕਾਬਲੇ ਵਿੱਚ ਕੌਮੀ ਅਤੇ ਸੂਬਾਈ ਜੇਤੂ ਬਣਨ ਦਾ ਮਾਣ ਹਾਸਲ ਕੀਤਾ। ਉਸ ਨੇ ਸਿਰਫ਼ ਅੱਠ ਮਿੰਟਾਂ ਵਿੱਚ ਗਣਿਤ ਦੇ 200 ਸਵਾਲ ਹੱਲ ਕੀਤੇ। ਛੋਟੀ ਭੈਣ ਏਕਨੂਰ ਕੌਰ ਸੈਣੀ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨੈਸ਼ਨਲ ਮੁਕਾਬਲੇ ਵਿੱਚ ਉੱਚ ਸਨਮਾਨ ਹਾਸਲ ਕੀਤਾ। ਉਸ ਨੇ ਅੱਠ ਮਿੰਟਾਂ ਵਿੱਚ ਗਣਿਤ ਦੇ 160 ਸਵਾਲ ਹੱਲ ਕੀਤੇ। ਇਸੇ ਤਰ੍ਹਾਂ ਗਾਰਡਨ ਸਿਟੀ ਦੇ ਵਿਦਿਆਰਥੀ ਗੁਰਦਿੱਤ ਮੋਧਨ ਨੇ ਇਸ ਮੁਕਾਬਲੇ ਦੇ ਸੁਣ ਕੇ ਜਵਾਬ ਦੇਣ ਵਾਲੇ ਵਰਗ ਵਿੱਚ ਮੈਨੀਟੋਬਾ ਦਾ ਸੂਬਾਈ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।
Advertisement
Advertisement
×

