DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Canada ਵਿੱਚ Punjabi ਦੀ ਗੋਲੀਆਂ ਮਾਰ ਕੇ Killed

ਨੇੜਲੇ ਸ਼ਹਿਰ ਲੈਂਗਲੀ ’ਚ ਪੰਜਾਬੀ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। ਪੁਲੀਸ ਨੇ ਉਸ ਦੀ ਹਾਲੇ ਪਛਾਣ ਜਾਰੀ ਨਹੀਂ ਕੀਤੀ ਪਰ ਸੂਤਰਾਂ ਮੁਤਾਬਕ ਉਸ ਦਾ ਨਾਮ ਜੀਵਨ ਜੌਹਲ (23) ਹੈ। ਲੈਂਗਲੀ ਪੁਲੀਸ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਨੂੰ 200...

  • fb
  • twitter
  • whatsapp
  • whatsapp
featured-img featured-img
ਸੰਕੇਤਕ ਫੋਟੋ
Advertisement

ਨੇੜਲੇ ਸ਼ਹਿਰ ਲੈਂਗਲੀ ’ਚ ਪੰਜਾਬੀ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। ਪੁਲੀਸ ਨੇ ਉਸ ਦੀ ਹਾਲੇ ਪਛਾਣ ਜਾਰੀ ਨਹੀਂ ਕੀਤੀ ਪਰ ਸੂਤਰਾਂ ਮੁਤਾਬਕ ਉਸ ਦਾ ਨਾਮ ਜੀਵਨ ਜੌਹਲ (23) ਹੈ। ਲੈਂਗਲੀ ਪੁਲੀਸ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਨੂੰ 200 ਸਟਰੀਟ ਅਤੇ 60 ਐਵੇਨਿਊ ਸਥਿਤ ਪਲਾਜ਼ੇ ’ਚ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ। ਉਹ ਜਦੋਂ ਮੌਕੇ ’ਤੇ ਪਹੁੰਚੇ ਤਾਂ ਉੱਥੇ ਇੱਕ ਮਹਿੰਗੀ ਕਾਰ ਵਿੱਚ ਗੋਲੀਆਂ ਨਾਲ ਜ਼ਖ਼ਮੀ ਨੌਜਵਾਨ ਤੜਫ ਰਿਹਾ ਸੀ। ਉਸ ਦੀ ਜਾਨ ਬਚਾਉਣ ਦੇ ਯਤਨ ਕੀਤੇ ਗਏ ਪਰ ਇਲਾਜ ਦੌਰਾਨ ਉਹ ਦਮ ਤੋੜ ਗਿਆ। ਇਸ ਘਟਨਾ ਤੋਂ ਥੋੜ੍ਹੀ ਦੇਰ ਬਾਅਦ 75 ਐਵੇਨਿਊ ਅਤੇ 232 ਸਟਰੀਟ ’ਤੇ ਕਾਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਜੋ ਕਾਤਲਾਂ ਦੀ ਕਾਰਵਾਈ ਮੰਨੀ ਜਾ ਸਕਦੀ ਹੈ ਕਿਉਂਕਿ ਇਹ ਢੰਗ ਅਕਸਰ ਬਦਮਾਸ਼ਾਂ ਵੱਲੋਂ ਵੱਡੀ ਕਾਰਵਾਈ ਕਰਨ ਤੋਂ ਬਾਅਦ ਸਬੂਤ ਮਿਟਾਉਣ ਲਈ ਅਪਣਾਇਆ ਜਾਂਦਾ ਹੈ। ਉੱਧਰ, ਵਿਨੀਪੈੱਗ ਨੇੜੇ ਪੁਲੀਸ ਨੇ ਦੋ ਪੰਜਾਬੀਆਂ ਰਵਿੰਦਰ ਚਾਹਲ (48) ਅਤੇ ਕੁਲਵਿੰਦਰ ਚਾਹਲ (38) ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ ਹਥਿਆਰਾਂ ਅਤੇ ਕਾਰਤੂਸਾਂ ਦੀ ਵੱਡੀ ਖੇਪ ਤੇ ਨਗ਼ਦੀ ਬਰਾਮਦ ਕੀਤੀ ਹੈ। ਪੁਲੀਸ ਨੇ ਦੱਸਿਆ ਕਿ ਕੈਨੇਡਾ ਬਾਰਡਰ ਸਰਵਿਸ ਏਜੰਸੀ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਵੈਸਟ ਸੇਂਟ ਪਾਸ ਕਸਬੇ ’ਚ ਸਥਿਤ ਘਰ ਦੀ ਤਲਾਸ਼ੀ ਲਈ ਗਈ ਤਾਂ ਉੱਥੋਂ 13 ਮਾਰੂ ਹਥਿਆਰ, 2 ਹਜ਼ਾਰ ਕਾਰਤੂਸ, 20 ਹਜ਼ਾਰ ਡਾਲਰ ਨਗਦ ਅਤੇ ਕਈ ਤਰ੍ਹਾਂ ਦਾ ਹੋਰ ਗ਼ੈਰ-ਕਾਨੂੰਨੀ ਸਾਮਾਨ ਬਰਾਮਦ ਕੀਤਾ ਗਿਆ। ਪੁਲੀਸ ਨੇ ਉਨ੍ਹਾਂ ’ਤੇ 23 ਜੁਰਮ ਆਇਦ ਕੀਤੇ ਹਨ।

Advertisement
Advertisement
×