DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Donald Trump ਦੇ ਜਵਾਈ ਦੇ ਪ੍ਰਾਜੈਕਟ ਖ਼ਿਲਾਫ਼ ਮੁਜ਼ਾਹਰਾ

ਜੇਅਰਡ ਕੁਸ਼ਨਰ ਦੀ ਕੰਪਨੀ ਵੱਲੋਂ ਬਣਾਏ ਜਾ ਰਹੇ ਰਿਜ਼ੌਰਟ ਦਾ ਵਿਰੋਧ

  • fb
  • twitter
  • whatsapp
  • whatsapp
featured-img featured-img
ਤਿਰਾਨਾ ਵਿੱਚ ਲੋਕ ਡੋਨਲਡ ਟਰੰਪ ਦੇ ਜਵਾਈ ਜੇਅਰਡ ਕੁਸ਼ਨਰ ਵੱਲੋਂ ਲਗਜ਼ਰੀ ਰਿਜ਼ੌਰਟ ਖੋਲ੍ਹਣ ਖਿਲਾਫ਼ ਮੁਜ਼ਾਹਰਾ ਕਰਦੇ ਹੋਏ। -ਫੋਟੋ: ਰਾਇਟਰਜ਼
Advertisement

ਡੋਨਲਡ ਟਰੰਪ ਦੇ ਜਵਾਈ ਜੇਅਰਡ ਕੁਸ਼ਨਰ ਦੀ ਕੰਪਨੀ ਨਾਲ ਜੁੜੇ ਵਿਕਾਸ ਪ੍ਰਾਜੈਕਟ ਦੇ ਵਿਰੋਧ ਵਿੱਚ ਲੰਘੀ ਰਾਤ ਅਲਬਾਨੀਆ ਦੇ ਹਜ਼ਾਰਾਂ ਲੋਕ ਤਿਰਾਨਾ ਦੀਆਂ ਸੜਕਾਂ ’ਤੇ ਉਤਰ ਆਏ। ਇਹ ਪ੍ਰਾਜੈਕਟ ਐਡਰੀਆਟਿਕ ਤੱਟ ਦੇ ਵਾਤਾਵਰਨ ਪੱਖੋਂ ਬਹੁਤ ਹੀ ਸੰਵੇਦਨਸ਼ੀਲ ਹਿੱਸੇ ’ਤੇ ਬਣਾਉਣ ਦੀ ਯੋਜਨਾ ਹੈ।

ਅਲਬਾਨੀਆ ਦੇ ਟਾਪੂ ਅਤੇ ਵਜੋਸਾ ਨਾਰਤਾ ਸੁਰੱਖਿਅਤ ਖੇਤਰ ਨੇੜੇ ਅਣ-ਵਿਕਸਤ ਸਾਹਿਲੀ ਪੱਟੀ ’ਤੇ 14 ਲੱਖ ਯੂਰੋ (16 ਲੱਖ ਡਾਲਰ) ਦੀ ਲਾਗਤ ਵਾਲੇ ਇਸ ਰਿਜ਼ੌਰਟ ਦਾ ਨਿਰਮਾਣ ਕੁਸ਼ਨਰ ਦੀ ਨਿਵੇਸ਼ ਫਰਮ ‘ਐਫੀਨਿਟੀ ਪਾਰਟਨਰਜ਼’ ਦੀ ਅਗਵਾਈ ਹੇਠ ਕੀਤਾ ਜਾ ਰਿਹਾ ਹੈ। ਇਹ ਜਲਗਾਹ ਫਲੈਮਿੰਗੋ (ਰਾਜਹੰਸ) ਸਣੇ ਕਈ ਸਮੁੰਦਰੀ ਜੀਵਾਂ ਦਾ ਘਰ ਹੈ। ਵਾਤਾਵਰਨ ਪ੍ਰੇਮੀਆਂ ਦਾ ਕਹਿਣਾ ਹੈ ਕਿ ਇਸ ਨਾਲ ਕਈ ਸੌ ਹੈਕਟੇਅਰ ਸਮੁੰਦਰੀ ਤੱਟਾਂ ’ਤੇ ਬੁਰਾ ਅਸਰ ਪਵੇਗਾ। ਦੂਜੇ ਪਾਸੇ ਪ੍ਰਾਜੈਕਟ ਦੇ ਮਾਲਕਾਂ ਦਾ ਕਹਿਣਾ ਹੈ ਕਿ ਉਹ ਜ਼ਿੰਮੇਵਾਰੀ ਨਾਲ ਕੰਮ ਨੂੰ ਅੱਗੇ ਵਧਾਉਣਗੇ। ‘ਸਾਜ਼ਾਨ ਰੀਅਲ ਅਸਟੇਟ ਡਿਵੈਲਪਮੈਂਟ ਐੱਲ ਸੀ ਸੀ’ ਦੇ ਚੇਅਰਮੈਨ ਆਸ਼ਰ ਅਬੇਹਸੇਰਾ ਨੇ ਕਿਹਾ, ‘‘ਸਾਡਾ ਧਿਆਨ ਜ਼ਿੰਮੇਵਾਰਾਨਾ ਪ੍ਰਬੰਧਨ, ਵਾਤਾਵਰਨ ਦੇ ਸੁਧਾਰ, ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਸਥਾਨਕ ਭਾਈਚਾਰਿਆਂ ਲਈ ਲੰਬੇ ਸਮੇਂ ਦੀਆਂ ਕਦਰਾਂ-ਕੀਮਤਾਂ ਸਿਰਜਣ ’ਤੇ ਹੈ। ਅਸੀਂ ਚੱਲ ਰਹੀਆਂ ਜਨਤਕ ਅਤੇ ਸੰਸਥਾਈ ਪ੍ਰਕਿਰਿਆਵਾਂ ਦਾ ਸਤਿਕਾਰ ਕਰਦੇ ਹਾਂ।’’ ਪ੍ਰਧਾਨ ਮੰਤਰੀ ਐਡੀ ਰਾਮਾ ਨੇ ਪ੍ਰਾਜੈਕਟ ਦਾ ਬਚਾਅ ਕਰਦਿਆਂ ਕਿਹਾ, ‘‘ਇਹ ਬਹੁਤ ਅਹਿਮ ਹੈ ਕਿ ਅਸੀਂ ਨਿਵੇਸ਼ਕਾਂ ਦਾ ਸਵਾਗਤ ਕਰਦੇ ਰਹੀਏ, ਨਿਰਪੱਖ ਰਹੀਏ ਅਤੇ ਕਿਸੇ ਵੀ ਸਥਿਤੀ ਵਿੱਚ ਸਾਡੇ ਸਿਰ ਅਜਿਹਾ ਕਲੰਕ ਨਾ ਲੱਗੇ ਕਿ ਅਸੀਂ ਅਜਿਹਾ ਦੇਸ਼ ਹਾਂ ਜਿੱਥੇ ਨਿਵੇਸ਼ਕਾਂ ਨਾਲ ਦੁਸ਼ਮਣੀ ਵਾਲਾ ਵਿਹਾਰ ਕੀਤਾ ਜਾਂਦਾ ਹੈ।’’

Advertisement

Advertisement
Advertisement
×