Bangladesh ਵਿੱਚ ਲੋਕਤੰਤਰ ਲਈ ਸਾਰੇ ਭਾਈਚਾਰਿਆਂ ਦੀ ਰਾਖੀ ਜ਼ਰੂਰੀ: ਆਲਮਗੀਰ
ਹਿੰਦੂ ਆਗੂਆਂ ਵੱਲੋਂ ਬੰਗਲਾਦੇਸ਼ ਦੇ ਰਾਸ਼ਟਰਪਤੀ ਨਾਲ ਮੁਲਾਕਾਤ
ਬੰਗਲਾਦੇਸ਼ ਦੇ ਰਾਸ਼ਟਰਪਤੀ ਮਿਰਜ਼ਾ ਫਖ਼ਰੁਲ ਇਸਲਾਮ ਆਲਮਗੀਰ ਨੇ ਕਿਹਾ ਕਿ ਜੇ ਮੁਲਕ ’ਚ ਲੋਕਤੰਤਰ ਦੀ ਸਥਾਪਨਾ ਕਰਨੀ ਹੈ ਤਾਂ ਸਾਰੇ ਭਾਈਚਾਰਿਆਂ ਦੇ ਹੱਕਾਂ ਦੀ ਰਾਖੀ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਮੈਰਿਟ, ਜਾਇਜ਼ ਹੱਕਾਂ ਅਤੇ ਬਰਾਬਰੀ ਦੇ ਆਧਾਰ ’ਤੇ ਸਾਰੇ ਨਾਗਰਿਕਾਂ ਨੂੰ ਢੁੱਕਵੇਂ ਮੌਕੇ ਯਕੀਨੀ ਬਣਾਉਣ ਲਈ ਵਚਨਬੱਧ ਹੈ।
ਰਾਸ਼ਟਰਪਤੀ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਹਿੰਦੂ ਆਗੂਆਂ ਦੇ ਇੱਕ ਵਫ਼ਦ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਬੰਗਲਾਦੇਸ਼ ਉਦਯਾਪਨ ਪਰਿਸ਼ਦ ਦੇ ਪ੍ਰਧਾਨ ਬਾਸੂਦੇਵ ਧਰ ਅਤੇ ਜਨਰਲ ਸਕੱਤਰ ਸੰਤੋਸ਼ ਸ਼ਰਮਾ ਦੀ ਅਗਵਾਈ ਹੇਠ 15 ਮੈਂਬਰੀ ਵਫ਼ਦ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਸੀ। ਰਾਸ਼ਟਰਪਤੀ ਨੇ ਕਿਹਾ ਕਿ ਜੇ ਬੰਗਲਾਦੇਸ਼ ਨੂੰ ਵਿਕਾਸ ਅਤੇ ਤਰੱਕੀ ਦੇ ਰਾਹ ’ਤੇ ਲਿਜਾਣਾ ਹੈ ਤਾਂ ਲੋਕਤੰਤਰ ਅਤੇ ਅਦਾਰਿਆਂ ਦੀ ਮਜ਼ਬੂਤੀ ਜ਼ਰੂਰੀ ਹੈ। ਮੀਟਿੰਗ ਦੌਰਾਨ ਸੰਤੋਸ਼ ਸ਼ਰਮਾ ਨੇ ਆਲਮਗੀਰ ਵੱਲੋਂ ਰਾਸ਼ਟਰਪਤੀ ਦਾ ਅਹੁਦਾ ਸੰਭਾਲੇ ਜਾਣ ’ਤੇ ਹਿੰਦੂ ਭਾਈਚਾਰੇ ਤਰਫ਼ੋਂ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਜਨਮ ਅਸ਼ਟਮੀ ਅਤੇ ਰੱਥ ਯਾਤਰਾ ਸਮੇਤ ਹੋਰ ਹਿੰਦੂ ਧਾਰਮਿਕ ਤਿਉਹਾਰਾਂ ਮੌਕੇ ਸਰਕਾਰ ਵੱਲੋਂ ਦਿੱਤੇ ਗਏ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਵਫ਼ਦ ਨੇ ਰਾਸ਼ਟਰਪਤੀ ਨੂੰ ਦੁਰਗਾ ਪੂਜਾ ਮੌਕੇ ਢਾਕੇਸ਼ਵਰੀ ਨੈਸ਼ਨਲ ਟੈਂਪਲ ਪੂਜਾ ਮੰਡਪ ’ਚ ਹਾਜ਼ਰੀ ਭਰਨ ਦਾ ਵੀ ਸੱਦਾ ਦਿੱਤਾ ਜਿਸ ਨੂੰ ਉਨ੍ਹਾਂ ਸਵੀਕਾਰ ਕਰ ਲਿਆ।

