DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕਿਸੇ ਔਰਤ ਨੂੰ ਯੂ ਐੱਨ ਮੁਖੀ ਚੁਣਨ ਲਈ ਦਬਾਅ ਵਧਿਆ

ਸਾਰਾ ਹੈਂਡ੍ਰਿਕਸ ਨੇ ਮਿਲ ਰਹੀ ਹਮਾਇਤ ਦਾ ਸਵਾਗਤ ਕੀਤਾ

  • fb
  • twitter
  • whatsapp
  • whatsapp
Advertisement
ਅਜਿਹੇ ਸਮੇਂ ਜਦੋਂ ਲਿੰਗੀ ਬਰਾਬਰੀ ਦੀ ਲੜਾਈ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸੰਯੁਕਤ ਰਾਸ਼ਟਰ (ਯੂ ਐੱਨ) ਦੇ ਅਗਲੇ ਆਗੂ ਵਜੋਂ ਕਿਸੇ ਔਰਤ ਨੂੰ ਚੁਣਨ ਲਈ ਦਬਾਅ ਵਧ ਰਿਹਾ ਹੈ। ਅਜਿਹਾ ਲੰਘੇ 80 ਸਾਲਾਂ ਦੇ ਇਤਿਹਾਸ ’ਚ ਪਹਿਲੀ ਵਾਰ ਹੋ ਰਿਹਾ ਹੈ।

ਸੰਯੁਕਤ ਰਾਸ਼ਟਰ ਏਜੰਸੀ ਦੀ ਹਾਲੀਆ ‘ਜੈਂਡਰ ਸਨੈਪਸ਼ਾਟ’ ਰਿਪੋਰਟ ਅਨੁਸਾਰ ਪ੍ਰਗਤੀ ਦੀ ਮੌਜੂਦਾ ਦਰ ਨਾਲ ਲਿੰਗੀ ਬਰਾਬਰੀ ਹਾਸਲ ਕਰਨ ’ਚ 171 ਸਾਲ ਲੱਗਣਗੇ। ਸੰਯੁਕਤ ਰਾਸ਼ਟਰ ਦੀ ਸੀਨੀਅਰ ਮਹਿਲਾ ਅਧਿਕਾਰੀ ਸਾਰਾ ਹੈਂਡ੍ਰਿਕਸ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਆਮ ਸਭਾ ’ਚ ਆਲਮੀ ਆਗੂਆਂ ਦੀ ਹਾਲ ’ਚ ਮੁਕੰਮਲ ਹੋਈ ਸਾਲਾਨਾ ਮੀਟਿੰਗ ‘ਨੁਮਾਇੰਦਗੀ ਅਤੇ ਵਿਸ਼ਾ ਵਸਤੂ’ ਦੋਵਾਂ ਹੀ ਮਾਮਲਿਆਂ ’ਚ ਪੁਰਸ਼ਾਂ ਦੀ ਮਾਲਕੀ ਵਾਲੀ ਦੁਨੀਆ ਨੂੰ ਦਰਸਾਉਂਦੀ ਹੈ। ਉਨ੍ਹਾਂ ਅਗਲੇ ਯੂ ਐੱਨ ਮੁਖੀ ਵਜੋਂ ਕਿਸੇ ਔਰਤ ਦੀ ਸੰਭਾਵੀ ਚੋਣ ਲਈ ਮਿਲ ਰਹੀ ਹਮਾਇਤ ਦਾ ਸਵਾਗਤ ਕੀਤਾ ਹੈ। ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਪੂਰਬੀ ਤਿਮੋਰ ਦੇ ਰਾਸ਼ਟਰਪਤੀ ਜੋਸ ਰਾਮੋਸ-ਹੋਰਟਾ ਨੇ ਕਿਹਾ ਕਿ 80 ਤੋਂ ਵੱਧ ਸਾਲਾਂ ਬਾਅਦ, ‘‘ਸਾਡੇ ਵਿੱਚ ਇੰਨੀ ਸਮਝਦਾਰੀ ਹੋਣੀ ਚਾਹੀਦੀ ਹੈ ਕਿ ਅਸੀਂ ਬੇਦਾਗ਼ ਤੇ ਇਮਾਨਦਾਰ ਔਰਤ ਨੂੰ ਚੁਣ ਸਕੀਏ।’’

Advertisement

ਜੈਸ਼ੰਕਰ ਵੱਲੋਂ ਗੁਟੇਰੇਜ਼ ਨਾਲ ਮੁਲਾਕਾਤ

ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐੱਸ ਜੈਸ਼ੰਕਰ ਨਿਊਯਾਰਕ ’ਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੂੰ ਮਿਲਦੇ ਹੋਏ। -ਫੋਟੋ: ਏਐੱਨਆਈ
ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐੱਸ ਜੈਸ਼ੰਕਰ ਨਿਊਯਾਰਕ ’ਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੂੰ ਮਿਲਦੇ ਹੋਏ। -ਫੋਟੋ: ਏਐੱਨਆਈ

ਸੰਯੁਕਤ ਰਾਸ਼ਟਰ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਬੀਤੇ ਦਿਨ ਸੰਯੁਕਤ ਰਾਸ਼ਟਰ ਹੈੱਡਕੁਆਰਟਰ ’ਚ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਆਗੂਆਂ ਨੇ ਪੱਛਮੀ ਏਸ਼ੀਆ ਦੇ ਹਾਲਾਤ ਸਣੇ ਜਾਰੀ ਟਕਰਾਵਾਂ ਅਤੇ ਉਨ੍ਹਾਂ ਦੇ ਵਿਕਾਸਸ਼ੀਲ ਮੁਲਕਾਂ ’ਤੇ ਪੈਣ ਵਾਲੇ ਅਸਰਾਂ ਬਾਰੇ ਚਰਚਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਸੰਯੁਕਤ ਰਾਸ਼ਟਰ ਮਹਾਂ ਸਭਾ ਦੇ ਉੱਚ ਪੱਧਰੀ ਹਫ਼ਤੇ ਦੌਰਾਨ ਆਪਣੇ ਪ੍ਰੋਗਰਾਮ ਮੁਕੰਮਲ ਕੀਤੇ। -ਪੀਟੀਆਈ

Advertisement

Advertisement
×