ਕੁਝ ਕੱਟੜਵਾਦੀਆਂ ਦੇ ਦਬਾਅ ਹੇਠ ਝੁਕਦਿਆਂ ਲਹਿੰਦੇ ਪੰਜਾਬ ਦੀ ਸਰਕਾਰ ਨੇ ਲਾਹੌਰ ਦੀਆਂ ਕਈ ਸੜਕਾਂ ਅਤੇ ਗਲੀਆਂ ਦੇ ਇਤਿਹਾਸਕ ਨਾਮ ਬਹਾਲ ਕਰਨ ਦੀ ਯੋਜਨਾ ਟਾਲ ਦਿੱਤੀ ਹੈ। ਵੰਡ ਤੋਂ ਪਹਿਲਾਂ ਦੇ ਲਾਹੌਰ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕੇ ਦੀਆਂ ਸੜਕਾਂ ਅਤੇ ਗਲੀਆਂ ਦੇ ਪੁਰਾਤਨ ਨਾਮ ਬਹਾਲ ਕਰਨ ਦੀ ਯੋਜਨਾ ਸੀ। ਪੰਜਾਬ ਸਰਕਾਰ ਨੇ ਯੂ-ਟਰਨ ਲੈਂਦਿਆਂ ਕਿਹਾ ਕਿ ਉਹ ਲਾਹੌਰ ਦੀਆਂ ਸੜਕਾਂ ਅਤੇ ਗਲੀਆਂ ਦੇ ਮੂਲ ਨਾਮ ਬਹਾਲ ਕਰਨ ਬਾਰੇ ਹਾਲੇ ਵਿਚਾਰ ਕਰ ਰਹੀ ਹੈ। ਸੂਤਰਾਂ ਮੁਤਾਬਕ ਵਲੌਗਰਾਂ ਸਮੇਤ ਕੁਝ ਕੱਟੜਪੰਥੀਆਂ ਨੇ ਲਾਹੌਰ ਦੀਆਂ ਸੜਕਾਂ ਅਤੇ ਗਲੀਆਂ ਦੇ ਵੰਡ ਤੋਂ ਪਹਿਲਾਂ ਦੇ ਹਿੰਦੂ ਅਤੇ ਸਿੱਖਾਂ ਨਾਲ ਸਬੰਧਤ ਨਾਮ ਬਹਾਲ ਕਰਨ ਦੇ ਫ਼ੈਸਲੇ ਦੀ ਤਿੱਖੀ ਆਲੋਚਨਾ ਕੀਤੀ ਹੈ। ਲਾਹੌਰ ਦੇ ਡਿਪਟੀ ਕਮਿਸ਼ਨਰ ਕੈਪਟਨ ਆਰ ਮੁਹੰਮਦ ਅਲੀ ਇਜਾਜ਼ ਨੇ ਸੋਮਵਾਰ ਨੂੰ ‘ਡਾਅਨ’ ਨੂੰ ਦੱਸਿਆ, ‘‘ਮੂਲ ਨਾਮ ਬਹਾਲ ਕਰਨ ਬਾਰੇ ਹਾਲੇ ਕੋਈ ਫ਼ੈਸਲਾ ਨਹੀਂ ਲਿਆ ਗਿਆ।’’ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਵਜ਼ੀਰੇ-ਆਲਾ (ਮੁੱਖ ਮੰਤਰੀ) ਮਰੀਅਮ ਨਵਾਜ਼ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਸੜਕਾਂ ਅਤੇ ਗਲੀਆਂ ਦੇ ਮੂਲ ਨਾਮ ਬਹਾਲ ਕਰਨ ਦੀ ਪ੍ਰਵਾਨਗੀ ਦਿੱਤੀ ਸੀ ਤਾਂ ਇਜਾਜ਼ ਨੇ ਕਿਹਾ ਕਿ ਹਾਲੇ ਮਾਮਲੇ ’ਤੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਸੂਤਰਾਂ ਨੇ ਕਿਹਾ ਕਿ ਮਰੀਅਮ ਦੇ ਫ਼ੈਸਲੇ ਨੂੰ ਆਲੋਚਕਾਂ ਨੇ ਧਾਰਮਿਕ ਰੰਗ ਦੇ ਦਿੱਤਾ ਹੈ ਜਿਸ ਕਾਰਨ ਮਰੀਅਮ ਨਵਾਜ਼ ਪ੍ਰਸ਼ਾਸਨ ਦਬਾਅ ਹੇਠ ਆ ਗਿਆ ਹੈ ਅਤੇ ਉਸ ਨੇ ਲਾਹ-ਪਾਹ ਤੋਂ ਬਚਣ ਲਈ ਫ਼ੈਸਲਾ ਟਾਲ ਦਿੱਤਾ ਹੈ। ਆਲੋਚਕਾਂ ਦੇ ਬਿਆਨਾਂ ਮਗਰੋਂ ਲਾਹੌਰ ਹੈਰੀਟੇਜ ਏਰੀਆਜ਼ ਰਿਵਾਈਵਲ ਫੋਰਮ ਨੇ ਵਿਦਵਾਨਾਂ, ਇਤਿਹਾਸਕਾਰਾਂ, ਸ਼ਹਿਰੀ ਯੋਜਨਾਕਾਰਾਂ ਅਤੇ ਹੋਰਾਂ ਦਾ ਇਕੱਠ ਕਰ ਕੇ ਉਨ੍ਹਾਂ ਦੇ ਸੁਝਾਅ ਮੰਗੇ ਸਨ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

