DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Pakistan ’ਚ Petrol ਕੀਮਤ 80 ਰੁਪਏ ਪ੍ਰਤੀ ਲਿਟਰ ਘਟਾਈ

ਤੇਲ ਦੀਆਂ ਕੀਮਤਾਂ ਵਿੱਚ ਕੀਤੇ ਗਏ ਬੇਮਿਸਾਲ ਵਾਧੇ ਕਾਰਨ ਹੋਏ ਤਿੱਖੇ ਵਿਰੋਧ ਤੋਂ ਇੱਕ ਦਿਨ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਪੈਟਰੋਲ ਦੀ ਕੀਮਤ ਵਿੱਚ 80 ਰੁਪਏ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਸ਼ੁੱਕਰਵਾਰ ਅੱਧੀ ਰਾਤ ਨੂੰ...

  • fb
  • twitter
  • whatsapp
  • whatsapp
Advertisement

ਤੇਲ ਦੀਆਂ ਕੀਮਤਾਂ ਵਿੱਚ ਕੀਤੇ ਗਏ ਬੇਮਿਸਾਲ ਵਾਧੇ ਕਾਰਨ ਹੋਏ ਤਿੱਖੇ ਵਿਰੋਧ ਤੋਂ ਇੱਕ ਦਿਨ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਪੈਟਰੋਲ ਦੀ ਕੀਮਤ ਵਿੱਚ 80 ਰੁਪਏ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਸ਼ੁੱਕਰਵਾਰ ਅੱਧੀ ਰਾਤ ਨੂੰ ਦੇਸ਼ ਦੇ ਨਾਮ ਆਪਣੇ ਸੰਬੋਧਨ ਵਿੱਚ ਸ਼ਰੀਫ਼ ਨੇ ਦੱਸਿਆ ਕਿ ਸਰਕਾਰ ਨੇ ਪੈਟਰੋਲ ਟੈਕਸ ਵਿੱਚ 80 ਰੁਪਏ ਫ਼ੀ ਲਿਟਰ ਦੀ ਕਮੀ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਕਟੌਤੀ ਤੋਂ ਬਾਅਦ ਹੁਣ ਆਮ ਖ਼ਪਤਕਾਰਾਂ ਨੂੰ ਪੈਟਰੋਲ 378 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਮਿਲੇਗਾ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਸਰਕਾਰ ਨੇ ਪੈਟਰੋਲ ਦੀਆਂ ਕੀਮਤਾਂ ਵਿੱਚ 43 ਫ਼ੀਸਦ ਅਤੇ ਹਾਈ-ਸਪੀਡ ਡੀਜ਼ਲ ਵਿੱਚ 55 ਫ਼ੀਸਦ ਦਾ ਭਾਰੀ ਵਾਧਾ ਕੀਤਾ ਸੀ। ਪੈਟਰੋਲ ਦੀ ਕੀਮਤ 321.17 ਰੁਪਏ ਤੋਂ ਵਧ ਕੇ 458.41 ਰੁਪਏ ਪ੍ਰਤੀ ਲਿਟਰ ਹੋ ਗਈ ਸੀ। ਸਰਕਾਰ ਨੇ ਡੀਜ਼ਲ ਦੀ ਕੀਮਤ ਵੀ 335.86 ਰੁਪਏ ਤੋਂ ਵਧਾ ਕੇ 520.35 ਰੁਪਏ ਕਰ ਦਿੱਤੀ ਸੀ, ਪਰ ਇਸ ’ਤੇ ਟੈਕਸ ਖ਼ਤਮ ਕਰ ਦਿੱਤਾ ਸੀ। ਜਨਤਾ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਪੈਟਰੋਲ ’ਤੇ ਵੀ ਅਜਿਹੀ ਹੀ ਰਾਹਤ ਦਿੱਤੀ ਜਾਵੇ।

Advertisement

ਯੂ ਏ ਈ ਨੂੰ 2 ਅਰਬ ਡਾਲਰ ਦਾ ਕਰਜ਼ਾ ਮੋੜੇਗਾ ਪਾਕਿਸਤਾਨ

Advertisement

ਇਸਲਾਮਾਬਾਦ: ਪਾਕਿਸਤਾਨ ਨੇ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਦੀ ਮੰਗ ’ਤੇ ਉਸ ਦਾ 2 ਅਰਬ ਅਮਰੀਕੀ ਡਾਲਰ ਦਾ ਕਰਜ਼ਾ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ। ਮੀਡੀਆ ਰਿਪੋਰਟ ਅਨੁਸਾਰ ਯੂ ਏ ਈ ਨੇ ਇਹ ਫੰਡ ਪਾਕਿਸਤਾਨ ਦੇ ਭੁਗਤਾਨ ਸੰਤੁਲਨ ਵਿੱਚ ਸਹਾਇਤਾ ਲਈ ਦਿੱਤੇ ਸਨ ਅਤੇ ਹਾਲ ਹੀ ਤੱਕ ਇਸ ਕਰਜ਼ੇ ਦੀ ਮਿਆਦ ਲਗਾਤਾਰ ਅੱਗੇ ਵਧਾਈ ਜਾ ਰਹੀ ਸੀ। ਸੂਤਰਾਂ ਅਨੁਸਾਰ, ਅਮਰੀਕਾ-ਇਜ਼ਰਾਈਲ ਦੀ ਇਰਾਨ ਵਿਰੁੱਧ ਜੰਗ ਮਗਰੋਂ ਮੱਧ ਪੂਰਬ ’ਚ ਪੈਦਾ ਹੋਏ ਤਾਜ਼ਾ ਹਾਲਾਤ ਦੇ ਮੱਦੇਨਜ਼ਰ ਯੂ ਏ ਈ ਨੇ ਹਾਲ ਹੀ ਵਿੱਚ ਇਹ ਫੰਡ ਤੁਰੰਤ ਮੋੜਨ ਦੀ ਮੰਗ ਕੀਤੀ ਹੈ।

Advertisement
×