DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Imran Khan ਦੀ Angiography ਨਾ ਹੋਣ ’ਤੇ ਪਾਰਟੀ ਫ਼ਿਕਰਮੰਦ

ਸਰਕਾਰੀ ਹਸਪਤਾਲ ਦੇ ਡਾਕਟਰਾਂ ਦੀ ਸਿਫ਼ਾਰਸ਼ ਨਾ ਮੰਨਣ ਦੀ ਨਿਖੇਧੀ ਕੀਤੀ

  • fb
  • twitter
  • whatsapp
  • whatsapp
featured-img featured-img
ਇਮਰਾਨ ਖਾਨ।
Advertisement

ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ ਟੀ ਆਈ) ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਿਹਤ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਪਾਰਟੀ ਨੇ ਦੋਸ਼ ਲਾਇਆ ਹੈ ਕਿ ਮਾਹਿਰ ਡਾਕਟਰਾਂ ਵੱਲੋਂ ਦਿਲ ਨਾਲ ਸਬੰਧਤ ਰੋਗਾਂ ਦੇ ਖ਼ਤਰੇ ਦੇ ਮੱਦੇਨਜ਼ਰ ਸਿਫ਼ਾਰਸ਼ ਕੀਤੇ ਜਾਣ ਦੇ ਬਾਵਜੂਦ ਸਰਕਾਰੀ ਹਸਪਤਾਲ ’ਚ ਉਨ੍ਹਾਂ ਦਾ ਸੀ ਟੀ ਕੋਰੋਨਰੀ ਐਂਜੀਓਗ੍ਰਾਫੀ ਟੈਸਟ ਨਹੀਂ ਕੀਤਾ ਗਿਆ। ਪੀ ਟੀ ਆਈ ਦੇ ਕੇਂਦਰੀ ਸੂਚਨਾ ਸਕੱਤਰ ਸ਼ੇਖ ਵਕਾਸ ਅਕਰਮ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਪਿਮਸ) ’ਚ ਸੀ ਟੀ ਸਕੈਨਰ ਉਪਲਬਧ ਹੋਣ ਦੇ ਬਾਵਜੂਦ ਇਮਰਾਨ ਦਾ ਇਹ ਜ਼ਰੂਰੀ ਟੈਸਟ ਨਹੀਂ ਕੀਤਾ ਗਿਆ। ਇਮਰਾਨ ਖ਼ਾਨ ਨੂੰ ਅੱਖਾਂ ਦੇ ਇਲਾਜ ਅਤੇ ਹੋਰ ਜਾਂਚ ਲਈ ਪਿਮਸ ਲਿਜਾਇਆ ਗਿਆ ਸੀ, ਜਿੱਥੇ ਕਾਰਡੀਓਲੌਜਿਸਟਸ ਨੇ ਇਸ ਟੈਸਟ ਦੀ ਸਿਫ਼ਾਰਸ਼ ਕੀਤੀ ਸੀ ਪਰ ਸਹੂਲਤ ਨਾ ਹੋਣ ਦੀ ਗੱਲ ਆਖ ਕੇ ਉਨ੍ਹਾਂ ਨੂੰ ਬਿਨਾਂ ਟੈਸਟ ਕੀਤੇ ਵਾਪਸ ਜੇਲ੍ਹ ਭੇਜ ਦਿੱਤਾ ਗਿਆ। ਪਾਰਟੀ ਨੇ ਇਸ ਦੀ ਸਖ਼ਤ ਨਿਖੇਧੀ ਕਰਦਿਆਂ ਮੰਗ ਕੀਤੀ ਹੈ ਕਿ ਇਹ ਟੈਸਟ ਤੁਰੰਤ ਸ਼ਿਫਾ ਇੰਟਰਨੈਸ਼ਨਲ ਹਸਪਤਾਲ ’ਚ ਕਰਵਾਇਆ ਜਾਵੇ। ਅਕਰਮ ਨੇ ਦਾਅਵਾ ਕੀਤਾ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਬਾਵਜੂਦ ਅਧਿਕਾਰੀਆਂ ਨੇ ਇਸ ਮਾਮਲੇ ’ਚ ਲਾਪਰਵਾਹੀ ਵਰਤੀ ਹੈ। ਇਮਰਾਨ ਖ਼ਾਨ ਦੀ ਦਿਲ ਦੀ ਸਿਹਤ ਨਾਲ ਸਿਆਸੀ ਜਾਂ ਪ੍ਰਸ਼ਾਸਨਿਕ ਕਾਰਨਾਂ ਕਰ ਕੇ ਖਿਲਵਾੜ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਉਨ੍ਹਾਂ ਦੀ ਪੂਰੀ ਮੈਡੀਕਲ ਰਿਪੋਰਟ ਪਰਿਵਾਰ ਤੇ ਕਾਨੂੰਨੀ ਟੀਮ ਨੂੰ ਸੌਂਪੀ ਜਾਵੇ। ਇਸ ਦੌਰਾਨ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਜਾਂਚ ਕਮੇਟੀ ਦਾ ਗਠਨ ਕੀਤਾ ਹੈ ਤਾਂ ਜੋ ਪੂਰੀ ਸਥਿਤੀ ਦੀ ਜਾਂਚ ਕਰ ਕੇ ਜ਼ਿੰਮੇਵਾਰੀ ਤੈਅ ਕੀਤੀ ਜਾ ਸਕੇ।

ਅਸੀਂ ਚਾਹੁੰਦੇ ਹਾਂ ਕਿ ਇਮਰਾਨ ਨੂੰ ਵਧੀਆ ਇਲਾਜ ਮਿਲੇ: ਕਪਿਲ

Advertisement

ਕਪਿਲ ਦੇਵ।
ਕਪਿਲ ਦੇਵ।

ਨਵੀਂ ਦਿੱਲੀ: ਅੱਜ ਕ੍ਰਿਕਟ ਜਗਤ ਦੇ ਮਹਾਨ ਖਿਡਾਰੀ ਕਪਿਲ ਦੇਵ ਨੇ ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਆਲਮੀ ਕੱਪ ਜੇਤੂ ਕਪਤਾਨ ਇਮਰਾਨ ਖਾਨ ਨਾਲ ਮਨੁੱਖੀ ਸਲੂਕ ਕਰਨ ਦੀ ਮੰਗ ਕੀਤੀ ਹੈ। ਸਾਬਕਾ ਕੌਮਾਂਤਰੀ ਕ੍ਰਿਕਟਰਾਂ ਵੱਲੋਂ ਇਸ ਮੁੱਦੇ ’ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਦੂਜੀ ਵਾਰ ਪੱਤਰ ਲਿਖਣ ਤੋਂ ਇੱਕ ਦਿਨ ਬਾਅਦ ਉਨ੍ਹਾਂ ਦਾ ਇਹ ਬਿਆਨ ਆਇਆ ਹੈ। ਦੁਨੀਆ ਭਰ ਦੇ 22 ਸਾਬਕਾ ਕੌਮਾਂਤਰੀ ਕਪਤਾਨਾਂ ਨੇ ਛੇ ਮਹੀਨਿਆਂ ਵਿੱਚ ਸ਼ਰੀਫ ਨੂੰ ਦੂਜਾ ਪੱਤਰ ਲਿਖ ਕੇ, ਦੇਸ਼ ਦੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਇਮਰਾਨ ਲਈ ਡਾਕਟਰੀ ਇਲਾਜ ਦੀ ਆਪਣੀ ਅਪੀਲ ਨੂੰ ਦੁਹਰਾਇਆ ਹੈ। ਇਸ ਸਾਲ ਫਰਵਰੀ ਵਿੱਚ, ਸੁਨੀਲ ਗਾਵਸਕਰ ਸਣੇ 14 ਸਾਬਕਾ ਕਪਤਾਨਾਂ ਨੇ ਅਡਿਆਲਾ ਜੇਲ੍ਹ ਜਿੱਥੇ ਇਮਰਾਨ ਖਾਨ ਨੂੰ ਮੌਜੂਦਾ ਸਰਕਾਰ ਨੇ ਰੱਖਿਆ ਹੋਇਆ ਹੈ, ਡਾਕਟਰੀ ਲਾਪਰਵਾਹੀ ਦੇ ਦੋਸ਼ਾਂ ਤੋਂ ਬਾਅਦ ਉਨ੍ਹਾਂ ਦੀ ਸਿਹਤ ਬਾਰੇ ਡੂੰਘੀ ਚਿੰਤਾ ਪ੍ਰਗਟ ਕੀਤੀ ਸੀ। ਕਪਿਲ ਨੇ ਕਿਹਾ ਕਿ ਉਹ ਪਾਕਿਸਤਾਨੀ ਕਾਨੂੰਨਾਂ ਬਾਰੇ ਨਹੀਂ ਜਾਣਦੇ ਪਰ ਉਹ ਸਿਰਫ ਅਧਿਕਾਰੀਆਂ ਨੂੰ ਅਪੀਲ ਕਰ ਸਕਦੇ ਹਨ ਕਿ ਇਮਰਾਨ ਨੂੰ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣ ਅਤੇ ਉਨ੍ਹਾਂ ਨਾਲ ਮਨੁੱਖੀ ਸਲੂਕ ਕੀਤਾ ਜਾਵੇ। ਡੀ ਪੀ ਵਰਲਡ ਪ੍ਰੋਫੈਸ਼ਨਲ ਗੋਲਫ ਟੂਰ ਆਫ ਇੰਡੀਆ ਦੇ ਪ੍ਰਧਾਨ ਕਪਿਲ ਨੇ ਇੱਥੇ ਡੀ ਪੀ ਵਰਲਡ ਇੰਡੀਆ ਚੈਂਪੀਅਨਸ਼ਿਪ ਦੀ ਲਾਂਚਿੰਗ ਮੌਕੇ ਕਿਹਾ, ‘‘ਅਸੀਂ ਦੇਸ਼ ਦਾ ਕਾਨੂੰਨ ਨਹੀਂ ਜਾਣਦੇ, ਇਹ ਠੀਕ ਹੈ ਪਰ ਕੋਈ ਵੀ ਕੈਦੀ ਹੋਵੇ, ਉਸ ਲਈ ਨਿਮਰਤਾ ਅਤੇ ਬੁਨਿਆਦੀ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ। ਉਹ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਦੁਨੀਆ ਦੇ ਚੋਟੀ ਦੇ ਕ੍ਰਿਕਟਰ ਸਨ।’’ -ਪੀਟੀਆਈ

Advertisement

Advertisement
×