ਸੰਸਦੀ ਚੋਣਾਂ: ਸੱਤਾਧਾਰੀ ਨੇਪਾਲੀ ਕਾਂਗਰਸ ਨੇ 57 ਸੀਟਾਂ ਜਿੱਤੀਆਂ : The Tribune India

ਸੰਸਦੀ ਚੋਣਾਂ: ਸੱਤਾਧਾਰੀ ਨੇਪਾਲੀ ਕਾਂਗਰਸ ਨੇ 57 ਸੀਟਾਂ ਜਿੱਤੀਆਂ

ਸੀਪੀਐੱਨ-ਯੂਐੱਮ-ਐੱਲ ਨੂੰ ਮਿਲੀਆਂ 44 ਸੀਟਾਂ

ਸੰਸਦੀ ਚੋਣਾਂ: ਸੱਤਾਧਾਰੀ ਨੇਪਾਲੀ ਕਾਂਗਰਸ ਨੇ 57 ਸੀਟਾਂ ਜਿੱਤੀਆਂ

ਕਾਠਮੰਡੂ, 5 ਦਸੰਬਰ

ਨੇਪਾਲ ਸੰਸਦੀ ਚੋਣਾਂ ਵਿੱਚ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦਿਓਬਾ ਦੀ ਨੇਪਾਲੀ ਕਾਂਗਰਸ 57 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ ਅਤੇ ਉਸ ਦੀਆਂ ਸਰਕਾਰ ਬਣਾਉਣ ਦੀਆਂ ਸੰਭਾਵਨਾਵਾਂ ਮਜ਼ਬੂਤ ਹੋ ਗਈਆਂ ਹਨ। ਸੰਸਦੀ ਚੋਣਾਂ ਲਈ ਸਿੱਧੀ ਵੋਟਿੰਗ ਤਹਿਤ ਵੋਟਾਂ ਦੀ ਗਿਣਤੀ ਅੱਜ ਸਮਾਪਤ ਹੋ ਗਈ।

ਨੇਪਾਲ ਵਿੱਚ ਰਾਜਨੀਤਕ ਅਸਥਿਰਤਾ ਖਤਮ ਕਰਨ ਲਈ ਪ੍ਰਤੀਨਿਧ ਸਦਨ ਅਤੇ ਸੱਤ ਸੂੁਬਾਈ ਅਸੈਂਬਲੀਆਂ ਲਈ ਵੋਟਾਂ 20 ਨਵੰਬਰ ਨੂੰ ਪਈਆਂ ਸਨ ਅਤੇ ਇੱਕ ਦਿਨ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਸੀ। ਇਸ 275 ਮੈਂਬਰੀ ਪ੍ਰਤੀਨਿਧ ਸਦਨ (ਸੰਸਦ) ਦੇ 165 ਮੈਂਬਰ ਸਿੱਧੀ ਵੋਟਿੰਗ ਰਾਹੀਂ ਚੁਣੇ ਜਾਣਗੇ ਜਦਕਿ ਬਾਕੀ 110 ਮੈਂਬਰ ਅਨੁਪਾਤ ਚੋਣ ਪ੍ਰਣਾਲੀ ਰਾਹੀਂ ਚੁਣੇ ਜਾਣਗੇ। ਇੱਕ ਪਾਰਟੀ ਜਾਂ ਗੱਠਜੋੜ ਨੂੰ ਸਪੱਸ਼ਟ ਬਹੁਮੱਤ ਲਈ 138 ਸੀਟਾਂ ਦੀ ਲੋੜ ਹੈ।

ਨੇਪਾਲ ਦੇ ਚੋਣ ਕਮਿਸ਼ਨ ਮੁਤਾਬਕ ਨੇਪਾਲੀ ਕਾਂਗਰਸ ਨੇ 57 ਸੀਟਾਂ ਅਤੇ ਕਮਿਊਨਿਸਟ ਪਾਰਟੀ ਆਫ ਨੇਪਾਲ (ਯੂਐੱਮ-ਐੱਲ) ਨੇ 44 ਸੀਟਾਂ ਜਿੱਤੀਆਂ ਹਨ। ਜਦਕਿ ਕਮਿਊਨਿਸਟ ਪਾਰਟੀ ਆਫ ਨੇਪਾਲ (ਸੀਪੀਐੱਨ)-ਮਾਓਵਾਦੀ ਸੈਂਟਰ ਅਤੇ ਸੀਪੀਐੱਨ-ਯੂਨੀਫਾਈਡ ਸੋਸ਼ਲਿਸਟ ਕ੍ਰਮਵਾਰ 18 ਅਤੇ 10 ਸੀਟਾਂ ’ਤੇ ਜੇਤੂ ਰਹੀਆਂ ਹਨ। ਇਸੇ ਤਰ੍ਹਾਂ ਰਾਸ਼ਟਰੀ ਸਵਤੰਤਰ ਪਾਰਟੀ (ਆਰਸੀਪੀ), ਰਾਸ਼ਟਰੀ ਪ੍ਰਜਾਤੰਤਰ ਪਾਰਟੀ (ਆਰਪੀਪੀ) ਅਤੇ ਜਨਤਾ ਸਮਾਜਵਾਦੀ ਪਾਰਟੀ (ਜੇਐੱਸਪੀ) ਨੂੰ ਸੱਤ ਸੱਤ ਸੀਟਾਂ ’ਤੇ ਜਿੱਤ ਮਿਲੀ। ਇਸ ਤੋਂ ਇਲਾਵਾ ਲੋਕਤਾਂਤਰਿਕ ਸਮਾਜਵਾਦੀ ਪਾਰਟੀ ਨੇ 4 ਅਤੇ ਨਾਗਰਿਕ ਉਨਮੁਕਤੀ ਪਾਰਟੀ ਨੇ 3 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਕਮਿਸ਼ਨ ਵੱਲੋਂ ਦੱਸਿਆ ਕਿ ਰਾਸ਼ਟਰੀ ਜਨਮੋਰਚਾ, ਨੇਪਾਲ ਵਰਕਰਜ਼ ਅਤੇ ਕਿਸਾਨ ਪਾਰਟੀ ਤੇ ਜਨਮਤ ਪਾਰਟੀ ਨੂੰ ਇੱਕ-ਇੱਕ ਸੀਟ ਮਿਲੀ ਜਦਕਿ ਪੰਜ ਸੀਟਾਂ ’ਤੇ ਆਜ਼ਾਦ ਉਮੀਦਵਾਰ ਜੇਤੂ ਰਹੇ। ਚੋਣ ਕਮਿਸ਼ਨ ਦੇ ਤਰਜਮਾਨ ਸ਼ਾਲਿਗਰਾਮ ਪੌਡਿਆਲ ਨੇ ਦੱਸਿਆ ਕਿ ਪ੍ਰਤੀਨਿਧ ਸਦਨ ਲਈ ਸਾਰੀਆਂ 165 ਸੀਟਾਂ ਵਾਸਤੇ ਸਿੱਧੀਆਂ ਵੋਟਾਂ ਦੀ ਗਿਣਤੀ ਪੂਰੀ ਹੋ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਦੋ ਹਲਕਿਆਂ ਲਈ ਅਨੁਪਾਤ ਵੋਟਿੰਗ ਪ੍ਰਣਾਲੀ ਤਹਿਤ ਵੋਟਾਂ ਦੀ ਗਿਣਤੀ ਹਾਲੇ ਚੱਲ ਰਹੀ ਹੈ। ਅਨੁਪਾਤ ਵੋਟਿੰਗ ਪ੍ਰਣਾਲੀ ਤਹਿਤ ਸੀਪੀਐੱਨ-ਯੂਐੱਮਐੱਲ ਨੇ ਸਭ ਤੋਂ ਵੱੱਧ 2791,734 ਵੋਟਾਂ ਹਾਸਲ ਕੀਤੀਆਂ ਜਦਕਿ ਨੇਪਾਲੀ ਕਾਂਗਰਸ ਨੂੰ 2666,262 ਵੋਟਾਂ ਮਿਲੀਆਂ ਹਨ। ਅੰਕੜਿਆਂ ਮੁਤਾਬਕ ਸੀਪੀਐੱਨ-ਐੱਮਸੀ ਅਤੇ ਆਰਐੱਸਪੀ ਨੂੰ ਕ੍ਰਮਵਾਰ 1162,931 ਅਤੇ 1124,557 ਵੋਟਾਂ ਮਿਲੀਆਂ। ਇਸੇ ਤਰ੍ਹਾਂ ਆਰਪੀਪੀ, ਜੇਐੱਸਪੀ ਅਤੇ ਜਨਮਤ ਨੂੰ ਕ੍ਰਮਵਾਰ 586,979, 420,946 ਅਤੇ 394,253 ਵੋਟਾਂ ਹਾਸਲ ਹੋਈਆਂ। ਹੁਣ ਤੱਕ ਸਿਆਸੀ ਪਾਰਟੀਆਂ ਦੇ 12 ਅਤੇ ਪੰਜ ਆਜ਼ਾਦ ਉਮੀਦਵਾਰ ਪ੍ਰਤੀਨਿਧ ਸਦਨ ਲਈ ਚੁਣੇ ਜਾ ਚੁੱਕੇ ਹਨ। -ਪੀਟੀਆਈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੁਨਾਫ਼ਾਖ਼ੋਰੀ ਲਈ ਲੜੀਆਂ ਜਾਂਦੀਆਂ ਜੰਗਾਂ

ਮੁਨਾਫ਼ਾਖ਼ੋਰੀ ਲਈ ਲੜੀਆਂ ਜਾਂਦੀਆਂ ਜੰਗਾਂ

ਮੁੱਖ ਖ਼ਬਰਾਂ

ਸਿੱਖਜ਼ ਫਾਰ ਜਸਟਿਸ ਵਲੋਂ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਨੂੰ ਧਮਕੀ

ਸਿੱਖਜ਼ ਫਾਰ ਜਸਟਿਸ ਵਲੋਂ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਨੂੰ ਧਮਕੀ

12 ਪੱਤਰਕਾਰਾਂ ਨੂੰ ਵੀ ਦਿੱਤੀ ਚਿਤਾਵਨੀ

ਬਿਹਾਰ ਹਿੰਸਾ: ਪੁਲੀਸ ਨੇ ਸੌ ਤੋਂ ਵੱਧ ਜਣੇ ਹਿਰਾਸਤ ਵਿਚ ਲਏ

ਬਿਹਾਰ ਹਿੰਸਾ: ਪੁਲੀਸ ਨੇ ਸੌ ਤੋਂ ਵੱਧ ਜਣੇ ਹਿਰਾਸਤ ਵਿਚ ਲਏ

ਸੀਆਰਪੀਐਫ, ਐਸਐਸਬੀ ਤੇ ਆਈਟੀਬੀਪੀ ਦੀਆਂ 10 ਪੈਰਾਮਿਲਟਰੀ ਕੰਪਨੀਆਂ ਬਿਹਾ...

ਇਟਲੀ ਦੀ ਸੰਸਦ ’ਚ ਵਿਦੇਸ਼ੀ ਭਾਸ਼ਾਵਾਂ ’ਤੇ ਪਾਬੰਦੀ ਲਾਉਣ ਦਾ ਪ੍ਰਸਤਾਵ

ਇਟਲੀ ਦੀ ਸੰਸਦ ’ਚ ਵਿਦੇਸ਼ੀ ਭਾਸ਼ਾਵਾਂ ’ਤੇ ਪਾਬੰਦੀ ਲਾਉਣ ਦਾ ਪ੍ਰਸਤਾਵ

ਵਿਦੇਸ਼ੀ ਭਾਸ਼ਾ ’ਚ ਸਰਕਾਰੀ ਕੰਮ ਕਰਨ ’ਤੇ ਲੱਗ ਸਕਦਾ ਹੈ 89 ਲੱਖ ਦਾ ਜੁ...

ਸ਼ਹਿਰ

View All