ਪੇਸ਼ਾਵਰ: ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦਾ ਕਮਾਂਡਰ ਅੱਜ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਹਲਾਕ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਟੀਟੀਪੀ ਦੇ ਅਸਮਤ ਸ਼ਾਹੀਨ ਭਿਟਾਨੀ ਧੜੇ ਨਾਲ ਸਬੰਧਤ ਅਬੂ ਬਕਰ ਉਰਫ਼ ਹਮਜ਼ਾ ਅੱਜ ਖੈਬਰ ਪਖਤੂਨਖਵਾ ਦੇ ਕਬਾਇਲੀ ਜ਼ਿਲ੍ਹੇ ਵਜ਼ੀਰਿਸਤਾਨ ’ਚ ਸੁਰੱਖਿਆ ਬਲਾਂ ਦੀ ਗੋਲੀ ਨਾਲ ਹਲਾਕ ਹੋ ਗਿਆ। ਸੁਰੱਖਿਆ ਬਲਾਂ ਨੇ ਮੌਕੇ ਤੋਂ ਅਸਲਾ ਤੇ ਹਥਿਆਰ ਵੀ ਬਰਾਮਦ ਕੀਤੇ ਹਨ। ਹਮਜ਼ਾ ਟੀਟੀਪੀ ਕਮਾਂਡਰ ਮੌਲਵੀ ਦਾਊਦ ਭਿਟਾਨੀ ਦਾ ਛੋਟਾ ਭਰਾ ਹੈ। -ਪੀਟੀਆਈ