DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਇਜ਼ਰਾਈਲ ਦੇ ਨਵੇਂ ਹਵਾਬਾਜ਼ੀ ਨੇਮਾਂ ਤਹਿਤ ਪਾਕਿ ਪਾਇਲਟਾਂ ’ਤੇ ਪਾਬੰਦੀ

ਜਹਾਜ਼ ਨੂੰ ਅਗਵਾ ਕਰਨ ਦੀ ਕੋਸ਼ਿਸ਼ ਤੋਂ ਬਾਅਦ ਨਵੀਆਂ ਹਦਾਇਤਾਂ ਜਾਰੀ ਕੀਤੀਆਂ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ। PTI
Advertisement

ਪਿਛਲੇ ਮਹੀਨੇ ਯੂ ਏ ਈ ਤੋਂ ਇਜ਼ਰਾਈਲ ਆ ਰਹੀ ਉਡਾਣ ਦੌਰਾਨ ਅਗਵਾ ਦੀ ਕੋਸ਼ਿਸ਼ ਤੋਂ ਬਾਅਦ ਨਵੀਆਂ ਪਾਬੰਦੀਆਂ ਤਹਿਤ ਪਾਕਿਸਤਾਨੀ ਪਾਇਲਟਾਂ ਅਤੇ ਹੋਰ ਅਮਲੇ ਨੂੰ ਇਜ਼ਰਾਇਲੀ ਹਵਾਈ ਖੇਤਰ ਵਿੱਚ ਦਾਖ਼ਲ ਹੋਣ ਵਾਲੀਆਂ ਉਡਾਣਾਂ ’ਤੇ ਡਿਊਟੀ ਕਰਨ ਤੋਂ ਰੋਕ ਦਿੱਤਾ ਗਿਆ ਹੈ। ਇਸ ਅਗਵਾ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਭਾਰਤੀ ਕਪਤਾਨ ਸਮਿਤ ਮੱਛਾਰ ਜ਼ਖ਼ਮੀ ਹੋ ਗਏ ਸੀ। ਇਜ਼ਰਾਈਲ ਦੇ ਜਨਤਕ ਬਰਾਡਕਾਸਟਰ ‘ਕਾਨ’ ਨੇ ਖ਼ਬਰ ਦਿੱਤੀ ਹੈ ਕਿ ਟਰਾਂਸਪੋਰਟ ਮੰਤਰਾਲੇ ਦੇ ਏਵੀਏਸ਼ਨ ਸਕਿਓਰਿਟੀ ਅਪਰੇਸ਼ਨਜ਼ ਸੈਂਟਰ ਨੇ ਅਗਵਾ ਦੀ ਕੋਸ਼ਿਸ਼ ਤੋਂ ਬਾਅਦ ਇਹ ਨਵੀਆਂ ਅਤੇ ਅਪਡੇਟ ਹਦਾਇਤਾਂ ਜਾਰੀ ਕੀਤੀਆਂ ਹਨ। ਮੰਤਰਾਲੇ ਨੇ ਪਹਿਲੀ ਅਕਤੂਬਰ ਨੂੰ ਵਿਦੇਸ਼ੀ ਏਅਰਲਾਈਨਜ਼ ਨੂੰ ਇਨ੍ਹਾਂ ਪਾਬੰਦੀਆਂ ਬਾਰੇ ਸੂਚਿਤ ਕਰ ਦਿੱਤਾ ਸੀ। ਨਵੀਆਂ ਹਦਾਇਤਾਂ ਮੁਤਾਬਕ, ਇਜ਼ਰਾਇਲੀ ਹਵਾਈ ਖੇਤਰ ਵਿੱਚ ਦਾਖ਼ਲ ਹੋਣ ਵਾਲੀਆਂ ਉਡਾਣਾਂ ਦੇ ਪਾਇਲਟਾਂ ਅਤੇ ਹੋਰ ਅਮਲੇ ਕੋਲ ਉਨ੍ਹਾਂ ਦੇਸ਼ਾਂ ਦੀ ਨਾਗਰਿਕਤਾ ਜਾਂ ਦੋਹਰੀ ਨਾਗਰਿਕਤਾ ਨਹੀਂ ਹੋਣੀ ਚਾਹੀਦੀ, ਜਿਨ੍ਹਾਂ ਦੇ ਇਜ਼ਰਾਈਲ ਨਾਲ ਅਧਿਕਾਰਤ ਸਫ਼ਾਰਤੀ ਰਿਸ਼ਤੇ ਨਹੀਂ ਹਨ। ਇਨ੍ਹਾਂ ਪਾਬੰਦੀਆਂ ਦੀ ਜ਼ੱਦ ਵਿੱਚ ਦੋ ਦਰਜਨ ਤੋਂ ਵੱਧ ਮੁਲਕਾਂ ਦੇ ਨਾਗਰਿਕ ਆਏ ਹਨ, ਜਿਨ੍ਹਾਂ ਵਿੱਚ ਪਾਕਿਸਤਾਨ, ਇਰਾਨ, ਓਮਾਨ, ਸਾਊਦੀ ਅਰਬ, ਅਲਜੀਰੀਆ ਅਤੇ ਟਿਊਨੀਸ਼ੀਆ ਦੇ ਨਾਲ-ਨਾਲ ਇਨ੍ਹਾਂ ਦੇਸ਼ਾਂ ਦੀ ਦੋਹਰੀ ਨਾਗਰਿਕਤਾ ਰੱਖਣ ਵਾਲੇ ਵਿਅਕਤੀ ਵੀ ਸ਼ਾਮਲ ਹਨ। ਪਾਬੰਦੀਆਂ ਕਾਰਨ ਏਅਰ ਫਰਾਂਸ ਨੂੰ ਅਮਲੇ ਦੀਆਂ ਡਿਊਟੀਆਂ ਵਿੱਚ ਤਬਦੀਲੀ ਕਰਨੀ ਪਈ ਹੈ, ਜਦੋਂ ਕਿ ਯੂਨਾਈਟਿਡ ਏਅਰਲਾਈਨਜ਼ ਨੇ ਵੀ ਮੁਲਾਜ਼ਮਾਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਹੈ।

Advertisement
Advertisement
×