DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪਾਕਿਸਤਾਨੀ ਫੌਜ ਮੁਖੀ ਆਸਿਮ ਮੁਨੀਰ ਇਰਾਨੀ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਤਹਿਰਾਨ ਪਹੁੰਚੇ

ਮੱਧ ਪੂਰਬ ਦੇ ਸੰਘਰਸ਼ ਅਤੇ ਖੇਤਰੀ ਸਥਿਰਤਾ ਨੂੰ ਲੈ ਕੇ ਹੋਵੇਗੀ ਉੱਚ-ਪੱਧਰੀ ਚਰਚਾ

  • fb
  • twitter
  • whatsapp
  • whatsapp
featured-img featured-img
ਪਾਕਿਸਤਾਨ ਦੇ ਥਲ ਸੈਨਾ ਮੁਖੀ ਆਸਿਮ ਮੁਨੀਰ ਦੀ ਫਾਈਲ ਫੋਟੋ।
Advertisement

ਪਾਕਿਸਤਾਨ ਦੇ ਫੌਜੀ ਮੁਖੀ ਅਤੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੁਵੱਲੇ ਅਤੇ ਖੇਤਰੀ ਮਾਮਲਿਆਂ 'ਤੇ ਇਰਾਨੀ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਸੋਮਵਾਰ ਨੂੰ ਤਹਿਰਾਨ ਪਹੁੰਚ ਗਏ ਹਨ।

ਪਾਕਿਸਤਾਨੀ ਫ਼ੌਜ ਦੇ ਇੱਕ ਬਿਆਨ ਅਨੁਸਾਰ, ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਮੋਹਸਿਨ ਨਕਵੀ ਦੇ ਨਾਲ ਆਏ ਫੌਜ ਮੁਖੀ ਇਹ ਯਾਤਰਾ "ਖੇਤਰੀ ਸ਼ਾਂਤੀ ਅਤੇ ਸਥਿਰਤਾ ਨੂੰ ਬਣਾਈ ਰੱਖਣ ਲਈ ਪਾਕਿਸਤਾਨ ਦੇ ਯਤਨਾਂ ਦੇ ਹਿੱਸੇ ਵਜੋਂ" ਕਰ ਰਹੇ ਹਨ।

Advertisement

ਬਿਆਨ ਵਿੱਚ ਕਿਹਾ ਗਿਆ, "ਫੀਲਡ ਮਾਰਸ਼ਲ ਮੱਧ ਪੂਰਬ ਵਿੱਚ ਸੰਘਰਸ਼ ਦੇ ਸ਼ਾਂਤੀਪੂਰਨ, ਸਥਾਈ ਅਤੇ ਵਿਆਪਕ ਹੱਲ ਵੱਲ ਯਤਨਾਂ ਨੂੰ ਅੱਗੇ ਵਧਾਉਣ 'ਤੇ ਧਿਆਨ ਕੇਂਦਰਤ ਕਰਨਗੇ।"

Advertisement

ਐਤਵਾਰ ਨੂੰ, ਇਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘੇਈ ਨੇ ਕਿਹਾ ਕਿ ਇਸ ਯਾਤਰਾ ਦਾ ਉਦੇਸ਼ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨਾ ਅਤੇ ਖੇਤਰ ਵਿੱਚ ਸ਼ਾਂਤੀ ਤੇ ਸੁਰੱਖਿਆ ਨੂੰ ਅੱਗੇ ਵਧਾਉਣ ਲਈ ਪਾਕਿਸਤਾਨ ਦੇ ਯਤਨਾਂ ਨੂੰ ਜਾਰੀ ਰੱਖਣਾ ਹੈ।

ਪਾਕਿਸਤਾਨ ਅਮਰੀਕਾ-ਇਰਾਨ ਸ਼ਾਂਤੀ ਵਾਰਤਾ ਵਿੱਚ ਸ਼ਾਂਤੀ ਲਈ ਕੋਸ਼ਿਸ਼ਾਂ ਦੀ ਅਗਵਾਈ ਕਰ ਰਿਹਾ ਹੈ ਅਤੇ ਆਪਣੇ ਵਿਚੋਲਗੀ ਯਤਨਾਂ ਨੂੰ ਸੁਰਜੀਤ ਕਰ ਰਿਹਾ ਹੈ। ਪਾਕਿਸਤਾਨ ਅਪਰੈਲ ਵਿੱਚ ਜੰਗਬੰਦੀ ਤੈਅ ਕਰਨ ਵਿੱਚ ਸਫਲ ਰਿਹਾ ਸੀ, ਜਿਸ ਦੇ ਨਤੀਜੇ ਵਜੋਂ ਅਮਰੀਕਾ-ਇਰਾਨ ਸੰਘਰਸ਼ ਨੂੰ ਖਤਮ ਕਰਨ ਲਈ ਇੱਕ ਸਮਝੌਤਾ ਹੋਇਆ ਸੀ। ਹਾਲਾਂਕਿ, ਸ਼ਾਂਤੀ ਪ੍ਰਕਿਰਿਆ ਬਾਅਦ ਵਿੱਚ ਲੀਹੋਂ ਉਤਰ ਗਈ ਅਤੇ ਇਸ ਨੂੰ ਵਾਪਸ ਲੀਹ 'ਤੇ ਨਹੀਂ ਲਿਆਂਦਾ ਜਾ ਸਕਿਆ ਹੈ।

ਇਹ ਸੰਘਰਸ਼ ਉਦੋਂ ਸ਼ੁਰੂ ਹੋਇਆ ਸੀ ਜਦੋਂ ਅਮਰੀਕਾ ਅਤੇ ਇਜ਼ਰਾਈਲ ਨੇ 28 ਫਰਵਰੀ ਨੂੰ ਇਰਾਨ 'ਤੇ ਹਮਲੇ ਸ਼ੁਰੂ ਕੀਤੇ ਸਨ, ਜਿਸ ਨਾਲ ਇਰਾਨ ਨੇ ਜਵਾਬੀ ਕਾਰਵਾਈ ਕੀਤੀ ਅਤੇ ਮਹੱਤਵਪੂਰਨ ਹੋਰਮੁਜ਼ ਜਲਮਾਰਗ (Strait of Hormuz) ਬੰਦ ਕਰ ਦਿੱਤਾ।

Advertisement
×