ਇਸਲਾਮਾਬਾਦ, 30 ਮਾਰਚ
ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੇ ਪਾਕਿਸਤਾਨ ਦੇ ਕੱਪੜਾ ਮੰਤਰਾਲੇ ਨੇ ਦੇਸ਼ ਵਿੱਚ ਕੱਚੇ ਮਾਲ ਦੀ ਤੋਟ ਦਾ ਸਾਹਮਣਾ ਕਰ ਰਹੇ ਟੈਕਸਟਾਈਲ ਸੈਕਟਰ ਦੀ ਹਾਲਤ ਸੁਧਾਰਨ ਲਈ ਭਾਰਤ ਤੋਂ ਕਪਾਹ ਦੀ ਦਰਾਮਦ ’ਤੇ ਲੱਗੀ ਰੋਕ ਹਟਾਉਣ ਦੀ ਸਿਫਾਰਸ਼ ਕੀਤੀ ਹੈ। ਮੰਗਲਵਾਰ ਨੂੰ ਮੀਡੀਆ ਰਿਪੋਰਟ ਅਨੁਸਾਰ ਟੈਕਸਟਾਈਲ ਉਦਯੋਗ ਮੰਤਰਾਲੇ ਨੇ ਭਾਰਤ ਤੋਂ ਕਪਾਹ ਅਤੇ ਸੂਤੀ ਧਾਗੇ ਦੀ ਦਰਾਮਦ ’ਤੇ ਲੱਗੀ ਰੋਕ ਹਟਾਉਣ ਲਈ ਮੰਤਰੀ ਮੰਡਲ ਦੀ ਆਰਥਿਕ ਤਾਲਮੇਲ ਕਮੇਟੀ (ਈਸੀਸੀ) ਤੋਂ ਇਜਾਜ਼ਤ ਮੰਗੀ ਹੈ।