DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Pakistan Train Derailment: ਲਹਿੰਦੇ ਪੰਜਾਬ ਵਿੱਚ ਰੇਲਗੱਡੀ ਲੀਹੋਂ ਲੱਥੀ, ਛੇ ਮੌਤਾਂ

ਲਹਿੰਦੇ ਪੰਜਾਬ ਵਿੱਚ ਅੱਜ ਤੜਕੇ ਕਰਾਚੀ ਤੋਂ ਪਿਸ਼ਾਵਰ ਜਾ ਰਹੀ ਰਹਿਮਾਨ ਬਾਬਾ ਐਕਸਪ੍ਰੈੱਸ ਰੇਲਗੱਡੀ ਪਟੜੀ ਤੋਂ ਉਤਰਨ ਕਾਰਨ ਛੇ ਯਾਤਰੀਆਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਜ਼ਖ਼ਮੀ ਹੋ ਗਏ। ਪੁਲੀਸ ਅਨੁਸਾਰ ਇਹ ਹਾਦਸਾ ਤੜਕੇ ਸਵਾ ਪੰਜ ਵਜੇ ਮੁਲਤਾਨ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਲਹਿੰਦੇ ਪੰਜਾਬ ਵਿੱਚ ਅੱਜ ਤੜਕੇ ਕਰਾਚੀ ਤੋਂ ਪਿਸ਼ਾਵਰ ਜਾ ਰਹੀ ਰਹਿਮਾਨ ਬਾਬਾ ਐਕਸਪ੍ਰੈੱਸ ਰੇਲਗੱਡੀ ਪਟੜੀ ਤੋਂ ਉਤਰਨ ਕਾਰਨ ਛੇ ਯਾਤਰੀਆਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਜ਼ਖ਼ਮੀ ਹੋ ਗਏ। ਪੁਲੀਸ ਅਨੁਸਾਰ ਇਹ ਹਾਦਸਾ ਤੜਕੇ ਸਵਾ ਪੰਜ ਵਜੇ ਮੁਲਤਾਨ ਦੇ ਸ਼ੇਰ ਸ਼ਾਹ ਪੁਲ ਨੇੜੇ ਵਾਪਰਿਆ। ਪਾਕਿਸਤਾਨ ਰੇਲਵੇ ਦੇ ਤਰਜਮਾਨ ਬਾਬਰ ਅਲੀ ਨੇ ਦੱਸਿਆ ਕਿ ਗੱਡੀ ਵਿੱਚ ਕਰੀਬ 500 ਯਾਤਰੀ ਸਵਾਰ ਸਨ। ਗੱਡੀ ਦੇ ਡਰਾਈਵਰ ਮੁਤਾਬਕ ਜਦੋਂ ਰੇਲਗੱਡੀ ਸ਼ੇਰ ਸ਼ਾਹ ਸਟੇਸ਼ਨ ਕੋਲੋਂ ਲੰਘ ਰਹੀ ਸੀ ਤਾਂ ਉਸ ਨੂੰ ਅਚਾਨਕ ਝਟਕਾ ਮਹਿਸੂਸ ਹੋਇਆ ਅਤੇ ਉਸ ਨੇ ਤੁਰੰਤ ਬਰੇਕਾਂ ਲਾ ਦਿੱਤੀਆਂ। ਜਦੋਂ ਗੱਡੀ ਰੁਕੀ, ਉਦੋਂ ਤੱਕ ਇਸ ਦੇ 14 ਡੱਬੇ ਲੀਹ ਤੋਂ ਲਹਿ ਚੁੱਕੇ ਸਨ। ਹਾਦਸੇ ਮਗਰੋਂ ਰਾਹਤ ਕਰਮੀਆਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ।

ਹਾਦਸੇ ਕਾਰਨ ਇਸ ਮਾਰਗ ’ਤੇ ਰੇਲ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਮੁਲਤਾਨ ਦੇ ਕਮਿਸ਼ਨਰ ਨੇ ਮੌਕੇ ਦਾ ਦੌਰਾ ਕਰ ਕੇ ਫਸੇ ਹੋਏ ਯਾਤਰੀਆਂ ਲਈ ਰਿਹਾਇਸ਼, ਟਰਾਂਸਪੋਰਟ ਅਤੇ ਖਾਣੇ ਦਾ ਪ੍ਰਬੰਧ ਕਰਵਾਇਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਅਧਿਕਾਰੀਆਂ ਨੂੰ ਬਚਾਅ ਕਾਰਜ ਤੇਜ਼ ਕਰਨ ਦੀ ਹਦਾਇਤ ਦਿੱਤੀ ਹੈ।

Advertisement

ਇੱਕ ਮੁਸਾਫ਼ਰ ਨੇ ਦਾਅਵਾ ਕੀਤਾ ਹੈ ਕਿ ਹਾਦਸੇ ਤੋਂ ਪਹਿਲਾਂ ਰੋਹੜੀ ਨੇੜੇ ਕੋਚ ਨੰਬਰ ਨੌਂ ਦੇ ਨੱਟ-ਬੋਲਟ ਠੀਕ ਕੀਤੇ ਗਏ ਸਨ, ਹਾਲਾਂਕਿ ਅਧਿਕਾਰਤ ਤੌਰ ’ਤੇ ਹਾਦਸੇ ਦੇ ਅਸਲ ਕਾਰਨਾਂ ਦੀ ਹਾਲੇ ਪੁਸ਼ਟੀ ਨਹੀਂ ਹੋਈ। ਜ਼ਿਕਰਯੋਗ ਹੈ ਕਿ ਅਗਸਤ 2023 ਵਿੱਚ ਵੀ ਸਿੰਧ ਦੇ ਨਵਾਬਸ਼ਾਹ ਨੇੜੇ ਹਜ਼ਾਰਾ ਐਕਸਪ੍ਰੈੱਸ ਪਲਟਣ ਕਾਰਨ 30 ਜਣਿਆਂ ਦੀ ਮੌਤ ਹੋ ਗਈ ਸੀ।

Advertisement

Advertisement
×