ਪਾਕਿਸਤਾਨ ਵਲੋਂ ਭਾਰਤੀ ਡਿਪਲੋਮੈਟ ਤਲਬ

ਪਾਕਿਸਤਾਨ ਵਲੋਂ ਭਾਰਤੀ ਡਿਪਲੋਮੈਟ ਤਲਬ

ਇਸਲਾਮਾਬਾਦ: ਨਵੀਂ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਭਾਰਤ ਵਲੋਂ ਜਾਸੂਸੀ ਦੇ ਦੋਸ਼ ਹੇਠ ਬਰਖਾਸਤ ਕੀਤੇ ਜਾਣ ਦੇ ਫ਼ੈਸਲੇ ਦਾ ਕਰੜਾ ਵਿਰੋਧ ਕਰਦਿਆਂ ਪਾਕਿਸਤਾਨ ਨੇ ਅੱਜ ਸੀਨੀਅਰ ਭਾਰਤੀ ਡਿਪਲੋਮੈਟ ਨੂੰ ਤਲਬ ਕੀਤਾ ਹੈ। ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਨੇ ਦੱਸਿਆ ਕਿ ਭਾਰਤ ਵਲੋਂ ਐਤਵਾਰ ਨੂੰ ਪਾਕਿਤਸਾਨ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਜਾਸੂਸੀ ਕਰਨ ਦੇ ਦੋਸ਼ ਹੇਠ ‘ਅਣਚਾਹਿਆ ਵਿਅਕਤੀ’ ਐਲਾਨਿਆ ਗਿਆ ਸੀ ਅਤੇ ਦੋਹਾਂ ਨੂੰ 24 ਘੰਟਿਆਂ ਦੇ ਅੰਦਰ ਮੁਲਕ ਛੱਡਣ ਦੇ ਹੁਕਮ ਦਿੱਤੇ ਗਏ ਸਨ। ਦੋਵੇਂ ਅਧਿਕਾਰੀਆਂ ਅਾਬਿਦ ਹੁਸੈਨ ਅਤੇ ਮੁਹੰਮਦ ਤਾਹਿਰ ਨੂੰ ਦਿੱਲੀ ਪੁਲੀਸ ਨੇ ਭਾਰਤ ਦੀ ਸੁਰੱਖਿਆ ਵਿਵਸਥਾ ਸਬੰਧੀ ਸੰਵੇਦਨਸ਼ੀਲ ਦਸਤਾਵੇਜ਼ ਪ੍ਰਾਪਤ ਕਰਨ ਮੌਕੇ ਕਾਬੂ ਕੀਤਾ ਸੀ। ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਨੇ ਬਿਆਨ ਰਾਹੀਂ ਦੱਸਿਆ, ‘‘ਸਰਕਾਰ ਵਲੋਂ ਇਨ੍ਹਾਂ ਦੋਵਾਂ ਅਧਿਕਾਰੀਆਂ ਨੂੰ ਅਣਚਾਹੇ ਵਿਅਕਤੀ ਐਲਾਨਿਆ ਗਿਆ ਹੈੈ ਕਿਉਂਕਿ ਇਹ ਆਪਣੇ ਕੂਟਨੀਤਕ ਮਿਸ਼ਨ ਦੇ ਮੈਂਬਰ ਦੇ ਰੁਤਬੇ ਅਨੁਸਾਰ ਬੇਮੇਲ ਗਤੀਵਿਧੀਆਂ ਵਿੱਚ ਸ਼ਾਮਲ ਹੋ ਰਹੇ ਸਨ ਅਤੇ ਇਨ੍ਹਾਂ ਨੂੰ 24 ਘੰਟਿਆਂ ਦੇ ਅੰਦਰ ਮੁਲਕ ਛੱਡਣ ਲਈ ਆਖਿਆ ਗਿਆ ਹੈ।’’

ਪਾਕਿਸਤਾਨ ਵਿਦੇਸ਼ ਦਫ਼ਤਰ ਨੇ ਅੱਜ ਕਿਹਾ ਕਿ ਭਾਰਤ ਦੇ ਕੂਟਨੀਤਕ ਮਾਮਲਿਆਂ ਬਾਰੇ ਇੰਚਾਰਜ ਨੂੰ ਅੱਜ ਤਲਬ ਕੀਤਾ ਗਿਆ ਅਤੇ ਪਾਕਿਸਤਾਨ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਅਣਚਾਹੇ ਵਿਅਕਤੀ ਐਲਾਨੇ ਜਾਣ ਦੀ ਨਿੰਦਾ ਕਰਦਿਆਂ ਊਨ੍ਹਾਂ ਖ਼ਿਲਾਫ਼ ਲੱਗੇ ਸਾਰੇ ‘ਨਿਰਆਧਾਰ’ ਦੋਸ਼ਾਂ ਨੂੰ ਰੱਦ ਕੀਤਾ ਗਿਆ। ਪਾਕਿਸਤਾਨ ਨੇ ੲਿਹ ਵੀ ਕਿਹਾ ਕਿ ਭਾਰਤ ਦੀ ਕਾਰਵਾਈ ਕੂਟਨੀਤਕ ਰਿਸ਼ਤਿਆਂ ਅਤੇ ਨੇਮਾਂ ਬਾਰੇ ਵੀਏਨਾ ਕਨਵੈਨਸ਼ਨ ਦੀ ‘ਸਪੱਸ਼ਟ ਊਲੰਘਣਾ’ ਹੈ।

-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਮੁੱਖ ਖ਼ਬਰਾਂ

ਖੇਤੀ ਢਾਂਚੇ ਲਈ ਇਕ ਲੱਖ ਕਰੋੜ ਦੇ ਫੰਡ ਨੂੰ ਪ੍ਰਵਾਨਗੀ

ਖੇਤੀ ਢਾਂਚੇ ਲਈ ਇਕ ਲੱਖ ਕਰੋੜ ਦੇ ਫੰਡ ਨੂੰ ਪ੍ਰਵਾਨਗੀ

* ਦਰਮਿਆਨੇ ਤੋਂ ਲੰਮੇ ਸਮੇਂ ਲਈ ਮਿਲੇਗੀ ਕਰਜ਼ੇ ਦੀ ਸਹੂਲਤ * ਕੇਂਦਰੀ ਕ...

ਜਾਧਵ ਵੱਲੋਂ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰਨ ਤੋਂ ਇਨਕਾਰ: ਪਾਕਿ

ਜਾਧਵ ਵੱਲੋਂ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰਨ ਤੋਂ ਇਨਕਾਰ: ਪਾਕਿ

* ਜਾਧਵ ਨੂੰ ਦੂਜੀ ਸਫ਼ਾਰਤੀ ਰਸਾਈ ਦੀ ਪੇਸ਼ਕਸ਼

ਅਮਰਿੰਦਰ ਤੇ ਸੁਖਬੀਰ ਦੇ ਗੱਠਜੋੜ ਕਰ ਕੇ ਚਲਦੇ ਨੇ ਬਾਦਲਾਂ ਦੇ ਧੰਦੇ: ਢੀਂਡਸਾ

ਅਮਰਿੰਦਰ ਤੇ ਸੁਖਬੀਰ ਦੇ ਗੱਠਜੋੜ ਕਰ ਕੇ ਚਲਦੇ ਨੇ ਬਾਦਲਾਂ ਦੇ ਧੰਦੇ: ਢੀਂਡਸਾ

* ਅਕਾਲੀ ਆਗੂਆਂ ਨੂੰ ਆਪਣੀ ਪੀੜੀ ਥੱਲੇ ਸੋਟਾ ਫੇਰਨ ਦੀ ਸਲਾਹ * ਪਾਰਟੀ ...

ਚੀਨੀ ਸੈਨਾ ਹੌਟ ਸਪਰਿੰਗਜ਼ ’ਚੋਂ ਪੂਰੀ ਤਰ੍ਹਾਂ ਹਟੀ

ਚੀਨੀ ਸੈਨਾ ਹੌਟ ਸਪਰਿੰਗਜ਼ ’ਚੋਂ ਪੂਰੀ ਤਰ੍ਹਾਂ ਹਟੀ

* ਗੋਗਰਾ ’ਚ ਫ਼ੌਜ ਪਿੱਛੇ ਹਟਣ ਦਾ ਕੰਮ ਅੱਜ ਹੋ ਸਕਦੈ ਮੁਕੰਮਲ * ਫ਼ੌਜਾ...

ਰਾਸ਼ਟਰਵਾਦ, ਨਾਗਰਿਕਤਾ, ਨੋਟਬੰਦੀ ਬਾਰੇ ਪੜ੍ਹਨ ਦੀ ਲੋੜ ਨਹੀਂ

ਰਾਸ਼ਟਰਵਾਦ, ਨਾਗਰਿਕਤਾ, ਨੋਟਬੰਦੀ ਬਾਰੇ ਪੜ੍ਹਨ ਦੀ ਲੋੜ ਨਹੀਂ

ਸੀਬੀਐੱਸਈ ਨੇ ਕੋਵਿਡ-19 ਸੰਕਟ ਕਾਰਨ ਘਟਾਇਆ 30 ਫ਼ੀਸਦ ਸਿਲੇਬਸ

ਸ਼ਹਿਰ

View All