ਇਸਲਾਮਾਬਾਦ, 11 ਜੂਨ
ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਨੇ ਸਰਕਾਰ ਦੇ ਸਮਰਥਨ ਵਾਲਾ ਬਿਲ ਪਾਸ ਕਰ ਦਿੱਤਾ ਹੈ ਜੋ ਭਾਰਤੀ ਕੈਦੀ ਕੁਲਭੂਸ਼ਣ ਜਾਧਵ ਨੂੰ ਅਪੀਲ ਕਰਨ ਦਾ ਅਧਿਕਾਰ ਦੇਵੇਗਾ। ਨੈਸ਼ਨਲ ਅਸੈਂਬਲੀ ਨੇ ਅੰਤਰਰਾਸ਼ਟਰੀ ਕੋਰਟ ਆਫ਼ ਜਸਟਿਸ (ਸਮੀਖਿਆ ਅਤੇ ਮੁੜ ਵਿਚਾਰ) ਬਿੱਲ, 2020 ਨੂੰ ਪਾਸ ਕਰ ਦਿੱਤਾ, ਜਿਸ ਦਾ ਉਦੇਸ਼ ਕਥਿਤ ਤੌਰ ‘ਤੇ ਭਾਰਤੀ ਜਾਸੂਸ ਜਾਧਵ ਨੂੰ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ (ਆਈਸੀਜੇ) ਦੇ ਫੈਸਲੇ ਦੇ ਅਨੁਸਾਰ ਕੌਂਸਲਰ ਮੁਹੱਈਆ ਕਰਵਾਉਣਾ ਹੈ। .