DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Pakistan ਨੇ ‘Hangor’ class ਪਣਡੁੱਬੀ ਜਲ ਸੈਨਾ ’ਚ ਸ਼ਾਮਲ ਕੀਤੀ

ਪਾਕਿਸਤਾਨੀ ਜਲ ਸੈਨਾ ਨੇ ਵੀਰਵਾਰ ਨੂੰ ਚੀਨ ਦੇ ਸਾਨਯਾ ’ਚ ਹੋਏ ਸਮਾਗਮ ਦੌਰਾਨ ਅਤਿ ਆਧੁਨਿਕ ਹਥਿਆਰਾਂ ਅਤੇ ਐਡਵਾਂਸਡ ਸੈਂਸਰ ਨਾਲ ਲੈਸ ‘ਹੈਂਗਰ’ ਸ਼੍ਰੇਣੀ ਦੀ ਆਪਣੀ ਪਹਿਲੀ ਪਣਡੁੱਬੀ ਨੂੰ ਫ਼ੌਜ ’ਚ ਸ਼ਾਮਲ ਕੀਤਾ ਹੈ। ਫ਼ੌਜ ਨੇ ਇਕ ਬਿਆਨ ’ਚ ਕਿਹਾ ਕਿ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਪਾਕਿਸਤਾਨੀ ਜਲ ਸੈਨਾ ਨੇ ਵੀਰਵਾਰ ਨੂੰ ਚੀਨ ਦੇ ਸਾਨਯਾ ’ਚ ਹੋਏ ਸਮਾਗਮ ਦੌਰਾਨ ਅਤਿ ਆਧੁਨਿਕ ਹਥਿਆਰਾਂ ਅਤੇ ਐਡਵਾਂਸਡ ਸੈਂਸਰ ਨਾਲ ਲੈਸ ‘ਹੈਂਗਰ’ ਸ਼੍ਰੇਣੀ ਦੀ ਆਪਣੀ ਪਹਿਲੀ ਪਣਡੁੱਬੀ ਨੂੰ ਫ਼ੌਜ ’ਚ ਸ਼ਾਮਲ ਕੀਤਾ ਹੈ। ਫ਼ੌਜ ਨੇ ਇਕ ਬਿਆਨ ’ਚ ਕਿਹਾ ਕਿ ਹੈਂਗਰ ਸ਼੍ਰੇਣੀ ਦੀ ਪਹਿਲੀ ਪਣਡੁੱਬੀ ਦੇ ਸ਼ਾਮਲ ਹੋਣ ਨਾਲ ਪਾਕਿਸਤਾਨ ਅਤੇ ਚੀਨ ਵਿਚਾਲੇ ਗੂੜ੍ਹੀ ਦੋਸਤੀ ’ਚ ਇਕ ਹੋਰ ਸਫ਼ਾ ਜੁੜ ਗਿਆ ਹੈ। ਚੀਨ ਦੌਰੇ ’ਤੇ ਗਏ ਪਾਕਿਸਤਾਨੀ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਇਸ ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਹਾਜ਼ਰ ਸਨ। ਜਲ ਸੈਨਾ ਦੇ ਮੁਖੀ ਐਡਮਿਰਲ ਨਵੀਦ ਅਸ਼ਰਫ਼ ਅਤੇ ਦੋਵੇਂ ਮੁਲਕਾਂ ਦੀਆਂ ਜਲ ਸੈਨਾਵਾਂ ਦੇ ਹੋਰ ਅਧਿਕਾਰੀ ਵੀ ਇਸ ਮੌਕੇ ਹਾਜ਼ਰ ਸਨ। ਜ਼ਰਦਾਰੀ ਨੇ ਪਣਡੁੱਬੀ ਜਲ ਸੈਨਾ ’ਚ ਸ਼ਾਮਲ ਕੀਤੇ ਜਾਣ ਨੂੰ ਪਾਕਿਸਤਾਨ ਦੀ ਜਲ ਸੈਨਾ ਲਈ ਇਤਿਹਾਸਕ ਮੀਲ ਪੱਥਰ ਕਰਾਰ ਦਿੱਤਾ।

Advertisement
Advertisement
×