ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਪਾਕਿਸਤਾਨ ਤਹਿਰੀਕ ਏ ਇਨਸਾਫ਼ (ਪੀਟੀਆਈ) ਪਾਰਟੀ ਦੇ ਹੋਰਨਾਂ ਸੀਨੀਅਰ ਆਗੂਆਂ ਖਿਲਾਫ਼ ਫੈਡਰਲ ਜਾਂਚ ਏਜੰਸੀ (ਐਫਆਈਏ) ਨੇ ਕੇਸ ਦਰਜ ਕੀਤਾ ਹੈ। ਉਨ੍ਹਾਂ ’ਤੇ ਪਾਬੰਦੀ ਦੇ ਬਾਵਜੂਦ ਵਿਦੇਸ਼ ਤੋਂ ਫੰਡ ਹਾਸਲ ਕਰਨ ਦਾ ਦੋਸ਼ ਹੈ। ਇਹ ਕੇਸ ਜਾਂਚ ਏਜੰਸੀ ਦੇ ਕਾਰਪੋਰੇਟ ਬੈਂਕਿੰਗ ਸਰਕਲ ਵੱਲੋਂ ਦਰਜ ਕਰਾਇਆ ਗਿਆ ਹੈ। ਐਫਆਈਆਰ ਅਨੁਸਾਰ ਸ਼ੱਕੀ ਬੈਂਕ ਖਾਤਿਆਂ ਰਾਹੀਂ ਲਾਭ ਲੈੈਣ ਦਾ ਦੋਸ਼ ਹੈ। -ਏਜੰਸੀ