DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Pakistan: ਸਿੰਧ ਸੂਬੇ ਵਿੱਚ ਦੋ ਨਾਬਾਲਗ ਭੈਣਾਂ ਦੇ ਅਗਵਾ ਹੋਣ ਤੋਂ ਕੁਝ ਦਿਨਾਂ ਬਾਅਦ ਇੱਕ ਹੋਰ ਹਿੰਦੂ ਲੜਕੀ ਲਾਪਤਾ

ਮਾਪਿਆਂ ਨੇ ਅਧਿਕਾਰੀਆਂ ਨੂੰ ਦਖਲ ਦੇਣ ਅਤੇ ਲੜਕੀ ਨੂੰ ਸੁਰੱਖਿਅਤ ਵਾਪਸ ਲਿਆਉਣ ਦੀ ਕੀਤੀ ਅਪੀਲ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਪਾਕਿਸਤਾਨ ਦੇ ਸਿੰਧ ਸੂਬੇ ਦੇ ਉਸੇ ਇਲਾਕੇ ਤੋਂ ਇੱਕ ਹੋਰ 14 ਸਾਲਾ ਹਿੰਦੂ ਲੜਕੀ ਦੇ ਲਾਪਤਾ ਹੋਣ ਦੀ ਖ਼ਬਰ ਮਿਲੀ ਹੈ ਜਿੱਥੇ ਕੁਝ ਦਿਨ ਪਹਿਲਾਂ ਦੋ ਨਾਬਾਲਗ ਹਿੰਦੂ ਭੈਣਾਂ ਦੇ ਕਥਿਤ ਤੌਰ 'ਤੇ ਅਗਵਾ ਅਤੇ ਜ਼ਬਰਦਸਤੀ ਧਰਮ ਪਰਿਵਰਤਨ ਦੀ ਘਟਨਾ ਵਾਪਰੀ ਸੀ। ਇਹ ਲੜਕੀ ਬੁੱਧਵਾਰ ਤੋਂ ਲਾਪਤਾ ਹੈ। ਉਸ ਦੇ ਮਾਪਿਆਂ ਨੇ ਸ਼ਨਿੱਚਰਵਾਰ ਨੂੰ ਅਧਿਕਾਰੀਆਂ ਨੂੰ ਦਖਲ ਦੇਣ ਅਤੇ ਉਸ ਨੂੰ ਸੁਰੱਖਿਅਤ ਵਾਪਸ ਲਿਆਉਣ ਦੀ ਅਪੀਲ ਕੀਤੀ।

ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ 29 ਅਗਸਤ ਨੂੰ 14 ਅਤੇ 16 ਸਾਲ ਦੀਆਂ ਦੋ ਭੈਣਾਂ ਦੇ ਕਥਿਤ ਅਗਵਾ ਅਤੇ ਜਬਰਨ ਧਰਮ ਪਰਿਵਰਤਨ ਦੇ ਮਾਮਲੇ ਨੂੰ ਲੈ ਕੇ ਵਿਆਪਕ ਚਿੰਤਾ ਜਤਾਈ ਜਾ ਰਹੀ ਹੈ।

Advertisement

ਦੋਵਾਂ ਭੈਣਾਂ ਨੂੰ ਸਿੰਧ ਸੂਬੇ ਦੇ ਕਰਾਚੀ ਤੋਂ ਲਗਪਗ 200 ਕਿਲੋਮੀਟਰ ਉੱਤਰ-ਪੂਰਬ ਵਿੱਚ ਸਥਿਤ ਟੰਡੋ ਅੱਲ੍ਹਾ ਯਾਰ ਦੀ ਇਬਰਾਹਿਮ ਕਲੋਨੀ ਤੋਂ ਅਗਵਾ ਕੀਤਾ ਗਿਆ ਸੀ।

Advertisement

ਪੁਲੀਸ ਨੇ ਬਾਅਦ ਵਿੱਚ ਦੋਵਾਂ ਭੈਣਾਂ ਨੂੰ ਲੱਭ ਲਿਆ ਅਤੇ ਉਨ੍ਹਾਂ ਨੂੰ ਟੰਡੋ ਅੱਲ੍ਹਾ ਯਾਰ ਦੀ ਸੈਸ਼ਨ ਅਦਾਲਤ ਵਿੱਚ ਪੇਸ਼ ਕੀਤਾ। ਹਾਲਾਂਕਿ, ਮਾਮਲਾ ਲੰਬਿਤ ਹੋਣ ਕਾਰਨ ਉਨ੍ਹਾਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਨੂੰ ਸੌਂਪਣ ਦੀ ਬਜਾਏ ਮਹਿਲਾ ਗ੍ਰਹਿ ਭੇਜ ਦਿੱਤਾ ਗਿਆ।

9 ਸਤੰਬਰ ਨੂੰ ਅਦਾਲਤ ਵਿੱਚ ਭਾਵੁਕ ਦ੍ਰਿਸ਼ ਦੇਖਣ ਨੂੰ ਮਿਲਿਆ ਸੀ, ਜਦੋਂ ਦੋਵਾਂ ਭੈਣਾਂ ਨੇ ਉਨ੍ਹਾਂ ਨੂੰ ਘਰ ਪਰਤਣ ਦੀ ਇਜਾਜ਼ਤ ਦੇਣ ਦੀ ਬੇਨਤੀ ਕੀਤੀ। ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਸੀ ਕਿ ਦੋ ਮੁਸਲਮਾਨ ਪੁਰਸ਼ਾਂ ਨੇ ਉਨ੍ਹਾਂ ਨੂੰ ਅਗਵਾ ਕੀਤਾ, ਉਨ੍ਹਾਂ ਦਾ ਜਬਰਨ ਧਰਮ ਪਰਿਵਰਤਨ ਕੀਤਾ ਅਤੇ ਉਨ੍ਹਾਂ ਨਾਲ ਵਿਆਹ ਕਰ ਲਿਆ।

ਇਨ੍ਹਾਂ ਮਾਮਲਿਆਂ ਨੇ ਇੱਕ ਵਾਰ ਫਿਰ ਸਿੰਧ ਦੇ ਪੇਂਡੂ ਇਲਾਕਿਆਂ ਵਿੱਚ ਨਾਬਾਲਗ ਹਿੰਦੂ ਲੜਕੀਆਂ ਦੇ ਕਥਿਤ ਅਗਵਾ, ਜਬਰਨ ਧਰਮ ਪਰਿਵਰਤਨ ਅਤੇ ਉਨ੍ਹਾਂ ਨਾਲ ਉਮਰਦਰਾਜ਼ ਮੁਸਲਮਾਨ ਪੁਰਸ਼ਾਂ ਵੱਲੋਂ ਵਿਆਹ ਕੀਤੇ ਜਾਣ ਨੂੰ ਲੈ ਕੇ ਚਿੰਤਾਵਾਂ ਨੂੰ ਉਜਾਗਰ ਕੀਤਾ ਹੈ।

Advertisement
×