DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Pakistan: ਲਹਿੰਦੇ ਪੰਜਾਬ ਵਿੱਚ ਤਾਲਿਬਾਨ ਦੇ ਦੋ ਹਮਲਿਆਂ ਦੌਰਾਨ 3 ਪੁਲੀਸ ਮੁਲਾਜ਼ਮ ਹਲਾਕ

ਲਾਹੌਰ ਦੇ ਬਾਦਾਮੀ ਬਾਗ਼ ਅਤੇ ਯਤੀਮ ਖ਼ਾਨਾ ਚੌਕ ਵਿੱਚ ਵਾਪਰੀਆਂ ਘਟਨਾਵਾਂ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ। ਫੋਟੋ; ਪੀਟੀਆਈ
Advertisement

ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ ਹਥਿਆਰਬੰਦ ਵਿਅਕਤੀਆਂ ਵੱਲੋਂ ਕੀਤੇ ਗਏ ਦੋ ਵੱਖ-ਵੱਖ ਹਮਲਿਆਂ ਵਿੱਚ ਤਿੰਨ ਪੁਲੀਸ ਮੁਲਾਜ਼ਮ ਗੋਲੀ ਮਾਰ ਕੇ ਮਾਰ ਦਿੱਤੇ ਗਏ ਅਤੇ ਇੱਕ ਰਾਹਗੀਰ ਸਮੇਤ ਚਾਰ ਹੋਰ ਜ਼ਖ਼ਮੀ ਹੋ ਗਏ।

ਲਾਹੌਰ ਦੇ ਬਾਦਾਮੀ ਬਾਗ਼ ਅਤੇ ਯਤੀਮ ਖ਼ਾਨਾ ਚੌਕ ਵਿੱਚ ਵਾਪਰੀਆਂ ਘਟਨਾਵਾਂ

Advertisement

ਪੁਲੀਸ ਮੁਤਾਬਿਕ ਇਹ ਘਟਨਾ ਵੀਰਵਾਰ ਰਾਤ ਨੂੰ ਲਾਹੌਰ ਦੇ ਸੰਘਣੀ ਆਬਾਦੀ ਵਾਲੇ ਬਾਦਾਮੀ ਬਾਗ਼ ਖੇਤਰ ਅਤੇ ਪਾਬੰਦੀਸ਼ੁਦਾ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ.ਐੱਲ.ਪੀ.) ਦੇ ਮੁੱਖ ਦਫ਼ਤਰ ਯਤੀਮ ਖ਼ਾਨਾ ਚੌਕ ਵਿੱਚ ਵਾਪਰੀ।

Advertisement

ਪੰਜਾਬ ਦੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲੀਸ ਕਮਰ ਫ਼ੈਸਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਟੀ.ਟੀ.ਪੀ. ਨਾਲ ਜੁੜੀ ਜਮਾਤ-ਉਲ-ਅਹਿਰਾਰ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਕਿਹਾ ਕਿ ਦੋਵੇਂ ਹਮਲੇ ਪੁਲੀਸ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਸਨ।

ਬਾਦਾਮੀ ਬਾਗ਼ ਵਿੱਚ ਪਹਿਲੇ ਹਮਲੇ ਦੌਰਾਨ ਦੋ ਪੁਲੀਸ ਮੁਲਾਜ਼ਮਾਂ ਦੀ ਮੌਤ

ਫ਼ੈਸਲ ਅਨੁਸਾਰ, ਬਾਦਾਮੀ ਬਾਗ਼ ਵਿੱਚ ਪਹਿਲੇ ਹਮਲੇ ਦੌਰਾਨ ਕੁਝ ਹਥਿਆਰਬੰਦ ਵਿਅਕਤੀਆਂ ਨੇ ਦੋ ਪੁਲੀਸ ਮੁਲਾਜ਼ਮਾਂ ’ਤੇ ਗੋਲੀਬਾਰੀ ਕੀਤੀ ਅਤੇ ਉਨ੍ਹਾਂ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਹਾਲਤ ਵਿੱਚ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਏ।

ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਹ ਆਪਣੇ ਜ਼ਖ਼ਮਾਂ ਦੀ ਤਾਬ ਨਾ ਸਹਿੰਦਿਆਂ ਦਮ ਤੋੜ ਗਏ।

ਉਨ੍ਹਾਂ ਦਾਅਵਾ ਕੀਤਾ ਕਿ ਮੁਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਇਸ ਹਮਲੇ ਦੇ ਪਿੱਛੇ ਟੀ.ਟੀ.ਪੀ. ਦਾ ਮੈਂਬਰ ਰਿਹਾਨ ਭੱਟ ਸੀ — ਜਿਸ ਦਾ ਭਰਾ ਫ਼ੈਜ਼ਾਨ 2024 ਵਿੱਚ ਕਾਊਂਟਰ ਟੈਰੋਰਿਜ਼ਮ ਡਿਪਾਰਟਮੈਂਟ (ਸੀ.ਟੀ.ਡੀ.) ਪੰਜਾਬ ਪੁਲੀਸ ਨਾਲ ਹੋਏ ਮੁਕਾਬਲੇ ਵਿੱਚ ਮਾਰਿਆ ਗਿਆ ਸੀ।

“ਕਾਤਲ ਰਿਹਾਨ ਭੱਟ ਨੇ ਪੁਰਾਣੀ ਰੰਜਿਸ਼ ਕਾਰਨ ਬਣਾਇਆ ਸਬ-ਇੰਸਪੈਕਟਰ ਨੂੰ ਨਿਸ਼ਾਨਾ”

ਪੁਲੀਸ ਅਧਿਕਾਰੀ ਨੇ ਕਿਹਾ, “ਅਜਿਹਾ ਲੱਗਦਾ ਹੈ ਕਿ ਭੱਟ ਨੇ ਸਬ-ਇੰਸਪੈਕਟਰ ਅਦੀਲ ਆਸ਼ਿਕ ਨੂੰ ਨਿਸ਼ਾਨਾ ਬਣਾਇਆ, ਜੋ ਉਸ ਸੀ.ਟੀ.ਡੀ. ਟੀਮ ਦਾ ਹਿੱਸਾ ਸੀ ਜਿਸ ਨੇ ਮੁਕਾਬਲੇ ਵਿੱਚ ਟੀ.ਟੀ.ਪੀ. ਕਾਰਕੁਨ ਫ਼ੈਜ਼ਾਨ ਨੂੰ ਮਾਰਿਆ ਸੀ।” ਉਨ੍ਹਾਂ ਅੱਗੇ ਕਿਹਾ ਕਿ ਫ਼ੈਜ਼ਾਨ ਕੁਝ ਪੁਲੀਸ ਅਧਿਕਾਰੀਆਂ ਦੇ ਕਤਲ ਵਿੱਚ ਸ਼ਾਮਲ ਸੀ। ਇਸ ਹਮਲੇ ਵਿੱਚ ਮਾਰੇ ਗਏ ਦੂਜੇ ਪੁਲੀਸ ਮੁਲਾਜ਼ਮ ਦੀ ਪਛਾਣ ਅਸਦ ਵਜੋਂ ਹੋਈ ਹੈ।

ਯਤੀਮ ਖ਼ਾਨਾ ਚੌਕ 'ਤੇ ਦੂਜਾ ਹਮਲਾ; ਕਾਂਸਟੇਬਲ ਹਰਿਸ ਦੀ ਮੌਤ

ਡੀ.ਆਈ.ਜੀ. ਨੇ ਅੱਗੇ ਕਿਹਾ ਕਿ ਬਾਦਾਮੀ ਬਾਗ਼ ਦੀ ਘਟਨਾ ਤੋਂ ਇੱਕ ਘੰਟਾ ਬਾਅਦ, ਕੁਝ ਹਥਿਆਰਬੰਦ ਵਿਅਕਤੀਆਂ ਨੇ ਲਾਹੌਰ ਦੇ ਮੁਲਤਾਨ ਰੋਡ 'ਤੇ ਟੀ.ਐੱਲ.ਪੀ. ਮੁੱਖ ਦਫ਼ਤਰ ਵਿਖੇ ਤਾਇਨਾਤ ਪੁਲੀਸ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ।

ਉਨ੍ਹਾਂ ਕਿਹਾ ਕਿ ਤਿੰਨ ਕਾਂਸਟੇਬਲ ਅਤੇ ਇੱਕ ਰਾਹਗੀਰ ਜ਼ਖ਼ਮੀ ਹੋ ਗਏ ਜਦੋਂ ਕਿ ਹਮਲਾਵਰ ਤੁਰੰਤ ਫ਼ਰਾਰ ਹੋ ਗਏ। ਕਾਂਸਟੇਬਲ ਹਰਿਸ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ ਜਦੋਂ ਕਿ ਬਾਕੀ ਦੋ ਪੁਲੀਸ ਮੁਲਾਜ਼ਮਾਂ ਅਤੇ ਇੱਕ ਰਾਹਗੀਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਪੁਲੀਸ ਅਧਿਕਾਰੀ ਨੇ ਦਾਅਵਾ ਕੀਤਾ, “ਦੂਜਾ ਹਮਲਾ ਵੀ ਰਿਹਾਨ ਭੱਟ ਅਤੇ ਉਸ ਦੇ ਸਾਥੀਆਂ ਵੱਲੋਂ ਕੀਤਾ ਗਿਆ ਹੋ ਸਕਦਾ ਹੈ।” ਉਨ੍ਹਾਂ ਕਿਹਾ ਕਿ ਭੱਟ ਅਤੇ ਉਸ ਦੇ ਟੀ.ਟੀ.ਪੀ. ਸਾਥੀਆਂ ਵਿਰੁੱਧ ਕਤਲ ਅਤੇ ਅਤਿਵਾਦ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਆਪਣੇ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਪੁਲੀਸ ਮੁਖੀ ਨੂੰ ਸੂਬੇ ਵਿੱਚ ਪੂਰੀ ਪੁਲੀਸ ਫ਼ੋਰਸ ਨੂੰ ਹਾਈ ਅਲਰਟ ’ਤੇ ਰੱਖਣ ਦੇ ਨਿਰਦੇਸ਼ ਦਿੱਤੇ ਹਨ ਅਤੇ ਹਮਲਾਵਰਾਂ ਨੂੰ ਫੜਨ ਲਈ ਵੱਡੇ ਪੱਧਰ ’ਤੇ ਤਲਾਸ਼ੀ ਅਭਿਆਨ ਚਲਾਉਣ ਦੇ ਹੁਕਮ ਦਿੱਤੇ ਹਨ।

Advertisement
×