ਪਾਕਿਸਤਾਨ: ਰੇਲ-ਬੱਸ ਟੱਕਰ ਵਿੱਚ 19 ਸਿੱਖਾਂ ਸਣੇ 29 ਮੌਤਾਂ

ਪਾਕਿਸਤਾਨ: ਰੇਲ-ਬੱਸ ਟੱਕਰ ਵਿੱਚ 19 ਸਿੱਖਾਂ ਸਣੇ 29 ਮੌਤਾਂ

ਲਾਹੌਰ, 3 ਜੁਲਾਈ

ਪਾਕਿਸਤਾਨ ਦੇ ਲਾਹੌਰ ਦੇ ਨਜ਼ਦੀਕ ਸ਼ੇਖੂਪੁਰਾ ਜ਼ਿਲ੍ਹੇ ਵਿੱਚ ਅੱਜ ਯਾਤਰੀ ਬੱਸ ਅਤੇ ਰੇਲ ਗੱਡੀ ਦਰਮਿਆਨ ਹੋਈ ਟੱਕਰ ਵਿੱਚ ਘੱਟੋ ਘੱਟ 19 ਸਿੱਖ ਸ਼ਰਧਾਲੂਆਂ ਸਣੇ 29 ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ। ਵੇਰਵਿਆਂ ਅਨੁਸਾਰ ਸ਼ਾਹ ਹੁਸੈਨ ਐਕਸਪ੍ਰੈਸ ਨਨਕਾਣਾ ਸਾਹਿਬ ਤੋਂ ਲਾਹੌਰ ਜਾ ਰਹੀ ਸਿੱਖ ਸ਼ਰਧਾਲੂਆਂ ਦੀ ਬੱਸ ਨਾਲ ਊਦੋਂ ਟਕਰਾਅ ਗਈ ਜਦੋਂ ਬੱਸ ਰੇਲ ਪਟੜੀ ਵਿੱਚ ਫਸ ਗਈ।ਪਾਕਿਸਤਾਨ ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਇਹ ਟੱਕਰ ਫਾਰੂਕਾਬਾਦ ਅਤੇ ਬਹਾਲੀ ਵਾਲਾ ਦੇ ਵਿਚਕਾਰ ਸਥਿਤ ਰੇਲਵੇ ਕਰਾਸਿੰਗ 'ਤੇ ਹੋਈ। ਇਹ ਖਬਰ ਮਿਲੀ ਹੈ ਕਿ ਸਿੱਖ ਸ਼ਰਧਾਲੂ ਪਿਸ਼ਾਵਰ ਦੇ ਗੁਰਦੁਆਰਾ ਸੱਚਾ ਸੌਦਾ ਤੋਂ ਯਾਤਰਾ ਕਰ ਰਹੇ ਸਨ, ਜਦੋਂਕਿ ਰੇਲ ਗੱਡੀ ਲਾਹੌਰ ਤੋਂ ਕਰਾਚੀ ਜਾ ਰਹੀ ਸੀ। ਹਸਪਤਾਲ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਘੱਟੋ ਘੱਟ 60 ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਹਾਲਤ ਗੰਭੀਰ ਬਣੀ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਘਟਨਾ ’ਤੇ ਦੁੱਖ ਜ਼ਾਹਰ ਕੀਤਾ ਅਤੇ ਪੀੜਤਾਂ ਨੂੰ ਢੁਕਵੀਆਂ ਡਾਕਟਰੀ ਸਹੂਲਤਾਂ ਦਾ ਆਦੇਸ਼ ਦਿੱਤਾ। ਰੇਲਵੇ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਇਸ ਘਟਨਾ ਦੀ ਤੁਰੰਤ ਜਾਂਚ ਦੇ ਆਦੇਸ਼ ਦਿੱਤੇ ਹਨ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All