ਪਾਕਿਸਤਾਨ: ਬੱਸ-ਵੈਨ ਦੀ ਟੱਕਰ ’ਚ 13 ਮੌਤਾਂ, 17 ਜ਼ਖ਼ਮੀ

ਪਾਕਿਸਤਾਨ: ਬੱਸ-ਵੈਨ ਦੀ ਟੱਕਰ ’ਚ 13 ਮੌਤਾਂ, 17 ਜ਼ਖ਼ਮੀ

ਲਾਹੌਰ, 30 ਨਵੰਬਰ

ਪਾਕਿਸਤਾਨ ਦੇ ਸੂਬਾ ਪੰਜਾਬ ਵਿੱਚ ਅੱਜ ਬੱਸ ਅਤੇ ਵੈਨ ਦੀ ਆਹਮੋ-ਸਾਹਮਣੀ ਟੱਕਰ ਮਗਰੋਂ ਵੈਨ ’ਚ ਅੱਗ ਲੱਗਣ ਕਰਕੇ 13 ਜਣਿਆਂ ਦੀ ਮੌਤ ਹੋ ਗਈ। ਹਾਦਸੇ ’ਚ 17 ਜਣੇ ਜ਼ਖ਼ਮੀ ਵੀ ਹੋਏ ਹਨ। ਇਹ ਦੁਰਘਟਨਾ ਇੱਥੋਂ ਲੱਗਪਗ 75 ਕਿਲੋਮੀਟਰ ਦੂਰ ਨਾਰੰਗ ਮੰਡੀ ਦੇ ਕਾਲਾਖਤਈ ਰੋਡ ’ਤੇ ਵਾਪਰੀ। ਬਚਾਅ ਅਧਿਕਾਰੀਆਂ ਨੇ ਦੱਸਿਆ ਇਹ ਘਟਨਾ ਸੰਘਣੀ ਧੁੰਦ ਕਰਕੇ ਕੁਝ ਵੀ ਨਾ ਦਿਖਾਈ ਦੇਣ ਕਾਰਨ ਵਾਪਰੀ। ਉਨ੍ਹਾਂ ਮੁਤਾਬਕ ਦੋਵੇਂ ਵਾਹਨਾਂ ਦੀ ਟੱਕਰ ਮਗਰੋਂ ਵੈਨ ਦਾ ਗੈਸ ਸਿਲੰਡਰ ਫਟਣ ਕਾਰਨ ਉਸ ਵਿੱਚ ਅੱਗ ਲੱਗ ਗਈ, ਜਿਸ ਨਾਲ ਝੁਲਸਣ ਕਾਰਨ 13 ਲੋਕਾਂ ਦੀ ਮੌਤ ਹੋ ਗਈ ਅਤੇ 17 ਹੋਰ ਜ਼ਖ਼ਮੀ ਹੋਏ ਹਨ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਸ਼ਹਿਰ

View All