DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Operation Hard Ball: ਇੱਕ ਹੋਰ Punjabi ਫਰਾਂਸ ’ਚੋਂ ਗ੍ਰਿਫ਼ਤਾਰ

ਗੁਰਿੰਦਰ ਦਿਓ ’ਤੇ ਨਸ਼ਿਆਂ ਅਤੇ ਹਿੰਸਾ ਦੇ ਦੋਸ਼; ਅਮਰੀਕਾ ’ਚ ਕੇਸ ਚੱਲੇਗਾ

  • fb
  • twitter
  • whatsapp
  • whatsapp
Advertisement

ਅਮਰੀਕਾ, ਕੈਨੇਡਾ ਅਤੇ ਹੋਰ ਮੁਲਕਾਂ ਦੀਆਂ ਏਜੰਸੀਆਂ ਨਾਲ ਮਿਲ ਕੇ ਗੈਂਗਸਟਰਾਂ ਖ਼ਿਲਾਫ਼ ਚਲਾਏ ਗਏ ਅਪਰੇਸ਼ਨ ਹਾਰਡ ਬਾਲ ਤਹਿਤ ਇਕ ਹੋਰ ਪੰਜਾਬੀ ਗੁਰਿੰਦਰ ਸਿੰਘ ਦਿਓ (40) ਨੂੰ ਫਰਾਂਸ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਮੁਤਾਬਕ ਵੈਸਟ ਵੈਨਕੂਵਰ ਦਾ ਬਾਸ਼ਿੰਦਾ ਗੁਰਿੰਦਰ ਸਿੰਘ ਦਿਓ ਨਸ਼ਿਆਂ, ਹਿੰਸਾ ਅਤੇ ਕਤਲਾਂ ਦੇ ਮਾਮਲਿਆਂ ’ਚ ਲੋੜੀਂਦਾ ਸੀ। ਉਸ ਨੂੰ ਛੇਤੀ ਹੀ ਅਮਰੀਕਾ ਲਿਆਂਦਾ ਜਾ ਰਿਹਾ ਹੈ, ਜਿੱਥੇ ਉਸ ਨੂੰ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ। ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਪਹਿਲੀ ਵਾਰ ਚਾਰ ਭਾਸ਼ਾਵਾਂ ਅੰਗਰੇਜ਼ੀ, ਫਰੈਂਚ, ਹਿੰਦੀ ਅਤੇ ਪੰਜਾਬੀ ਵਿੱਚ ਪ੍ਰੈੱਸ ਨੋਟ ਜਾਰੀ ਕਰ ਕੇ ਸਾਰੀ ਜਾਣਕਾਰੀ ਦਿੱਤੀ ਹੈ। ਜਾਣਕਾਰੀ ਅਨੁਸਾਰ ਗੁਰਿੰਦਰ ਦਿਓ ਉਸੇ ਪਿੰਦੀ ਦਿਓ ਦੇ ਪਰਿਵਾਰ ’ਚੋਂ ਹੈ, ਜਿਸ ਦਾ ਨਾਮ ਪੰਜਾਬ ਵਿੱਚ ਚਰਚਿਤ ਡੀ ਐੱਸ ਪੀ ਜਗਦੀਸ਼ ਭੋਲਾ ਦੇ ਡਰੱਗ ਕਾਂਡ ’ਚ ਬੋਲਦਾ ਰਿਹਾ ਸੀ। ਗੁਰਿੰਦਰ ਦਾ ਇੱਕ ਭਰਾ ਸੁੱਖ ਦਿਓ (34) ਨੂੰ ਕੁਝ ਸਾਲ ਪਹਿਲਾਂ ਟੋਰਾਂਟੋ ਵਿੱਚ ਮਾਰ ਦਿੱਤਾ ਗਿਆ ਸੀ। ਸੂਤਰਾਂ ਮੁਤਾਬਕ ਗੁਰਿੰਦਰ ਦੇ ਦੋ ਭਰਾਵਾਂ ਅਤੇ ਹੋਰ ਨੇੜਲਿਆਂ ਨੂੰ ਹਿਰਾਸਤ ਵਿੱਚ ਲੈ ਕੇ ਪੁਲੀਸ ਪੁੱਛ-ਗਿੱਛ ਕਰ ਰਹੀ ਹੈ। ਪੁਲੀਸ ਅਨੁਸਾਰ ਗੁਰਿੰਦਰ ਦਿਓ, ਉਸ ਦੀ ਪਤਨੀ, ਭੈਣ ਅਤੇ ਜੀਜੇ ਦੀ ਮਾਲਕੀ ਵਾਲੇ 55 ਲੱਖ ਦੀ ਕੀਮਤ ਦੇ ਤਿੰਨ ਘਰਾਂ ਨੂੰ ਗ਼ੈਰ-ਕਾਨੂੰਨੀ ਕਮਾਈ ਨਾਲ ਬਣਾਏ ਹੋਣ ਦੇ ਦਾਅਵੇ ਹੇਠ ਸਰਕਾਰੀ ਕਬਜ਼ੇ ’ਚ ਲਿਆ ਜਾਵੇਗਾ। ਜਾਣਕਾਰੀ ਮੁਤਾਬਕ ਪੁਲੀਸ ਨੇ ਇਸੇ ਕੇਸ ਵਿੱਚ ਫੜੇ ਗਏ ਰਵਿੰਦਰ ਢੰਡਾ, ਜਸਕਰਨ ਬਾਗੜੀ ਗੁਰਦੇਵ ਸਮਾਘ ਨੂੰ ਅੱਜ ਬੀ ਸੀ ਸੁਪਰੀਮ ਕੋਰਟ ’ਚ ਪੇਸ਼ ਕੀਤਾ ਜਿੱਥੇ ਤਿੰਨਾਂ ਨੂੰ ਅਮਰੀਕਾ ਦੇ ਸਪੁਰਦ ਕਰਨ ਬਾਰੇ ਸੁਣਵਾਈ ਹੋਈ। ਜੱਜ ਨੇ ਅੱਜ ਮਾਮਲੇ ਦੀ ਸੁਣਵਾਈ ਤਾਂ ਕੀਤੀ ਪਰ ਫ਼ੈਸਲਾ ਨਹੀਂ ਦਿੱਤਾ। ਜੱਜ ਵੱਲੋਂ ਇਸ ਮਾਮਲੇ ਨਾਲ ਸਬੰਧਤ ਹੋਰ ਜਾਣਕਾਰੀ ਨਸ਼ਰ ਕਰਨ ’ਤੇ ਪਾਬੰਦੀ ਲਾਈ ਗਈ ਹੈ।

Advertisement
Advertisement
×