ਕੈਮੀਕਲ ਟੈਂਕ ਧਮਾਕੇ ’ਚ ਇੱਕ ਹਲਾਕ; ਨੌਂ ਲਾਪਤਾ
ਵਾਸ਼ਿੰਗਟਨ ਪੇਪਰ ਮਿੱਲ ਵਿੱਚ ਕੈਮੀਕਲ ਨਾਲ ਭਰਿਆ ਟੈਂਕ ਫਟਣ ਮਗਰੋਂ ਹੋਏ ਧਮਾਕੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਨੌਂ ਹੋਰ ਲਾਪਤਾ ਹਨ, ਜਿਨ੍ਹਾਂ ਦੇ ਬਚਣ ਦੀ ਕੋਈ ਉਮੀਦ ਨਹੀਂ ਹੈ। ਲੌਂਗਵਿਊ ਵਿੱਚ ਨਿਪੋਨ ਡਾਇਨਾਵੇਵ ਪੈਕੇਜਿੰਗ ਕੰਪਨੀ ਵਿੱਚ ਅੱਗ ਫੈਲਣ...
Advertisement
ਵਾਸ਼ਿੰਗਟਨ ਪੇਪਰ ਮਿੱਲ ਵਿੱਚ ਕੈਮੀਕਲ ਨਾਲ ਭਰਿਆ ਟੈਂਕ ਫਟਣ ਮਗਰੋਂ ਹੋਏ ਧਮਾਕੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਨੌਂ ਹੋਰ ਲਾਪਤਾ ਹਨ, ਜਿਨ੍ਹਾਂ ਦੇ ਬਚਣ ਦੀ ਕੋਈ ਉਮੀਦ ਨਹੀਂ ਹੈ। ਲੌਂਗਵਿਊ ਵਿੱਚ ਨਿਪੋਨ ਡਾਇਨਾਵੇਵ ਪੈਕੇਜਿੰਗ ਕੰਪਨੀ ਵਿੱਚ ਅੱਗ ਫੈਲਣ ਕਾਰਨ ਨੌਂ ਹੋਰ ਲੋਕ ਜ਼ਖ਼ਮੀ ਹੋ ਗਏ ਹਨ। ਅਧਿਕਾਰੀਆਂ ਮੁਤਾਬਕ ਟੈਂਕ ਵਿੱਚ ਕਰੀਬ 10 ਲੱਖ ਗੈਲਨ ਰਸਾਇਣਕ ਤਰਲ ਪਦਾਰਥ ਸੀ। ਕਾਊਲਿਟਜ਼ ਫਾਇਰ ਅਤੇ ਰੈਸਕਿਊ ਚੀਫ ਸਕੌਟ ਗੋਲਡਸਟਾਈਨ ਨੇ ਦੱਸਿਆ ਕਿ ਮੌਕੇ ’ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਹਾਦਸੇ ਦੌਰਾਨ ਜ਼ਖ਼ਮੀ ਹੋਣ ਵਾਲਿਆਂ ਵਿੱਚ ਫਾਇਰ ਅਮਲੇ ਦਾ ਇੱਕ ਕਰਮਚਾਰੀ ਵੀ ਸ਼ਾਮਲ ਹੈ। ਅੱਗ ਵਿੱਚ ਝੁਲਸਣ ਕਾਰਨ ਕਈਆਂ ਦੀ ਹਾਲਤ ਗੰਭੀਰ ਹੈ ਅਤੇ ਕਈਆਂ ਨੂੰ ਧੂੰਏਂ ਕਾਰਨ ਸਾਹ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਘਟਨਾ ਸਥਾਨ ’ਤੇ ਲਾਪਤਾ ਹੋਏ ਕਰਮੀਆਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਮੌਜੂਦ ਸਨ।
Advertisement
Advertisement
×

