ਓਮੀਕਰੋਨ: ਕੈਨੇਡਾ ਨੇ ਤਿੰਨ ਅਫ਼ਰੀਕੀ ਮੁਲਕਾਂ ਤੋਂ ਨਾਗਰਿਕਾਂ ਦੇ ਦਾਖ਼ਲੇ ’ਤੇ ਰੋਕ ਲਾਈ

ਜਾਪਾਨ ਨੇ ਕੌਮਾਂਤਰੀ ਏਅਰਲਾਈਨਾਂ ਨੂੰ ਉਡਾਣਾਂ ਦੀ ਨਵੀਂ ਰਿਜ਼ਰਵੇਸ਼ਨ ਤੋਂ ਡੱਕਿਆ

ਓਮੀਕਰੋਨ: ਕੈਨੇਡਾ ਨੇ ਤਿੰਨ ਅਫ਼ਰੀਕੀ ਮੁਲਕਾਂ ਤੋਂ ਨਾਗਰਿਕਾਂ ਦੇ ਦਾਖ਼ਲੇ ’ਤੇ ਰੋਕ ਲਾਈ

ਟੋਰਾਂਟੋ/ਟੋਕੀਓ, 1 ਦਸੰਬਰ

ਕੋਵਿਡ-19 ਦੇ ਨਵੇਂ ਸਰੂਪ ਓਮੀਕਰੋਨ ਤੋਂ ਫ਼ਿਕਰਮੰਦ ਕੈਨੇਡਾ ਨੇ ਅੱਜ ਤਿੰੰਨ ਹੋਰ ਮੁਲਕਾਂ ਨਾਇਜੀਰੀਆ, ਮਲਾਵੀ ਤੇ ਮਿਸਰ ਦੇ ਨਾਗਰਿਕਾਂ ਦੇ ਦੇਸ਼ ਵਿੱਚ ਦਾਖ਼ਲੇ ’ਤੇ ਰੋਕ ਲਾ ਦਿੱਤੀ ਹੈ। ਕੈਨੇਡਾ ਦੇ ਮੁੱਖ ਲੋਕ ਸਿਹਤ ਅਧਿਕਾਰੀ ਡਾ. ਥੈਰੇਸਾ ਟੈਮ ਨੇ ਕਿਹਾ ਕਿ ਕੈਨੇਡਾ ਵਿੱਚ ਹੁਣ ਤੱਕ ਮਿਲੇ ਓਮੀਕਰੋਨ ਦੇ ਸਾਰੇ ਕੇਸ ਨਾਇਜੀਰੀਆ ਤੋਂ ਆਏ ਹਨ, ਜਿੱਥੇ ਟੀਕਾਕਰਨ ਦੀ ਦਰ ਘੱਟ ਹੈ। ਓਟਵਾ ਦੱਖਣੀ ਅਫ਼ਰੀਕਾ ਨਾਲ ਸਬੰਧਤ ਸੱਤ ਮੁਲਕਾਂ ਦੇ ਵਿਦੇਸ਼ੀ ਨਾਗਰਿਕਾਂ ’ਤੇ ਪਹਿਲਾਂ ਹੀ ਰੋਕ ਲਾ ਚੁੱਕਾ ਹੈ। ਸਿਹਤ ਮੰਤਰੀ ਜੀਨ-ਯੈੱਸ ਡਕਲੋਸ ਨੇ ਵੀ ਕਿਹਾ ਕਿ ਅਮਰੀਕਾ ਨੂੰ ਛੱਡ ਕੇ ਹੋਰਨਾਂ ਮੁਲਕਾਂ ਤੋਂ ਆਉਣ ਵਾਲੇ ਹਵਾਈ ਯਾਤਰੀਆਂ ਦਾ ਹਵਾਈ ਅੱਡੇ ਉੱਤੇ ਹੀ ਕੋਵਿਡ-19 ਟੈਸਟ ਕੀਤਾ ਜਾਵੇਗਾ ਤੇ ਉਨ੍ਹਾਂ ਨੂੰ ਓਨਾ ਚਿਰ ਇਕਾਂਤਵਾਸ ’ਚ ਰਹਿਣਾ ਪਏਗਾ, ਜਿੰਨਾ ਚਿਰ ਟੈਸਟ ਦਾ ਨਤੀਜਾ ਨਹੀਂ ਆ ਜਾਂਦਾ। ਓਂਟਾਰੀਓ ਸੂਬੇ ’ਚ ਓਮੀਕਰੋਨ ਦਾ ਪਹਿਲਾ ਕੇਸ ਐਤਵਾਰ ਜਦੋਂਕਿ ਕਿਊਬਕ ’ਚ ਸੋਮਵਾਰ ਨੂੰ ਰਿਪੋਰਟ ਹੋਇਆ ਸੀ। ਬ੍ਰਿਟਿਸ਼ ਕੋਲੰਬੀਆ ਤੇ ਐਲਬਰਟਾ ਨੇ ਵੀ ਕਰੋਨਾਵਾਇਰਸ ਦੇ ਇਸ ਨਵੇਂ ਸਰੂਪ ਦੇ ਕੇਸਾਂ ਦੀ ਪੁਸ਼ਟੀ ਕੀਤੀ ਹੈ। ਇਸ ਦੌਰਾਨ ਜਾਪਾਨ ਨੇ ਸਾਰੀਆਂ ਕੌਮਾਂਤਰੀ ਏਅਰਲਾਈਨਾਂ ਨੂੰ ਜਾਪਾਨ ਆਉਣ ਵਾਲੀਆਂ ਉਡਾਣਾਂ ਲਈ ਦਸੰਬਰ ਦੇ ਅਖੀਰ ਤੱਕ ਸੀਟਾਂ ਦੀ ਰਿਜ਼ਰਵੇਸ਼ਨ ਕਰਨ ਤੋਂ ਰੋਕ ਦਿੱਤਾ ਹੈ। ਇਸ ਦੇ ਨਾਲ ਹੀ ਜਾਪਾਨ ਨੇ ਓਮੀਕਰੋਨ ਤੋਂ ਸੁਰੱਖਿਆ ਲਈ ਆਪਣੀਆਂ ਸਰਹੱਦਾਂ ’ਤੇ ਆਇਦ ਪਾਬੰਦੀਆਂ ਹੋਰ ਸਖ਼ਤ ਕਰ ਦਿੱਤੀਆਂ ਹਨ। ਜਾਪਾਨ ਨੇ ਓਮੀਕਰੋਨ ਦੇ ਦੋ ਕੇਸ ਰਿਪੋਰਟ ਹੋਣ ਮਗਰੋਂ ਇਹ ਫੈਸਲਾ ਲਿਆ ਹੈ। ਇਨ੍ਹਾਂ ਦੋ ਕੇਸਾਂ ’ਚੋਂ ਇਕ ਵਿਅਕਤੀ ਪੇਰੂ ਤੋਂ ਆਇਆ ਹੈ ਜਦੋਂਕਿ ਦੂਜਾ ਕੇਸ ਨਾਮੀਬੀਅਨ ਸਫ਼ੀਰ ਦਾ ਹੈ। -ਏਪੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਮੁੱਖ ਖ਼ਬਰਾਂ

ਭਾਜਪਾ ਸੰਸਦੀ ਬੋਰਡ ’ਚੋਂ ਗਡਕਰੀ ਅਤੇ ਸ਼ਿਵਰਾਜ ਚੌਹਾਨ ਬਾਹਰ

ਭਾਜਪਾ ਸੰਸਦੀ ਬੋਰਡ ’ਚੋਂ ਗਡਕਰੀ ਅਤੇ ਸ਼ਿਵਰਾਜ ਚੌਹਾਨ ਬਾਹਰ

ਪਾਰਟੀ ਨੇ ਚੋਣਾਂ ਸਬੰਧੀ ਕੇਂਦਰੀ ਕਮੇਟੀ ਿਵੱਚ ਵੀ ਕੀਤਾ ਫੇਰਬਦਲ

ਰੂਸ ਤੋਂ ਵੱਧ ਤੇਲ ਖ਼ਰੀਦਣ ਦਾ ਫ਼ੈਸਲਾ ਲੋਕ ਹਿੱਤ ’ਚ ਲਿਆ: ਜੈਸ਼ੰਕਰ

ਰੂਸ ਤੋਂ ਵੱਧ ਤੇਲ ਖ਼ਰੀਦਣ ਦਾ ਫ਼ੈਸਲਾ ਲੋਕ ਹਿੱਤ ’ਚ ਲਿਆ: ਜੈਸ਼ੰਕਰ

ਵਿਦੇਸ਼ ਮੰਤਰੀ ਮੁਤਾਬਕ ਭਾਰਤ ਸਰਕਾਰ ਦਾ ਫ਼ੈਸਲਾ ਕਿਸੇ ‘ਰੱਖਿਆਤਮਕ’ ਰਣਨੀ...

ਸਿਆਸੀ ਪਾਰਟੀਆਂ ਨੂੰ ਚੋਣ ਵਾਅਦੇ ਕਰਨ ਤੋਂ ਨਹੀਂ ਰੋਕ ਸਕਦੇ: ਸੁਪਰੀਮ ਕੋਰਟ

ਸਿਆਸੀ ਪਾਰਟੀਆਂ ਨੂੰ ਚੋਣ ਵਾਅਦੇ ਕਰਨ ਤੋਂ ਨਹੀਂ ਰੋਕ ਸਕਦੇ: ਸੁਪਰੀਮ ਕੋਰਟ

ਮੁਫ਼ਤ ਸਹੂਲਤਾਂ ਨੂੰ ਮੌਲਿਕ ਭਲਾਈ ਉਪਰਾਲਿਆਂ ਨਾਲ ਰਲਗੱਡ ਨਾ ਕਰਨ ਲਈ ਕਿ...

ਰੋਹਿੰਗੀਆ ਸ਼ਰਨਾਰਥੀਆਂ ਨੂੰ ਫਲੈਟ ਦੇਣ ਤੋਂ ਪਿੱਛੇ ਹਟੀ ਕੇਂਦਰ ਸਰਕਾਰ

ਰੋਹਿੰਗੀਆ ਸ਼ਰਨਾਰਥੀਆਂ ਨੂੰ ਫਲੈਟ ਦੇਣ ਤੋਂ ਪਿੱਛੇ ਹਟੀ ਕੇਂਦਰ ਸਰਕਾਰ

ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕੀਤਾ ਸੀ ਫਲੈਟ ਤੇ ਸੁਰੱਖਿਆ ਦੇਣ ਦਾ ਐਲ...

ਸ਼ਹਿਰ

View All