DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Oil agreement: Donald Trump ਨੇ Venezuela ਨਾਲ 65 ਅਰਬ ਬੈਰਲ ਤੇਲ ਭੰਡਾਰਾਂ ਦੇ ਕੰਟਰੋਲ ਲਈ ਕੀਤਾ ਸਮਝੌਤਾ

ਰੂਬੀਓ, ਹੈਗਸੈਥ ਤੇ ਵੈਨੇਜ਼ੁਏਲਾ ਦੀ ਕਾਰਜਕਾਰੀ ਰਾਸ਼ਟਰਪਤੀ ਵਿਚਕਾਰ ਗੱਲਬਾਤ ਰਾਹੀਂ ਤੈਅ ਹੋਇਆ ਸੀ ਸਮਝੌਤਾ

  • fb
  • twitter
  • whatsapp
  • whatsapp
Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਅਮਰੀਕਾ ਨੇ ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ਦੇ 65 ਅਰਬ ਬੈਰਲ ਤੇਲ ਭੰਡਾਰਾਂ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈਣ ਲਈ ਸਮਝੌਤਾ ਕੀਤਾ ਹੈ। ਟਰੰਪ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਉਸ ਸਮਝੌਤੇ ਦਾ ਐਲਾਨ ਕੀਤਾ ਜਿਸ ਬਾਰੇ ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਰੱਖਿਆ ਮੰਤਰੀ ਪੀਟ ਹੈਗਸੈਥ ਅਤੇ ਵੈਨੇਜ਼ੁਏਲਾ ਦੀ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰਿਗਜ਼ ਵਿਚਕਾਰ ਗੱਲਬਾਤ ਰਾਹੀਂ ਤੈਅ ਹੋਇਆ ਸੀ। ਟਰੰਪ ਨੇ ਲਿਖਿਆ, ‘‘ਅਮਰੀਕਾ ਨੇ ਹੁਣੇ-ਹੁਣੇ ਵੈਨੇਜ਼ੁਏਲਾ ਨਾਲ ਦੁਨੀਆ ਦੇ ਇਤਿਹਾਸ ਦੇ ਸਭ ਤੋਂ ਵੱਡੇ ਤੇਲ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ!’’ ਵੈਨੇਜ਼ੁਏਲਾ ਸਰਕਾਰ ਦੇ ਪ੍ਰੈੱਸ ਦਫ਼ਤਰ ਨੇ ਟਿੱਪਣੀ ਕਰਨ ਦੀ ਬੇਨਤੀ ਦਾ ਤੁਰੰਤ ਕੋਈ ਜਵਾਬ ਨਹੀਂ ਦਿੱਤਾ। ਇਸ ਸਮਝੌਤੇ ਦਾ ਐਲਾਨ ਉਸ ਘਟਨਾ ਤੋਂ ਲਗਪਗ ਨੌਂ ਮਹੀਨੇ ਬਾਅਦ ਹੋਇਆ ਹੈ ਜਦੋਂ ਅਮਰੀਕੀ ਫ਼ੌਜ ਨੇ ਟਰੰਪ ਦੇ ਹੁਕਮਾਂ ’ਤੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਗ੍ਰਿਫ਼ਤਾਰ ਕਰਨ ਅਤੇ ਸੰਘੀ ਨਾਰਕੋ-ਅਤਿਵਾਦ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਅਮਰੀਕਾ ਲਿਆਉਣ ਵਾਸਤੇ ਮੁਹਿੰਮ ਚਲਾਈ ਸੀ। ਇਰਾਨ ਵਿੱਚ ਜੰਗ ਨੂੰ ਸ਼ੁੱਕਰਵਾਰ ਨੂੰ ਛੇ ਮਹੀਨੇ ਪੂਰੇ ਹੋਣ ਅਤੇ ਇਸ ਦੇ ਜਲਦੀ ਖ਼ਤਮ ਹੋਣ ਦੇ ਕੋਈ ਆਸਾਰ ਨਾ ਨਜ਼ਰ ਆਉਣ ਕਾਰਨ ਟਰੰਪ ਨੂੰ ਪੈਟਰੋਲ ਦੀਆਂ ਉੱਚੀਆਂ ਕੀਮਤਾਂ ਨਾਲ ਨਜਿੱਠਣ ਦੇ ਭਾਰੀ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Advertisement
Advertisement
×