
ਸੰਕੇਤਕ ਤਸਵੀਰ।
ਸਿਓਲ, 19 ਮਾਰਚ
ਉੱਤਰੀ ਕੋਰੀਆ ਨੇ ਅੱਜ ਸਮੁੰਦਰ ਵਿੱਚ ਘੱਟ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਦਾਗੀ ਹੈ। ਉੱਤਰੀ ਕੋਰੀਆ ਦੇ ਗੁਆਂਢੀ ਦੇਸ਼ਾਂ ਨੇ ਇਹ ਜਾਣਕਾਰੀ ਦਿੱਤੀ ਹੈ। ਉੱਤਰੀ ਕੋਰੀਆ ਨੇ ਅਮਰੀਕਾ ਅਤੇ ਦੱਖਣੀ ਕੋਰੀਆ ਦਰਮਿਆਨ ਸਾਂਝੇ ਫੌਜੀ ਅਭਿਆਸਾਂ ਦੇ ਜਵਾਬ ਵਿੱਚ ਆਪਣੀਆਂ ਪ੍ਰੀਖਣ ਸਰਗਰਮੀਆਂ ਤੇਜ਼ ਕੀਤੀਆਂ ਹਨ। ਉੱਤਰੀ ਕੋਰੀਆ ਇਨ੍ਹਾਂ ਫੌਜੀ ਅਭਿਆਸਾਂ ਨੂੰ ਆਪਣੇ ’ਤੇ ਹਮਲੇ ਦੇ ਰੂਪ ’ਚ ਅਭਿਆਸ ਵਜੋਂ ਦੇਖਦਾ ਹੈ। ਦੱਖਣੀ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ ਨੇ ਇਕ ਬਿਆਨ ’ਚ ਕਿਹਾ ਕਿ ਉੱਤਰੀ ਕੋਰੀਆ ਦੇ ਉੱਤਰ-ਪੱਛਮੀ ਖੇਤਰ ਤੋਂ ਲਾਂਚ ਕੀਤੀ ਗਈ ਮਿਜ਼ਾਈਲ ਦੇਸ਼ ਦੇ ਪੂਰਬੀ ਤੱਟ ਵੱਲ ਪਾਣੀ ’ਚ ਡਿੱਗ ਗਈ। ਉਨ੍ਹਾਂ ਕਿਹਾ ਕਿ ਦੱਖਣੀ ਕੋਰੀਆ ਦੀ ਫੌਜ ਨੇ ਚੌਕਸੀ ਵਧਾ ਦਿੱਤੀ ਹੈ ਅਤੇ ਅਮਰੀਕਾ ਨਾਲ ਕਰੀਬੀ ਤਾਲਮੇਲ ਬਣਾ ਕੇ ਰੱਖ ਰਹੀ ਹੈ। ਇਸ ਤੋਂ ਪਹਿਲਾਂ ਜਾਪਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉੱਤਰੀ ਕੋਰੀਆ ਨੇ ਅੱਜ ਸਵੇਰੇ ਇੱਕ ਸ਼ੱਕੀ ਮਿਜ਼ਾਈਲ ਦਾਗੀ। ਬਿਆਨ ਵਿਚ ਕਿਹਾ ਗਿਆ ਹੈ ਕਿ ਸ਼ੱਕੀ ਹਥਿਆਰ ਜਾਪਾਨ ਦੇ ਵਿਸ਼ੇਸ਼ ਆਰਥਿਕ ਖੇਤਰ ਦੇ ਬਾਹਰ ਡਿੱਗਿਆ, ਪਰ ਖੇਤਰ ਵਿਚ ਨੁਕਸਾਨ ਦੀ ਕੋਈ ਤੁਰੰਤ ਰਿਪੋਰਟ ਨਹੀਂ ਹੈ। ਦੱਸਣਯੋਗ ਹੈ ਕਿ ਪਿਛਲੇ ਹਫਤੇ ਦੱਖਣੀ ਕੋਰੀਆ ਅਤੇ ਅਮਰੀਕਾ ਵਿਚਾਲੇ ਸੰਯੁਕਤ ਫੌਜੀ ਅਭਿਆਸ ਸ਼ੁਰੂ ਹੋਣ ਤੋਂ ਬਾਅਦ ਉੱਤਰੀ ਕੋਰੀਆ ਵੱਲੋਂ ਹਥਿਆਰਾਂ ਦੀ ਕੀਤੀ ਗਈ ਇਹ ਪਰਖ ਹੈ। ਦੱਖਣੀ ਕੋਰੀਆ ਅਤੇ ਅਮਰੀਕਾ ਵਿਚਾਲੇ ਸੰਯੁਕਤ ਫੌਜੀ ਅਭਿਆਸ ਵੀਰਵਾਰ ਤੱਕ ਜਾਰੀ ਰਹੇਗਾ। -ਏਪੀ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ