ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਿਜ਼ਬੁੱਲਾ ਆਗੂ ਸੈਫੂਦੀਨ ਦੀ ਮੌਤ ਦੀ ਨੇਤਨਯਾਹੂ ਵੱਲੋਂ ਪੁਸ਼ਟੀ

ਤਲ ਅਵੀਵ, 8 ਅਕਤੂਬਰ ਹਿਜ਼ਬੁੱਲਾ ਮੁਖੀ ਹਸਨ ਨਸਰੁੱਲਾ ਦਾ ਉਤਰਾਧਿਕਾਰੀ ਸੈਫੂਦੀਨ ਮਾਰਿਆ ਗਿਆ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਉਸ ਦੀ ਮੌਤ ਦਾ ਕੁਝ ਦਿਨ ਪਹਿਲਾਂ ਦਾਅਵਾ ਕੀਤਾ ਸੀ ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਇਸ ਦੀ...
Advertisement

ਤਲ ਅਵੀਵ, 8 ਅਕਤੂਬਰ

ਹਿਜ਼ਬੁੱਲਾ ਮੁਖੀ ਹਸਨ ਨਸਰੁੱਲਾ ਦਾ ਉਤਰਾਧਿਕਾਰੀ ਸੈਫੂਦੀਨ ਮਾਰਿਆ ਗਿਆ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਉਸ ਦੀ ਮੌਤ ਦਾ ਕੁਝ ਦਿਨ ਪਹਿਲਾਂ ਦਾਅਵਾ ਕੀਤਾ ਸੀ ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਉਸ ਦੀ ਮੌਤ ਪਿਛਲੇ ਹਫਤੇ ਬੈਰੁਤ ਵਿਚ ਹੋਈ ਦੱਸੀ ਗਈ ਹੈ। ਸੈਫੂਦੀਨ ਦਾ ਜਨਮ ਲਿਬਨਾਨ ਦੇ ਅਲ ਨਹਰ ਵਿਚ ਹੋਇਆ ਸੀ। ਉਸ ਨੇ ਨਸਰੁੱਲਾ ਨਾਲ ਧਾਰਮਿਕ ਸਿੱਖਿਆ ਹਾਸਲ ਕੀਤੀ ਸੀ। ਇਹ ਜਾਣਕਾਰੀ ਮਿਲੀ ਹੈ ਕਿ ਹਿਜ਼ਬੁੱਲਾ ਦੀ ਫੰਡਿੰਗ ਤੇ ਜਥੇਬੰਦੀ ਦੇ ਅਹਿਮ ਮਾਮਲਿਆਂ ਦੀ ਦੇਖ ਰੇਖ ਵੀ ਸੈਫੂਦੀਨ ਕਰਦਾ ਸੀ। ਉਹ ਪਿਛਲੇ ਤਿੰਨ ਦਹਾਕੇ ਤੋਂ ਹਿਜ਼ਬੁੱਲਾ ਦੇ ਜਨਰਲ ਸਕੱਤਰ ਵਜੋਂ ਤਾਇਨਾਤ ਸੀ।

Advertisement

Advertisement
Show comments