ਤੀਜੇ ਮੁਲਕ ਦੇ ਨਾਗਰਿਕਾਂ ਨੂੰ ਭਾਰਤ ਤੱਕ ਸਫ਼ਰ ਕਰਨ ਸਬੰਧੀ ਆਗਿਆ ਨਹੀਂ ਦੇਵੇਗਾ ਨੇਪਾਲ

ਤੀਜੇ ਮੁਲਕ ਦੇ ਨਾਗਰਿਕਾਂ ਨੂੰ ਭਾਰਤ ਤੱਕ ਸਫ਼ਰ ਕਰਨ ਸਬੰਧੀ ਆਗਿਆ ਨਹੀਂ ਦੇਵੇਗਾ ਨੇਪਾਲ

ਕਾਠਮੰਡੂ, 20 ਨਵੰਬਰ

ਭਾਰਤੀ ਅਧਿਕਾਰੀਆਂ ਵੱਲੋਂ ਸੁਰੱਖਿਆ ਕਾਰਨਾਂ ਦਾ ਹਵਾਲਾ ਦੇਣ ਮਗਰੋਂ ਹੁਣ ਨੇਪਾਲ ਵੱਲੋਂ ਕਿਸੇ ਤੀਜੇ ਮੁਲਕ ਦੇ ਨਾਗਰਿਕਾਂ ਨੂੰ ਹਾਲ ਹੀ ’ਚ ਲਾਂਚ ਕੀਤੇ ਗਏ ਕੁਰਥਾ-ਜਯਾਨਗਰ ਰੇਲ ਮਾਰਗ ਰਾਹੀਂ ਭਾਰਤ ਤੱਕ ਸਫ਼ਰ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ‘ਦਿ ਕਾਠਮੰਡੂ ਪੋਸਟ ਨਿਊਜ਼ਪੇਪਰ’ ਦੀ ਰਿਪੋਰਟ ਮੁਤਾਬਕ,‘ਰੇਲਵੇ ਵਿਭਾਗ ਦੇ ਡਾਇਰੈਕਟਰ ਜਨਰਲ ਦੀਪਕ ਕੁਮਾਰ ਭੱਟਾਰਾਏ ਨੇ ਕਿਹਾ,‘ਇਸ ਸਬੰਧੀ ਮੁਲਕ ਪਾਰ ਰੇਲਵੇ ਅਪਰੇਸ਼ਨਾਂ ਸਬੰਧੀ ਐੱਸਓਪੀਜ਼ ਨਿਰਧਾਰਤ ਕਰਨ ਸਮੇਂ ਸਹਿਮਤੀ ਪ੍ਰਗਟਾਈ ਗਈ।’ ਨੇਪਾਲ ਅਤੇ ਭਾਰਤ ’ਚ ਕੁਝ ਸਰਹੱਦ ਸਾਂਝੀ ਹੈ, ਜੋ ਅਪਰਾਧੀਆਂ ਤੇ ਦਹਿਸ਼ਤੀ ਕਾਰਵਾਈਆਂ ਲਈ ਪਨਾਹਗਾਹ ਰਹੀ ਹੈ। ਬੀਤੇ 22 ਅਕਤੂਬਰ ਨੂੰ ਭਾਰਤ ਨੇ ਬਿਹਾਰ ਦੇ ਜਯਾਨਗਰ ਤੋਂ ਨੇਪਾਲ ਦੇ ਕੁਰਥਾ ਨੂੰ ਆਪਸ ’ਚ ਮਿਲਾਉਣ ਵਾਲਾ 34.9 ਕਿਲੋਮੀਟਰ ਲੰਮਾ ਸਰਹੱਦੀ ਰੇਲ ਲਿੰਕ ਨੇਪਾਲ ਸਰਕਾਰ ਦੇ ਹਵਾਲੇ ਕੀਤਾ ਸੀ। ਸ੍ਰੀ ਭੱਟਾਰਾਏ ਨੇ ਕਿਹਾ ਕਿ ਐੱਸਓਪੀਜ਼ ਬਾਰੇ ਅੰਤਿਮ ਫ਼ੈਸਲੇ ਤੱਕ ਪੁੱਜਣ ’ਚ ਦੇਰੀ ਦਾ ਇੱਕ ਮੁੱਖ ਕਾਰਨ ਭਾਰਤ ਦੀਆਂ ਸੁਰੱਖਿਆ ਸਬੰਧੀ ਚਿੰਤਾਵਾਂ ਵੀ ਸਨ। ਰਿਪੋਰਟ ਮੁਤਾਬਕ ਨੇਪਾਲ ਵੱਲੋਂ ਭਾਰਤ ਨੂੰ ਰੇਲਗੱਡੀ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਕਿ ਸਰਹੱਦ ’ਤੇ ਬਿਨਾਂ ਕਿਸੇ ਰੁਕਾਵਟ ਸੁਰੱਖਿਆ ਸਬੰਧੀ ਕਲੀਅਰੈਂਸ ਆਸਾਨ ਹੋ ਸਕੇ। ਖ਼ਬਰ ਮੁਤਾਬਕ ਭਾਰਤ ਨੂੰ ਇਸ ਗੱਲ ਦੀ ਚਿੰਤਾ ਸਤਾਉਂਦੀ ਰਹੀ ਹੈ ਕਿ ਜੇਕਰ ਤੀਜੇ ਮੁਲਕ ਦੇ ਨਾਗਰਿਕਾਂ ਨੂੰ ਕੁਰਥ-ਜਯਾਨਗਰ ਰੇਲਵੇ ਸੜਕ ਰਾਹੀਂ ਸਫ਼ਰ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਹੈ ਤਾਂ ਸਰਹੱਦ ਪਾਰਲੇ ਅਪਰਾਧਾਂ ਦੀ ਗਿਣਤੀ ’ਚ ਵਾਧਾ ਹੋ ਸਕਦਾ ਹੈ। ਹਾਲਾਂਕਿ, ਹਾਲ ਦੀ ਘੜੀ ਇਹ ਵੀ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਰੇਲ ਸੇਵਾ ਮੁੜ ਕਦੋਂ ਬਹਾਲ ਹੋਵੇਗੀ। ਇਹੀ ਕਾਰਨ ਹੈ ਕਿ ਨੇਪਾਲ ਸਰਕਾਰ ਨੇ ਅਜੇ ਰੇਲ ਸੇਵਾ ਸਬੰਧੀ ਆਰਡੀਨੈਂਸ ਲਿਆਉਣਾ ਹੈ ਜਦਕਿ ਨੇਪਾਲ ਦੀ ਰੇਲਵੇ ਕੰਪਨੀ ਵਿੱਚ ਵੱਡੇ ਪੱਧਰ ’ਤੇ ਅਮਲੇ ਦੀ ਘਾਟ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਮੁੱਖ ਖ਼ਬਰਾਂ

ਪੰਜਾਬ ਦੀ ਆਪ ਸਰਕਾਰ ਨੂੰ ਵੱਡਾ ਝਟਕਾ: ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 5822 ਵੋਟਾਂ ਨਾਲ ਜਿੱਤੀ

ਪੰਜਾਬ ਦੀ ਆਪ ਸਰਕਾਰ ਨੂੰ ਵੱਡਾ ਝਟਕਾ: ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 5822 ਵੋਟਾਂ ਨਾਲ ਜਿੱਤੀ

ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪੰਜਵੇਂ ਨੰਬਰ ’ਤੇ ਅਤੇ ਭਾਜਪਾ ਦਾ ਢਿੱ...

ਜਯੰਤ ਸਿਨਹਾ ‘ਰਾਜ ਧਰਮ’ ਨਿਭਾਅ ਰਿਹੈ ਤੇ ਮੈਂ ‘ਰਾਸ਼ਟਰ ਧਰਮ’: ਯਸ਼ਵੰਤ ਸਿਨਹਾ

ਜਯੰਤ ਸਿਨਹਾ ‘ਰਾਜ ਧਰਮ’ ਨਿਭਾਅ ਰਿਹੈ ਤੇ ਮੈਂ ‘ਰਾਸ਼ਟਰ ਧਰਮ’: ਯਸ਼ਵੰਤ ਸਿਨਹਾ

ਰਾਸ਼ਟਰਪਤੀ ਚੋਣਾਂ ਲਈ ਵਿਰੋਧੀ ਧਿਰ ਦੇ ਉਮੀਦਵਾਰ ਵਜੋਂ ਅੱਜ ਭਰਨਗੇ ਨਾਮਜ਼...

ਦਿੱਲੀ: ਆਪ ਨੇ ਰਾਜਿੰਦਰ ਨਗਰ ਵਿਧਾਨ ਸਭਾ ਸੀਟ ਬਰਕਰਾਰ ਰੱਖੀ

ਦਿੱਲੀ: ਆਪ ਨੇ ਰਾਜਿੰਦਰ ਨਗਰ ਵਿਧਾਨ ਸਭਾ ਸੀਟ ਬਰਕਰਾਰ ਰੱਖੀ

ਭਾਜਪਾ ਨੇ ਰਾਮੁਪਰ ਲੋਕ ਸਭਾ ਸੀਟ ਜਿੱਤੀ, ਤ੍ਰਿਪੁਰਾ ਦੇ ਮੁੱਖ ਮੰਤਰੀ ਸਾ...

ਸ਼ਹਿਰ

View All