Nepal: Flood ਅੱਗੇ ਡਟਿਆ ਰਿਹਾ House
ਨੇਪਾਲ ਦੇ ਤ੍ਰਿਸ਼ੂਲੀ ਖ਼ਿੱਤੇ ’ਚ ਕੁਦਰਤੀ ਆਫ਼ਤ ਨੇ ਅਜਿਹੀ ਤਬਾਹੀ ਮਚਾਈ ਕਿ ਘਰ, ਦੁਕਾਨਾਂ ਅਤੇ ਵਾਹਨ ਰੁੜ੍ਹ ਗਏ ਪਰ ਇੱਕ ਘਰ ਅਜਿਹਾ ਵੀ ਹੈ ਜਿਸ ’ਤੇ ਕੋਈ ਅਸਰ ਨਹੀਂ ਪਿਆ। ਇਹ ਹਰੇ ਰੰਗ ਦਾ ਦੋ ਮੰਜ਼ਿਲਾ ਘਰ ਸੋਸ਼ਲ ਮੀਡੀਆ ’ਤੇ...
ਨੇਪਾਲ ਦੇ ਤ੍ਰਿਸ਼ੂਲੀ ਖ਼ਿੱਤੇ ’ਚ ਕੁਦਰਤੀ ਆਫ਼ਤ ਨੇ ਅਜਿਹੀ ਤਬਾਹੀ ਮਚਾਈ ਕਿ ਘਰ, ਦੁਕਾਨਾਂ ਅਤੇ ਵਾਹਨ ਰੁੜ੍ਹ ਗਏ ਪਰ ਇੱਕ ਘਰ ਅਜਿਹਾ ਵੀ ਹੈ ਜਿਸ ’ਤੇ ਕੋਈ ਅਸਰ ਨਹੀਂ ਪਿਆ। ਇਹ ਹਰੇ ਰੰਗ ਦਾ ਦੋ ਮੰਜ਼ਿਲਾ ਘਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਸਥਾਨਕ ਨਿਵਾਸੀ ਫੂਲਮਾਇਆ ਲਾਮਾ ਨੇ ਦੱਸਿਆ ਕਿ ਲਾਊਡਸਪੀਕਰਾਂ ਰਾਹੀਂ ਦਿੱਤੀਆਂ ਗਈਆਂ ਚਿਤਾਵਨੀਆਂ ਤੋਂ ਬਾਅਦ ਲੋਕਾਂ ਨੇ ਜਾਨ ਬਚਾਉਣ ਲਈ ਦੌੜਨਾ ਸ਼ੁਰੂ ਕਰ ਦਿੱਤਾ ਸੀ। ਇਸ ਹੜ੍ਹ ’ਚ ਕਈ ਲੋਕ ਲਾਪਤਾ ਹੋ ਗਏ ਹਨ ਅਤੇ ਪੀੜਤ ਪਰਿਵਾਰ ਪਿਛਲੇ ਛੇ ਦਿਨਾਂ ਤੋਂ ਦੂਜਿਆਂ ਦੇ ਘਰਾਂ ’ਚ ਪਨਾਹ ਲੈਣ ਲਈ ਮਜਬੂਰ ਹਨ। ਉਸ ਨੇ ਕਿਹਾ ਕਿ ਪਹਿਲਾਂ ਤਾਂ ਲੋਕਾਂ ਨੂੰ ਵਿਸ਼ਵਾਸ ਕਰਨਾ ਮੁਸ਼ਕਲ ਸੀ ਕਿ ਇੰਨਾ ਭਿਆਨਕ ਹੜ੍ਹ ਉਨ੍ਹਾਂ ਦੇ ਇਲਾਕੇ ’ਚ ਵੀ ਆ ਸਕਦਾ ਹੈ। ਲਾਮਾ ਨੇ ਕਿਹਾ ਕਿ ਉਸ ਦੇ ਘਰ ਨੇੜੇ ਹੋਟਲ ਤਬਾਹ ਹੋ ਗਿਆ ਅਤੇ ਲੋਕ ਲਾਪਤਾ ਹੋ ਗਏ। ਇਕ ਹੋਰ ਵਿਅਕਤੀ ਪ੍ਰਕਾਸ਼ ਤਮਾਂਗ ਨੇ ਦੱਸਿਆ ਕਿ ਉਸ ਦਾ ਘਰ ਅਤੇ ਦੁਕਾਨ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ; ਹਾਲਾਂਕਿ ਇਸ ਘਟਨਾ ਦੌਰਾਨ ਉਨ੍ਹਾਂ ਦੀ ਜਾਨ ਉਸ ਸਮੇਂ ਬਚ ਗਈ, ਜਦੋਂ ਉਸ ਨੇ ਆਪਣੇ ਬੱਚਿਆਂ ਨੂੰ ਸਕੂਲ ਬੱਸ ਦੀ ਬਜਾਏ ਆਪਣੀ ਕਾਰ ’ਚ ਛੱਡਣ ਦਾ ਫ਼ੈਸਲਾ ਕੀਤਾ ਸੀ। ਆਪਣੇ ਪਰਿਵਾਰ ਨੂੰ ਕਾਠਮੰਡੂ ’ਚ ਸੁਰੱਖਿਅਤ ਛੱਡਣ ਤੋਂ ਬਾਅਦ ਤਮਾਂਗ ਆਪਣੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਪਰਤਿਆ ਹੈ।

