DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Nepal Floods: ਲਾਪਤਾ ਲੋਕਾਂ ਦੇ ਪਰਿਵਾਰਾਂ ਲਈ DNA ਆਖ਼ਰੀ ਉਮੀਦ

ਲਾਸ਼ਾਂ ਦੀ ਪਛਾਣ ਲਈ 2,272 ਸੈਂਪਲ ਇਕੱਠੇ ਕੀਤੇ; ਹਡ਼੍ਹਾਂ ਕਾਰਨ ਹੁਣ ਤੱਕ 1,344 ਮੌਤਾਂ

  • fb
  • twitter
  • whatsapp
  • whatsapp
featured-img featured-img
ਕਾਠਮੰਡੂ ਵਿੱਚ ਲਾਪਤਾ ਨੇਪਾਲੀ ਨਾਗਰਿਕਾਂ ਦੇ ਪਰਿਵਾਰਕ ਮੈਂਬਰ ਡੀ ਐੱਨ ਏ ਟੈਸਟਿੰਗ ਲਈ ਖੂਨ ਦੇ ਸੈਂਪਲ ਦਿੰਦੇ ਹੋਏ। -ਫੋਟੋ: ਪੀਟੀਆਈ
Advertisement

ਨੇਪਾਲ ’ਚ ਹੜ੍ਹਾਂ ਮਗਰੋਂ ਲਾਸ਼ਾਂ ਦੀ ਪਛਾਣ ਕਰਨਾ ਵੱਡੀ ਚੁਣੌਤੀ ਬਣ ਗਿਆ ਹੈ ਜਿੱਥੇ ਅਧਿਕਾਰੀ 26 ਅਗਸਤ ਨੂੰ ਆਏ ਹੜ੍ਹ ਮਗਰੋਂ ਬਰਾਮਦ ਸੈਂਕੜੇ ਲਾਸ਼ਾਂ ਦੀ ਪਛਾਣ ਕਰਨ ਅਤੇ ਲਾਪਤਾ ਲੋਕਾਂ ਦੇ ਪਰਿਵਾਰਾਂ ਤੱਕ ਪਹੁੰਚਣ ਲਈ ਡੀ ਐੱਨ ਏ ਨਮੂਨਿਆਂ ਦੇ ਮਿਲਾਣ ਦਾ ਸਹਾਰਾ ਲੈ ਰਹੇ ਹਨ। ਨੇਪਾਲ ’ਚ ਹੜ੍ਹਾਂ ਕਾਰਨ ਹੁਣ ਤੱਕ 1,344 ਜਣਿਆਂ ਦੀ ਮੌਤ ਹੋ ਚੁੱਕੀ ਹੈ ਅਤੇ ਪੰਜ ਹਜ਼ਾਰ ਤੋਂ ਵੱਧ ਲੋਕ ਹਾਲੇ ਵੀ ਲਾਪਤਾ ਹਨ।

‘ਕਾਠਮੰਡੂ ਪੋਸਟ’ ਅਨੁਸਾਰ ਪੁਲੀਸ ਹੁਣ ਤੱਕ 2,272 ਡੀ ਐੱਨ ਏ ਸੈਂਪਲ ਇਕੱਠੇ ਕਰ ਚੁੱਕੀ ਹੈ। ਇਨ੍ਹਾਂ ’ਚੋਂ 1,260 ਸੈਂਪਲ ਲਾਸ਼ਾਂ ਤੋਂ ਅਤੇ 1,012 ਸੈਂਪਲ ਪਰਿਵਾਰਕ ਮੈਂਬਰਾਂ ਤੋਂ ਲਏ ਗਏ ਹਨ ਤਾਂ ਕਿ ਇਸ ਕੁਦਰਤੀ ਆਫ਼ਤ ’ਚ ਮਾਰੇ ਗਏ ਲੋਕਾਂ ਦੀ ਪਛਾਣ ਕੀਤੀ ਜਾ ਸਕੇ। ਡੀ ਐੱਨ ਏ ਸੈਂਪਲ ਲੈਣ ਅਤੇ ਪਛਾਣ ਨਾਲ ਜੁੜੀ ਹੋਰ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ 1,030 ਲਾਸ਼ਾਂ ਦਫ਼ਨਾਈਆਂ ਜਾ ਚੁੱਕੀਆਂ ਹਨ। ਇਨ੍ਹਾਂ ’ਚ 222 ਲਾਸ਼ਾਂ ਔਰਤਾਂ ਤੇ 355 ਪੁਰਸ਼ਾਂ ਦੀਆਂ ਹਨ ਅਤੇ 453 ਲਾਸ਼ਾਂ ਅਜਿਹੀਆਂ ਹਨ ਜਿਨ੍ਹਾਂ ਦੇ ਲਿੰਗ ਦੀ ਪਛਾਣ ਨਹੀਂ ਹੋ ਸਕੀ।

Advertisement

ਦੂਜੇ ਪਾਸੇ ਵੱਖ ਵੱਖ ਜ਼ਿਲ੍ਹਿਆਂ ਤੋਂ ਹੋਰ ਲਾਸ਼ਾਂ ਬਰਾਮਦ ਹੋਣ ਮਗਰੋਂ ਮ੍ਰਿਤਕਾਂ ਦੀ ਗਿਣਤੀ ਵਧ ਕੇ 1,344 ਹੋ ਗਈ ਹੈ। ਬਚਾਅ ਟੀਮਾਂ ਤਕਰੀਬਨ ਪੰਜ ਹਜ਼ਾਰ ਲਾਪਤਾ ਲੋਕਾਂ ਦੀ ਭਾਲ ’ਚ ਜੁਟੀਆਂ ਹੋਈਆਂ ਹਨ ਜਿਨ੍ਹਾਂ ’ਚ 589 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਹੁਣ ਤੱਕ 13 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ।

Advertisement

ਦਸ ਦਿਨ ਤੋਂ ਮਲਬੇ ਹੇਠ ਦੱਬੀ ਔਰਤ ਬਚਾਈ

ਨੇਪਾਲ ਦੇ ਨੁਵਾਕੋਟ ਜ਼ਿਲ੍ਹੇ ਦੇ ਬੇਤਰਾਵਤੀ ’ਚ ਮਲਬੇ ’ਚ ਦਬੇ ਚਾਰ ਮੰਜ਼ਿਲਾ ਘਰ ਦੀ ਉੱਪਰਲੀ ਮੰਜ਼ਿਲ ’ਚ ਤਕਰੀਬਨ ਦਸ ਦਿਨ ਤੋਂ ਦੱਬੀ ਹੋਈ 60 ਸਾਲਾ ਔਰਤ ਨੂੰ ਬਚਾਇਆ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਬਿਦੁਰ ਨਗਰ ਪਾਲਿਕਾ-10 ਦੇ ਘਰ ’ਚੋਂ ਚੰਦਰਿਕਾ ਸ਼੍ਰੇਸ਼ਠ ਬੇਹੋਸ਼ੀ ਦੀ ਹਾਲਤ ’ਚ ਮਿਲੀ ਹੈ। ਉਸ ਨੂੰ ਇਲਾਜ ਲਈ ਤ੍ਰਿਸ਼ੂਲੀ ਸਥਿਤੀ ਨੇਪਾਲੀ ਸੈਨਾ ਦੀ ਮੈਥਿਲੀ ਬੈਰਕ ਲਿਜਾਇਆ ਗਿਆ ਹੈ। ਇਸੇ ਤਰ੍ਹਾਂ ਹੜ੍ਹਾਂ ਤੋਂ 11 ਦਿਨ ਬਾਅਦ ਅੱਜ ਰਸੁਵਾ ਜ਼ਿਲ੍ਹੇ ’ਚ ਪਣ-ਬਿਜਲੀ ਪ੍ਰਾਜੈਕਟ ਦੀ ਸੁਰੰਗ ਤੋਂ ਚੀਨੀ ਨਾਗਰਿਕ ਨੂੰ ਬਚਾਇਆ ਗਿਆ ਹੈ। -ਪੀਟੀਆਈ

Advertisement
×