DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Nepal Flood: 903 ਮੌਤਾਂ, 4247 ਲਾਪਤਾ

ਹਾੲੀਡਰੋਪਾਵਰ ਪ੍ਰਾਜੈਕਟਾਂ ਦੀਆਂ ਸੁਰੰਗਾਂ ’ਚ 933 ਵਰਕਰ ਫਸੇ ਹੋਣ ਦਾ ਖ਼ਦਸ਼ਾ; ਭਾਰਤ ਅਤੇ ਚੀਨ ਦੀਆਂ ਮਾਹਿਰ ਟੀਮਾਂ ਬਚਾਅ ਕਾਰਜਾਂ ’ਚ ਜੁਟੀਆਂ

  • fb
  • twitter
  • whatsapp
  • whatsapp
featured-img featured-img
ਚਿਲਿਮੀ ਹਾਈਡਰੋਪਾਵਰ ਪਲਾਂਟ ਦੀ ਸੁਰੰਗ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਾ ਹੋਇਆ ਬਚਾਅ ਕਰਮੀ। -ਫੋਟੋ: ਰਾਇਟਰਜ਼
Advertisement
ਨੇਪਾਲ ’ਚ ਆਈ ਕੁਦਰਤੀ ਆਫ਼ਤ ਮਗਰੋਂ ਮੌਤਾਂ ਦਾ ਅੰਕੜਾ ਵਧ ਕੇ 903 ਹੋ ਗਿਆ ਹੈ। ਅਧਿਕਾਰੀਆਂ ਮੁਤਾਬਕ ਹੜ੍ਹਾਂ ਕਾਰਨ 4247 ਵਿਅਕਤੀ ਹਾਲੇ ਵੀ ਲਾਪਤਾ ਹਨ ਜਿਨ੍ਹਾਂ ’ਚ 99 ਸੁਰੱਖਿਆ ਕਰਮੀ ਅਤੇ 591 ਵਿਦੇਸ਼ੀ ਸ਼ਾਮਲ ਹਨ। ਚੀਨੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਉਨ੍ਹਾਂ ਦੇ ਇਲਾਕਿਆਂ ’ਚ ਵੀ 16 ਵਿਅਕਤੀ ਹੜ੍ਹਾਂ ਕਾਰਨ ਮਾਰੇ ਗਏ ਹਨ; ਤਿੱਬਤ ’ਚ ਕਰੀਬ 550 ਵਿਅਕਤੀ ਲਾਪਤਾ ਹਨ। ਕੌਮੀ ਆਫ਼ਤ ਜੋਖ਼ਮ ਘਟਾਓ ਅਤੇ ਪ੍ਰਬੰਧਨ ਅਥਾਰਿਟੀ ਨੇ ਭੋਟੇਕੋਸ਼ੀ ਨਦੀ ’ਚ ਪਾਣੀ ਦਾ ਪੱਧਰ ਮੁੜ ਵਧਣ ਦੀ ਚਿਤਾਵਨੀ ਦਿੱਤੀ ਹੈ। ਇਸ ਦੌਰਾਨ ਨੇਪਾਲ ਦੇ ਵੱਖ ਵੱਖ ਹਾਈਡਰੋਪਾਵਰ ਪ੍ਰਾਜੈਕਟਾਂ ’ਚ 933 ਮਜ਼ਦੂਰਾਂ ਅਤੇ ਮੁਲਾਜ਼ਮਾਂ ਦਾ ਪਤਾ ਲਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਜਿਨ੍ਹਾਂ ’ਚੋਂ ਬਹੁਤਿਆਂ ਦੇ ਸੁਰੰਗਾਂ ’ਚ ਫਸੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਭਾਰਤ ਅਤੇ ਚੀਨ ਦੀਆਂ ਮਾਹਿਰ ਟੀਮਾਂ ਵੱਲੋਂ ਬਚਾਅ ਕਾਰਜ ਚਲਾਏ ਜਾ ਰਹੇ ਹਨ।

ਭਾਰਤੀ ਸਫ਼ੀਰ ਨਵੀਨ ਸ੍ਰੀਵਾਸਤਵ ਨੇ ਕਿਹਾ ਕਿ ਨੇਪਾਲੀ ਫ਼ੌਜ ਨੇ ਰਾਸੂਵਾ ਜ਼ਿਲ੍ਹੇ ਦੇ ਚਿਲੀਮੀ ਪਿੰਡ ’ਚੋਂ ਤਿੰਨ ਭਾਰਤੀ ਨਾਗਰਿਕਾਂ ਸਮੇਤ ਚਾਰ ਨੂੰ ਬਚਾਇਆ ਹੈ। ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨੇ ਰਾਹਤ ਮਿਸ਼ਨ ਤਹਿਤ ਕਰੀਬ 35 ਮੈਂਬਰਾਂ ਦੀ ਟੀਮ ਨੂੰ ਰਾਹਤ ਸਮੱਗਰੀ ਦੇ ਨਾਲ ਰਵਾਨਾ ਕੀਤਾ ਹੈ। ਉਧਰ ਚੀਨ ਦੇ ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਕਿ ਹੜ੍ਹਾਂ ਬਾਰੇ ਪਹਿਲਾਂ ਹੀ ਜਾਣਕਾਰੀ ਨਸ਼ਰ ਕਰ ਦਿੱਤੀ ਗਈ ਸੀ ਅਤੇ ਉਨ੍ਹਾਂ ਦੇ ਮੁਲਕ ਖ਼ਿਲਾਫ਼ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ।

Advertisement

ਅਧਿਕਾਰੀਆਂ ਨੇ ਕਿਹਾ ਕਿ ਐਤਵਾਰ ਸ਼ਾਮ ਤੱਕ ਕਰੀਬ 9500 ਵਿਅਕਤੀਆਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ’ਚੋਂ ਬਚਾਇਆ ਜਾ ਚੁੱਕਿਆ ਸੀ ਜਿਨ੍ਹਾਂ ’ਚ ਭਾਰਤ, ਅਮਰੀਕਾ, ਚੀਨ, ਰੂਸ, ਬਰਤਾਨੀਆ, ਸਪੇਨ, ਬੈਲਜੀਅਮ, ਜਰਮਨੀ, ਇਟਲੀ, ਮਾਲਟਾ, ਤੁਰਕੀ, ਸਵਿਟਜ਼ਰਲੈਂਡ ਅਤੇ ਪੁਰਤਗਾਲ ਸਮੇਤ ਕਈ ਮੁਲਕਾਂ ਦੇ ਸੈਲਾਨੀ ਸ਼ਾਮਲ ਹਨ। ਨੇਪਾਲ ਦੇ ਹਸਪਤਾਲਾਂ ’ਚ ਲਾਪਤਾ ਲੋਕਾਂ ਦਾ ਪਤਾ ਲਾਉਣ ਲਈ ਭੀੜ ਦੇਖਣ ਨੂੰ ਮਿਲ ਰਹੀ ਹੈ। ਨੇਪਾਲ ਦੇ ਵਿਦੇਸ਼ ਸਕੱਤਰ ਅੰਮ੍ਰਿਤ ਬਹਾਦਰ ਰਾਏ ਨੇ ਐਤਵਾਰ ਨੂੰ ਕਿਹਾ ਕਿ ਜਿਨ੍ਹਾਂ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ, ਉਨ੍ਹਾਂ ਨੂੰ ਤੈਅ ਮਾਪਦੰਡਾਂ ਅਤੇ ਪ੍ਰਕਿਰਿਆ ਮੁਤਾਬਕ ਦਫ਼ਨਾ ਦਿੱਤਾ ਗਿਆ ਹੈ।

Advertisement

Advertisement
×