DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Oil Crisis ਕਾਰਨ Nepal ਨੇ ਹਫ਼ਤੇ ’ਚ ਦੋ ਦਿਨ ਛੁੱਟੀਆਂ ਐਲਾਨੀਆਂ

ਨੇਪਾਲ ਸਰਕਾਰ ਨੇ ਦੇਸ਼ ਵਿੱਚ ਜਾਰੀ ਤੇਲ ਸੰਕਟ ਦੇ ਜਵਾਬ ਵਿੱਚ ਸ਼ਨਿਚਰਵਾਰ ਅਤੇ ਐਤਵਾਰ ਨੂੰ ਜਨਤਕ ਛੁੱਟੀ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਪੱਛਮੀ ਏਸ਼ੀਆ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਟਕਰਾਅ ਅਤੇ ਹਰਮੁਜ਼ ਜਲ ਮਾਰਗ ਦੇ ਲਗਪਗ ਬੰਦ ਹੋਣ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਨੇਪਾਲ ਸਰਕਾਰ ਨੇ ਦੇਸ਼ ਵਿੱਚ ਜਾਰੀ ਤੇਲ ਸੰਕਟ ਦੇ ਜਵਾਬ ਵਿੱਚ ਸ਼ਨਿਚਰਵਾਰ ਅਤੇ ਐਤਵਾਰ ਨੂੰ ਜਨਤਕ ਛੁੱਟੀ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਪੱਛਮੀ ਏਸ਼ੀਆ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਟਕਰਾਅ ਅਤੇ ਹਰਮੁਜ਼ ਜਲ ਮਾਰਗ ਦੇ ਲਗਪਗ ਬੰਦ ਹੋਣ ਕਾਰਨ ਵਿਸ਼ਵ ਪੱਧਰੀ ਊਰਜਾ ਵਪਾਰ ਵਿੱਚ ਵੱਡਾ ਵਿਘਨ ਪਿਆ ਹੈ, ਜਿਸ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਇਹ ਫ਼ੈਸਲਾ ਕਾਠਮੰਡੂ ਵਿੱਚ ਪ੍ਰਧਾਨ ਮੰਤਰੀ ਦਫ਼ਤਰ ’ਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਕੀਤਾ ਗਿਆ। ਸਰਕਾਰੀ ਤਰਜਮਾਨ ਸਸਮਿਤ ਪੋਖਰਲ ਨੇ ਦੱਸਿਆ ਕਿ ਪੈਟਰੋਲੀਅਮ ਦੀ ਸਪਲਾਈ ਸੁਚਾਰੂ ਬਣਾਉਣ ਵਿੱਚ ਮਦਦ ਲਈ 6 ਅਪਰੈਲ ਤੋਂ ਸਾਰੇ ਸਰਕਾਰੀ ਦਫ਼ਤਰ ਅਤੇ ਵਿਦਿਅਕ ਅਦਾਰੇ ਇਸ ਨਵੇਂ ਵੀਕੈਂਡ ਸ਼ਡਿਊਲ ਦੀ ਪਾਲਣਾ ਕਰਨਗੇ। ਐਤਵਾਰ ਨੂੰ ਦਫ਼ਤਰ ਅਤੇ ਸਕੂਲ ਬੰਦ ਰੱਖਣ ਦੇ ਫੈਸਲੇ ਦੇ ਨਾਲ ਹੀ ਇਹ ਵੀ ਤੈਅ ਕੀਤਾ ਗਿਆ ਹੈ ਕਿ ਵਿਦਿਅਕ ਅਦਾਰਿਆਂ ਨੂੰ ਛੱਡ ਕੇ ਬਾਕੀ ਸਰਕਾਰੀ ਦਫ਼ਤਰ ਹੁਣ ਕੰਮਕਾਜੀ ਦਿਨਾਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਣਗੇ।

Advertisement
Advertisement
×