ਕਾਠਮੰਡੂ: ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦਿਓਬਾ ਨੇ ਅੱਜ ਸੀਪੀਐੱਨ (ਮਾਓਵਾਦੀ ਸੈਂਟਰ) ਦੇ ਚੇਅਰਮੈਨ ਪੁਸ਼ਪ ਕਮਲ ਦਾਹਲ ਅਤੇ ਸੀਪੀਐੱਨ (ਯੂਨੀਫਾਈਡ ਸੋਸ਼ਲਿਸਟ) ਮੁਖੀ ਮਾਧਵ ਕੁਮਾਰ ਨੇਪਾਲ ਨਾਲ ਮੁਲਾਕਾਤ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਸੋਮਵਾਰ ਨੂੰ ਕੈਬਨਿਟ ਵਿਸਥਾਰ ਨੂੰ ਅੰਤਿਮ ਰੂਪ ਦੇਣ ਲਈ ਉਹ ਸਾਰੇ ਸਮਝੌਤੇ ’ਤੇ ਪਹੁੰਚ ਗਏ ਹਨ। ਦਿਓਬਾ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਕੈਬਨਿਟ ’ਚ ਵਿਸਥਾਰ ਨਹੀਂ ਕਰ ਸਕੇ ਹਨ ਕਿਉਂਕਿ ਮਾਧਵ ਨੇਪਾਲ ਦੀ ਸੀਪੀਐੱਨ-ਯੂਐੱਮਐੱਲ ਨੂੰ ਚੋਣ ਕਮਿਸ਼ਨ ਤੋਂ ਮਾਨਤਾ ਨਹੀਂ ਮਿਲ ਸਕੀ ਸੀ। ਦਹਲ ਦੇ ਸਕੱਤਰੇਤ ਮੁਤਾਬਕ ਤਿੰਨੋਂ ਸੀਨੀਅਰ ਆਗੂਆਂ ਨੇ ਦਿਓਬਾ ਦੀ ਅਗਵਾਈ ਹੇਠਲੇ ਮੰਤਰੀ ਮੰਡਲ ’ਚ ਵਿਸਥਾਰ ਦੇ ਮੁੱਦੇ ਨੂੰ ਵਿਚਾਰਿਆ। ਦਿਓਬਾ ਅਤੇ ਦਾਹਲ ਨੇ ਸ਼ਨਿਚਰਵਾਰ ਨੂੰ ਇਸ ਮੁੱਦੇ ’ਤੇ ਵੱਖੋ ਵੱਖਰੇ ਵਿਚਾਰ ਵਟਾਂਦਰਾ ਵੀ ਕੀਤਾ ਸੀ। -ਪੀਟੀਆਈ