ਯੂਕਰੇਨ ਦੀ ਮਦਦ ਲਈ ਨਾਟੋ ਦ੍ਰਿੜ੍ਹ: ਸਟੌਲਟਨਬਰਗ : The Tribune India

ਯੂਕਰੇਨ ਦੀ ਮਦਦ ਲਈ ਨਾਟੋ ਦ੍ਰਿੜ੍ਹ: ਸਟੌਲਟਨਬਰਗ

ਨਾਟੋ ਸਕੱਤਰ ਵੱਲੋਂ ਹਾਰ ਦੇ ਝੰਬੇ ਦੇਸ਼ ਨੂੰ ਹੋਰ ਮਦਦ ਮੁਹੱਈਆ ਕਰਵਾਉਣ ਦੀ ਅਪੀਲ

ਯੂਕਰੇਨ ਦੀ ਮਦਦ ਲਈ ਨਾਟੋ ਦ੍ਰਿੜ੍ਹ: ਸਟੌਲਟਨਬਰਗ

ਬਰੱਸਲਜ਼, 25 ਨਵੰਬਰ

ਨਾਟੋ ਗੱਠਜੋੜ ਦੇ ਜਨਰਲ ਸਕੱਤਰ ਜੇਨਜ਼ ਸਟੌਲਟਨਬਰਗ ਨੇ ਅੱਜ ਸਹੁੰ ਖਾਧੀ ਕਿ ਇਹ ਫੌਜੀ ਗੱਠਜੋੜ ਰੂਸ ਖ਼ਿਲਾਫ਼ ਯੂਕਰੇਨ ਦੀ ਮਦਦ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਇਹ ਹਾਰ ਦੇ ਝੰਬੇ ਇਸ ਦੇਸ਼ ਨਾਲ ਉਦੋਂ ਤੱਕ ਖੜ੍ਹਾ ਰਹੇਗਾ, ਜਦੋਂ ਤੱਕ ਉਸ ਨੂੰ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਯੂਕਰੇਨੀ ਹਥਿਆਰਬੰਦ ਬਲਾਂ ਨੂੰ ਪੱਛਮੀ ਨਿਯਮਾਂ ਮੁਤਾਬਕ ਆਧੁਨਿਕ ਫ਼ੌਜ ਬਣਾਉਣ ਵਿੱਚ ਵੀ ਮਦਦ ਕੀਤੀ ਜਾਵੇਗੀ। ਉਹ ਨਾਟੋ ਵਿੱਚ ਸ਼ਾਮਲ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਰੋਮਾਨੀਆ ਵਿੱਚ ਅਗਲੇ ਹਫ਼ਤੇ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸਟੌਲਟਨਬਰਗ ਨੇ ਨਾਟੋ ਮੈਂਬਰ ਦੇਸ਼ਾਂ ਨੂੰ ਇਕੱਲੇ ਇਕੱਲੇ ਤੌਰ ’ਤੇ ਜਾਂ ਸਮੂਹ ਵਿੱਚ ਯੂਕਰੇਨ ਨੂੰ ਹਵਾਈ ਰੱਖਿਆ ਪ੍ਰਣਾਲੀ ਅਤੇ ਹੋਰ ਹਥਿਆਰ ਮੁਹੱਈਆ ਕਰਵਾਉਣਾ ਜਾਰੀ ਰੱਖਣ ਦੀ ਅਪੀਲ ਕੀਤੀ। -ਪੀਟੀਆਈ 

ਯੂਕਰੇਨ ਵਿੱਚ 3,720 ਐਮਰਜੰਸੀ ਸ਼ੈਲਟਰ ਸਥਾਪਤ

ਕੀਵ: ਰੂਸ ਦੇ ਤਾਜ਼ਾ ਹਵਾਈ ਹਮਲਿਆਂ ਕਾਰਨ ਯੂਕਰੇਨ ਵਿੱਚ ਵੱਡੇ ਪੱਧਰ ’ਤੇ ਪੈਦਾ ਹੋਏ ਬਿਜਲੀ ਸੰਕਟ ਮਗਰੋਂ ਯੂਕਰੇਨੀ ਅਧਿਕਾਰੀਆਂ ਨੇ ਜੰਗ ਦੇ ਝੰਬੇ ਦੇਸ਼ ਵਿੱਚ 3,720 ਐਮਰਜੰਸੀ ਸ਼ੈਲਟਰ ਸਥਾਪਤ ਕੀਤੇ ਹਨ। ਯੂਕਰੇਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸ਼ਿਨਹੂਆ ਏਜੰਸੀ ਦੀ ਰਿਪੋਰਟ ਮੁਤਾਬਕ, ਯੂਕਰੇਨੀ ਰਾਸ਼ਟਰਪਤੀ ਦਫ਼ਤਰ ਦੇ ਉਪ ਮੁਖੀ ਕਿਰਿਲੋ ਤਿਮੋਸ਼ੈਂਕੋ ਨੇ ਕਿਹਾ ਕਿ ਜਰਨੇਟਰਾਂ ਨਾਲ ਲੈਸ ਸ਼ੈਲਟਰਾਂ ਵਿੱਚ ਲੋਕਾਂ ਨੂੰ ਬਿਜਲੀ, ਪਾਣੀ, ਇੰਟਰਨੈੱਟ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ। ਰਾਜਧਾਨੀ ਸ਼ਹਿਰ ਦੇ ਮੇਅਰ ਵਿਟਾਲੀ ਕਲਿਸ਼ਕੋ ਨੇ ਕਿਹਾ ਕਿ ਵੀਰਵਾਰ ਤੋਂ ਕੀਵ ਦੇ ਲਗਪਗ 70 ਫ਼ੀਸਦੀ ਪਰਿਵਾਰ ਬਿਜਲੀ ਤੋਂ ਵਾਂਝੇ ਹਨ। ਕੀਵ ਦੇ ਅਧਿਕਾਰੀਆਂ ਮੁਤਾਬਕ, ਰੂਸ ਨੇ ਬੁੱਧਵਾਰ ਨੂੰ ਤਾਜ਼ਾ ਹਵਾਈ ਹਮਲੇ ਕੀਤੇ ਸਨ, ਜਿਸ ਵਿੱਚ ਦਸ ਜਾਨਾਂ ਜਾਂਦੀਆਂ ਰਹੀਆਂ ਸਨ। -ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੋਣਾਂ ਦੀ ਚਾਸ਼ਣੀ ’ਚ ਲਪੇਟਿਆ ਬਜਟ

ਚੋਣਾਂ ਦੀ ਚਾਸ਼ਣੀ ’ਚ ਲਪੇਟਿਆ ਬਜਟ

ਕਿਸਾਨ ਖੁਦਕੁਸ਼ੀਆਂ: ਕੌਮਾਂਤਰੀ ਵਰਤਾਰਾ

ਕਿਸਾਨ ਖੁਦਕੁਸ਼ੀਆਂ: ਕੌਮਾਂਤਰੀ ਵਰਤਾਰਾ

ਬਜਟ 2023 ਅਤੇ ਮੁਲਕ ਦੇ ਬੁਨਿਆਦੀ ਮੁੱਦੇ

ਬਜਟ 2023 ਅਤੇ ਮੁਲਕ ਦੇ ਬੁਨਿਆਦੀ ਮੁੱਦੇ

ਆਖ਼ਿਰ ਇਸ ਦਰਦ ਕੀ ਦਵਾ ਕਯਾ ਹੈ...

ਆਖ਼ਿਰ ਇਸ ਦਰਦ ਕੀ ਦਵਾ ਕਯਾ ਹੈ...

ਪਾਕਿਸਤਾਨ ਸਿਆਸੀ ਦੁਬਿਧਾ ਦੇ ਰਾਹ ’ਤੇ

ਪਾਕਿਸਤਾਨ ਸਿਆਸੀ ਦੁਬਿਧਾ ਦੇ ਰਾਹ ’ਤੇ

ਮੁੱਖ ਖ਼ਬਰਾਂ

ਤੁਰਕੀ ਤੇ ਸੀਰੀਆ ਵਿੱਚ ਜਬਰਦਸਤ ਭੂਚਾਲ ਕਾਰਨ 1500 ਤੋਂ ਵੱਧ ਮੌਤਾਂ; ਕਈ ਇਮਾਰਤਾਂ ਤਬਾਹ

ਤੁਰਕੀ ਤੇ ਸੀਰੀਆ ਵਿੱਚ ਜਬਰਦਸਤ ਭੂਚਾਲ ਕਾਰਨ 1500 ਤੋਂ ਵੱਧ ਮੌਤਾਂ; ਕਈ ਇਮਾਰਤਾਂ ਤਬਾਹ

ਕਈ ਲੋਕ ਇਮਾਰਤਾਂ ਦੇ ਮਲਬੇ ਹੇਠ ਫਸੇ; ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ

ਸੋਨੀਆ ਗਾਂਧੀ ਦੇ ਵਿਦੇਸ਼ੀ ਹੋਣ ਦੇ ਮੁੱਦੇ ’ਤੇ ਕਾਂਗਰਸ ਛੱਡਣ ਵਾਲਾ ਮੈਨੂੰ ਸਵਾਲ ਕਰ ਰਿਹੈ: ਪਰਨੀਤ ਕੌਰ

ਸੋਨੀਆ ਗਾਂਧੀ ਦੇ ਵਿਦੇਸ਼ੀ ਹੋਣ ਦੇ ਮੁੱਦੇ ’ਤੇ ਕਾਂਗਰਸ ਛੱਡਣ ਵਾਲਾ ਮੈਨੂੰ ਸਵਾਲ ਕਰ ਰਿਹੈ: ਪਰਨੀਤ ਕੌਰ

ਪਟਿਆਲਾ ਤੋਂ ਸੰਸਦ ਮੈਂਬਰ ਨੇ ਹਲਕਾ ਅਤੇ ਪੰਜਾਬ ਵਾਸੀਆਂ ਨਾਲ ਖੜ੍ਹੇ ਰਹਿ...

ਅਡਾਨੀ-ਹਿੰਡਨਬਰਗ ਰਿਪੋਰਟ ਮਾਮਲਾ: ਕਾਂਗਰਸ ਸਣੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਵੱਲੋਂ ਸੰਸਦੀ ਕੰਪਲੈਕਸ ’ਚ ਪ੍ਰਦਰਸ਼ਨ

ਅਡਾਨੀ-ਹਿੰਡਨਬਰਗ ਰਿਪੋਰਟ ਮਾਮਲਾ: ਕਾਂਗਰਸ ਸਣੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਵੱਲੋਂ ਸੰਸਦੀ ਕੰਪਲੈਕਸ ’ਚ ਪ੍ਰਦਰਸ਼ਨ

ਸਾਂਝੀ ਸੰਸਦੀ ਕਮੇਟੀ ਕਾਇਮ ਕਰਨ ਜਾਂ ਸੁਪਰੀਮ ਕੋਰਟ ਦੀ ਨਿਗਰਾਨੀ ਵਿੱਚ ਜ...

ਸ਼ਹਿਰ

View All