DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

NASA ਦੀ ISRO ਨਾਲ ਅਦਭੁਤ ਭਾਈਵਾਲੀ: ਕਸ਼ੱਤਰੀ

ਸਾਇੰਸ ਮਿਸ਼ਨਾਂ ’ਚ ਇਸਰੋ ਵੱਲੋਂ ਵਿਕਸਤ ਸਮਰੱਥਾ ਨੂੰ ਦੇਖਣਾ ਅਦਭੁਤ ਕਰਾਰ

  • fb
  • twitter
  • whatsapp
  • whatsapp
featured-img featured-img
ਸਾਇੰਸ ਮਿਸ਼ਨਾਂ ’ਚ ਇਸਰੋ ਵੱਲੋਂ ਵਿਕਸਤ ਸਮਰੱਥਾ ਨੂੰ ਦੇਖਣਾ ਅਦਭੁਤ ਕਰਾਰ
Advertisement

ਨਾਸਾ ਦੀ ਇਸਰੋ ਨਾਲ ਅਦਭੁਤ ਭਾਈਵਾਲੀ ਹੈ ਅਤੇ ਉਹ ਹੋਰ ਵਧੇਰੇ ਭਾਈਵਾਲੀ ਦੀ ਆਸ ਕਰ ਰਿਹਾ ਹੈ। ਇਹ ਗੱਲ ਅਮਰੀਕੀ ਏਜੰਸੀ ਦੇ ਭਾਰਤੀ-ਅਮਰੀਕੀ ਸੀਨੀਅਰ ਅਧਿਕਾਰੀ ਅਮਿਤ ਕਸ਼ੱਤਰੀ ਨੇ ਆਖੀ। ਨਾਸਾ ਦੇ ਐਸੋਸੀਏਟ ਐਡਮਿਨਿਸਟਰੇਟਰ ਅਤੇ ਮੁੱਖ ਇੰਜਨੀਅਰ ਕਸ਼ੱਤਰੀ ਨੇ ਇਤਿਹਾਸਕ ਇੰਟਰੈਪਿਡ ਮਿਊਜ਼ੀਅਮ ਵਿੱਚ ਵਿਸ਼ੇਸ਼ ਗੱਲਬਾਤ ਦੌਰਾਨ ਇਹ ਗੱਲ ਆਖੀ।

ਉਨ੍ਹਾਂ ਕਿਹਾ, ‘‘ਸਾਡੀ ਇਸਰੋ ਨਾਲ ਪਹਿਲਾਂ ਹੀ ਅਦਭੁਤ ਭਾਈਵਾਲੀ ਹੈ।’’ ਨਾਸਾ ਵਿੱਚ ਸਭ ਤੋਂ ਉੱਚੇ ਦਰਜੇ ਦੇ ਸਿਵਲ ਸੇਵਕ ਅਤੇ ਮੁੱਖ ਸੰਚਾਲਨ ਅਧਿਕਾਰੀ (ਸੀ ਓ ਓ) ਕਸ਼ੱਤਰੀ ਨੇ ਕਿਹਾ, ‘‘ਸਾਇੰਸ ਮਿਸ਼ਨਾਂ ਦੇ ਨਾਲ-ਨਾਲ ਮਨੁੱਖੀ ਪੁਲਾੜ ਉਡਾਣਾਂ ਵਿੱਚ ਵੀ ਇਸਰੋ ਜੋ ਸਮਰੱਥਾ ਵਿਕਸਤ ਕਰ ਰਿਹਾ ਹੈ, ਉਸ ਨੂੰ ਦੇਖਣਾ ਅਦਭੁਤ ਹੈ, ਅਤੇ ਅਸੀਂ ਹੋਰ ਬਹੁਤ ਸਾਰੇ ਸਹਿਯੋਗ ਦੀ ਆਸ ਕਰ ਰਹੇ ਹਾਂ।’’ ਉਨ੍ਹਾਂ ਨਾਸਾ-ਇਸਰੋ ਸਿੰਥੈਟਿਕ ਅਪਰਚਰਚ ਰਾਡਾਰ (ਨਿਸਾਰ) ਦਾ ਜ਼ਿਕਰ ਕੀਤਾ ਜੋ ਕਿ ਧਰਤੀ ਦੀ ਜ਼ਮੀਨ, ਬਰਫ਼, ਪਾਣੀ ਅਤੇ ਵਨਸਪਤੀ ਵਿੱਚ ਆਉਂਦੀਆਂ ਤਬਦੀਲੀਆਂ ਨੂੰ ਮਾਪਣ ਅਤੇ ਸਮਝਣ ਦੇ ਉਦੇਸ਼ ਨਾਲ ਜੁਲਾਈ 2025 ਵਿੱਚ ਲਾਂਚ ਕੀਤੇ ਗਏ ਅਰਥ-ਸੈਂਸਿੰਗ ਓਰਬਿਟਰ ’ਤੇ ਨਾਸਾ ਅਤੇ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦਰਮਿਆਨ ਭਾਈਵਾਲੀ ਹੈ। ਉਨ੍ਹਾਂ ਨਿਸਾਰ ਪਹਿਲਕਦਮੀ ਬਾਰੇ ਕਿਹਾ, ‘‘ਇਸ ਨੂੰ ਸਾਂਝੇ ਯਤਨਾਂ ਤੋਂ ਲਾਭ ਮਿਲਿਆ ਹੈ।’’ ਕਸ਼ੱਤਰੀ ਨੇ ਹੋਰ ਕਿਹਾ ਕਿ ਨਾਸਾ ਮਨੁੱਖੀ ਪੁਲਾੜ ਪ੍ਰੋਗਰਾਮ ਵਰਗੇ ਯਤਨਾਂ ਵਿੱਚ ਬਹੁਤ ਸਹਿਯੋਗ ਕਰਦਾ ਹੈ ਅਤੇ ਇਸਰੋ ਨਾਲ ਆਪਣੇ ਤਜਰਬੇ ਸਾਂਝੇ ਕਰਦਾ ਹੈ, ਜਿਸ ਨਾਲ ਪੁਲਾੜ ਖੋਜ ਅਤੇ ਮਿਸ਼ਨਾਂ ’ਚ ਕੌਮਾਂਤਰੀ ਸਹਿਯੋਗ ਦੀ ਅਹਿਮੀਅਤ ਦਾ ਪਤਾ ਲੱਗਦਾ ਹੈ।

Advertisement

Advertisement
Advertisement
×