
ਬੋਇਸ, 20 ਨਵੰਬਰ
ਜੇ ਕਿਸੇ ਕੋਲ ਚੰਦ ’ਤੇ ਪਰਮਾਣੂ ਊਰਜਾ ਪਲਾਂਟ ਲਗਾਉਣ ਬਾਰੇ ਕੋਈ ਵਧੀਆ ਸੁਝਾਅ ਹੈ ਤਾਂ ਉਹ ਉਸ ਬਾਰੇ ਅਮਰੀਕੀ ਸਰਕਾਰ ਨੂੰ ਦੱਸ ਸਕਦਾ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਅਤੇ ਦੇਸ਼ ਦੀ ਚੋਟੀ ਦੀ ਸੰਘੀ ਪਰਮਾਣੂ ਖੋਜ ਪ੍ਰਯੋਗਸ਼ਾਲਾ ਨੇ ਫਿਸ਼ਨ ਸਰਫੇਸ ਪਾਵਰ ਸਿਸਟਮ ਸਥਾਪਤ ਕਰਨ ਦੇ ਪ੍ਰਸਤਾਵ ਪੇਸ਼ ਕਰਨ ਦੀ ਅਪੀਲ ਕੀਤੀ ਹੈ। ਇਹ ਪ੍ਰਣਾਲੀ ਗਰਮੀ ਪੈਦਾ ਕਰਨ ਲਈ ਕਿਸੇ ਪਲਾਂਟ ਵਿੱਚ ਯੂਰੇਨੀਅਮ ਦੇ ਅਣੂਆਂ ਨੂੰ ਵੱਖ ਕਰਕੇ ਕੰਮ ਕਰਦੀ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ