DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

1600 ਸਕੂਲੀ Students ਲਈ Narrow escape

ਪ੍ਰਿੰਸੀਪਲ ਦੀ ਹੁਸ਼ਿਆਰੀ ਨਾਲ ਕਾਰਨ ਬਚਾਅ ਹੋਇਆ; ਹਡ਼੍ਹ ’ਚ ਪੂਰਾ ਸਕੂਲ ਰੁਡ਼੍ਹਿਆ

  • fb
  • twitter
  • whatsapp
  • whatsapp
featured-img featured-img
Tribhuvan Triਤ੍ਰਿਭੁਵਨ ਤ੍ਰਿਸ਼ੂਲੀ ਸੈਕੰਡਰੀ ਸਕੂਲ ਦੀ ਹੜ੍ਹ ਤੋਂ ਪਹਿਲਾਂ ਦੀ ਤਸਵੀਰ। -ਫੋਟੋ: ਰਾਇਟਰਜ਼
Advertisement
ਨੇਪਾਲ ਦੇ ਨੁਵਾਕੋਟ ਜ਼ਿਲ੍ਹੇ ’ਚ ਜਦੋਂ 26 ਅਗਸਤ ਨੂੰ ਅਚਾਨਕ ਭਿਆਨਕ ਹੜ੍ਹ ਆਇਆ ਤਾਂ ਤ੍ਰਿਭੁਵਨ ਤ੍ਰਿਸ਼ੂਲੀ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਰਾਜੇਂਦਰ ਦਵਾਦੀ ਨੇ ਹੁਸ਼ਿਆਰੀ ਦਿਖਾਉਂਦਿਆਂ ਕਰੀਬ 1600 ਵਿਦਿਆਰਥੀਆਂ ਦੀ ਜਾਨ ਬਚਾਅ ਲਈ। ਹੜ੍ਹ ’ਚ ਪੂਰਾ ਸਕੂਲ ਰੁੜ੍ਹਨ ਤੋਂ ਕੁਝ ਮਿੰਟ ਪਹਿਲਾਂ ਉਹ ਆਪਣੇ ਅਮਲੇ ਨਾਲ ਵਿਦਿਆਰਥੀਆਂ ਨੂੰ ਸੁਰੱਖਿਅਤ ਥਾਂ ’ਤੇ ਲੈ ਗਏ ਸਨ।

ਪ੍ਰਿੰਸੀਪਲ ਨੇ ਕਿਹਾ, ‘‘ਜਦੋਂ ਮੈਨੂੰ ਹੜ੍ਹ ਬਾਰੇ ਜਾਣਕਾਰੀ ਮਿਲੀ ਤਾਂ ਮੈਂ ਕਲਾਸ ’ਚ ਹੀ ਸੀ। ਕੁਝ ਹੀ ਮਿੰਟਾਂ ’ਚ ਮੈਂ ਸਾਰੇ ਅਧਿਆਪਕਾਂ ਨੂੰ ਇਕੱਤਰ ਕਰ ਕੇ ਸਕੂਲ ਖਾਲੀ ਕਰਨ ਦਾ ਫ਼ੈਸਲਾ ਕੀਤਾ।’’ ਉਸ ਸਮੇਂ ਸਕੂਲ ’ਚ ਕਰੀਬ 900 ਵਿਦਿਆਰਥੀ ਮੌਜੂਦ ਸਨ ਅਤੇ ਅਧਿਕਾਰੀਆਂ ਨੇ ਕੈਂਪਸ ਵੱਲ ਸਕੂਲ ਬੱਸਾਂ ਜਾਣ ਤੋਂ ਰੋਕ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਜਿਵੇਂ ਹੀ ਇੱਕ ਸਕੂਲ ਬੱਸ ਨੇ ਪੁਲ ਪਾਰ ਕੀਤਾ ਤਾਂ ਪਿੱਛੋਂ ਉਹ ਢਹਿ ਗਿਆ। ਰਾਜੇਂਦਰ ਨੇ ਦੱਸਿਆ ਕਿ ਬੱਚੇ ਅਤੇ ਅਧਿਆਪਕ ਉੱਚੀ ਪਹਾੜੀ ’ਤੇ ਚੜ੍ਹ ਗਏ ਸਨ ਅਤੇ ਉੱਥੋਂ ਉਨ੍ਹਾਂ ਭਿਆਨਕ ਹੜ੍ਹਾਂ ਦਾ ਮੰਜ਼ਰ ਦੇਖਿਆ। ਉਨ੍ਹਾਂ ਕਿਹਾ, ‘‘ਅਸੀਂ ਸਾਰੇ ਪਹਾੜੀ ’ਤੇ ਚੜ੍ਹ ਗਏ ਸੀ ਅਤੇ ਜਦੋਂ ਪਿੱਛੇ ਮੁੜ ਕੇ ਦੇਖਿਆ ਤਾਂ ਪੂਰਾ ਸਕੂਲ ਰੁੜ੍ਹ ਗਿਆ ਸੀ।’’ ਪ੍ਰਿੰਸੀਪਲ ਨੇ ਕਿਹਾ ਕਿ ਸਕੂਲ ਨੂੰ ਸੁਰੱਖਿਅਤ ਥਾਂ ’ਤੇ ਬਣਾਉਣ ਦੀ ਹੁਣ ਚੁਣੌਤੀ ਹੋਵੇਗੀ। ਆਫ਼ਤ ਮਗਰੋਂ ਸਕੂਲ ਦਾ ਇੱਕ ਅਧਿਆਪਕ ਸੰਤੋਸ਼ ਪਰਿਹਾਰ ਲਾਪਤਾ ਹੈ।

Advertisement

Advertisement

Advertisement
×