ਮਿਆਂਮਾਰ: ਫ਼ੌਜ ਵੱਲੋਂ ਕਸਬੇ ’ਤੇ ਹਮਲਾ, ਸੱਤ ਨਾਗਰਿਕ ਹਲਾਕ

ਮਿਆਂਮਾਰ: ਫ਼ੌਜ ਵੱਲੋਂ ਕਸਬੇ ’ਤੇ ਹਮਲਾ, ਸੱਤ ਨਾਗਰਿਕ ਹਲਾਕ

ਯੈਂਗੋਨ ਵਿੱਚ ਰਾਜ ਪਲਟੇ ਦਾ ਵਿਰੋਧ ਕਰਨ ਵਾਲੇ ਪ੍ਰਦਰਸ਼ਨਕਾਰੀ ਚੀਨ ਦੇ ਝੰਡੇ ਨੂੰ ਅੱਗ ਲਾਉਂਦੇ ਹੋਏ।

ਯੈਂਗੋਨ, 7 ਅਪਰੈਲ

ਮਿਆਂਮਾਰ ਵਿਚ ਸੁਰੱਖਿਆ ਬਲਾਂ (ਫ਼ੌਜ ਤੇ ਪੁਲੀਸ) ਨੇ ਅੱਜ ਦੇਸ਼ ਦੇ ਉੱਤਰ-ਪੱਛਮੀ ਹਿੱਸੇ ਵਿਚ ਸਥਿਤ ਇਕ ਕਸਬੇ ’ਤੇ ਹਮਲਾ ਕਰ ਦਿੱਤਾ। ਇਕ ਖ਼ਬਰ ਵੈੱਬਸਾਈਟ ਮੁਤਾਬਕ ਕਸਬਾ ਕਾਲੇ ’ਚ ਹਮਲਾ ਸੁਵੱਖਤੇ ਕੀਤਾ ਗਿਆ। ਇੱਥੋਂ ਦੇ ਕੁਝ ਵਾਸੀ ਘਰ ’ਚ ਹੀ ਤਿਆਰ ਕੀਤੀਆਂ ਰਾਈਫਲਾਂ ਦੀ ਵਰਤੋਂ ਫ਼ੌਜ ਖ਼ਿਲਾਫ਼ ਕਰ ਰਹੇ ਸਨ। ਇਸ ਹਮਲੇ ਵਿਚ ਸੱਤ ਨਾਗਰਿਕ ਮਾਰੇ ਗਏ ਤੇ ਕਈ ਹੋਰ ਜ਼ਖ਼ਮੀ ਹੋ ਗਏ। ਹਮਲੇ ਵਿਚ ਰਾਈਫ਼ਲਾਂ, ਹੋਰ ਵੱਡੇ ਹਥਿਆਰ ਤੇ ਗ੍ਰਨੇਡ ਵਰਤੇ ਗਏ। ਸ਼ਹਿਰ ’ਚ ਕਈਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ ਤੇ ਵੱਡੀ ਗਿਣਤੀ ਜ਼ਖ਼ਮੀ ਹਨ। ਸ਼ਹਿਰ ਦੀ ਅੱਧੀ ਤੋਂ ਵੱਧ ਆਬਾਦੀ ਚਿਨ ਨਸਲ ਦੀ ਘੱਟਗਿਣਤੀ ਨਾਲ ਸਬੰਧਤ ਹੈ। ਪਹਿਲੀ ਫਰਵਰੀ ਨੂੰ ਕੀਤੇ ਗਏ ਫ਼ੌਜੀ ਰਾਜ ਪਲਟੇ ਦਾ ਵਿਰੋਧ ਕਰਦਿਆਂ ਹੁਣ ਤੱਕ 581 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਸ਼ੁਰੂ ਵਿਚ ਜ਼ਿਆਦਾਤਰ ਰੋਸ ਮੁਜ਼ਾਹਰੇ ਸ਼ਾਂਤੀਪੂਰਨ ਰਹੇ ਪਰ ਜਦ ਪੁਲੀਸ ਤੇ ਫ਼ੌਜ ਨੇ ਬਲ ਦੀ ਵਰਤੋਂ ਕੀਤੀ ਤਾਂ ਮੁਜ਼ਾਹਰਾਕਾਰੀਆਂ ਨੇ ਵੀ ਹਥਿਆਰ ਵਰਤਣੇ ਸ਼ੁਰੂ ਕਰ ਦਿੱਤੇ। ਕਈ ਵਾਰ ਨਾਗਰਿਕਾਂ ਨੇ ਗੈਸੋਲੀਨ ਬੰਬ ਵੀ ਸਵੈ ਰੱਖਿਆ ਲਈ ਵਰਤੇ ਹਨ। ਕਾਲੇ ਕਸਬੇ ’ਚ ਹਮਲੇ ਦੌਰਾਨ ਸੁਰੱਖਿਆ ਬਲਾਂ ਦੇ ਜਵਾਨ ਵੀ ਫੱਟੜ ਹੋਏ ਹਨ। ਰਾਜ ਪਲਟੇ ਖ਼ਿਲਾਫ਼ ਮਿਆਂਮਾਰ ਦੇ ਵੱਖ-ਵੱਖ ਹਿੱਸਿਆਂ ਵਿਚ ਰੋਸ ਮੁਜ਼ਾਹਰੇ ਲਗਾਤਾਰ ਜਾਰੀ ਹਨ। ਮੁਲਕ ਦੇ ਮੋਗੋਕ, ਬਾਗੋ ਤੇ ਯੈਂਗੋਨ ਜਿਹੇ ਸ਼ਹਿਰਾਂ ਵਿਚ ਲੋਕਾਂ ਨੇ ਰੋਸ ਪ੍ਰਗਟਾਇਆ। ਇਸੇ ਦੌਰਾਨ ਸੁਰੱਖਿਆ ਬਲਾਂ ਨੇ ਮੁਜ਼ਾਹਰਾਕਾਰੀਆਂ ’ਤੇ ਗੋਲੀਆਂ ਵੀ ਚਲਾਈਆਂ। -ਏਪੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All