DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Edmonton ਵਿੱਚ Indian Girl ਦਾ Murder

ਕੈਨੇਡਾ ਦੇ ਸੂਬੇ ਅਲਬਰਟਾ ਦੀ ਰਾਜਧਾਨੀ ਐਡਮੰਟਨ ਦੇ ਟਾਊਨ ਹੋਮ ਕੰਪਲੈਕਸ ’ਚ 16 ਸਾਲਾ ਭਾਰਤੀ ਮੂਲ ਦੀ ਲੜਕੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਬੇਸ਼ੱਕ ਪੁਲੀਸ ਨੇ ਮ੍ਰਿਤਕਾ ਦੀ ਪਛਾਣ ਜਾਰੀ ਨਹੀਂ ਕੀਤੀ ਪਰ ਜਨਤਕ ਹੋਈ ਜਾਣਕਾਰੀ ਮੁਤਾਬਕ...

  • fb
  • twitter
  • whatsapp
  • whatsapp
featured-img featured-img
ਜੈਜ਼ਮੀਨ ਢੇਸੀ ਉਰਫ ਧਾਮੀ
Advertisement

ਕੈਨੇਡਾ ਦੇ ਸੂਬੇ ਅਲਬਰਟਾ ਦੀ ਰਾਜਧਾਨੀ ਐਡਮੰਟਨ ਦੇ ਟਾਊਨ ਹੋਮ ਕੰਪਲੈਕਸ ’ਚ 16 ਸਾਲਾ ਭਾਰਤੀ ਮੂਲ ਦੀ ਲੜਕੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਬੇਸ਼ੱਕ ਪੁਲੀਸ ਨੇ ਮ੍ਰਿਤਕਾ ਦੀ ਪਛਾਣ ਜਾਰੀ ਨਹੀਂ ਕੀਤੀ ਪਰ ਜਨਤਕ ਹੋਈ ਜਾਣਕਾਰੀ ਮੁਤਾਬਕ ਉਸ ਦਾ ਨਾਮ ਜੈਜ਼ਮੀਨ ਧਾਮੀ ਉਰਫ਼ ਢੇਸੀ ਹੈ, ਜੋ ਉੱਥੇ ਕਿਸੇ ਨੂੰ ਮਿਲਣ ਗਈ ਸੀ। ਘਟਨਾ 129 ਐਵੇਨਿਊ ਅਤੇ 16 ਸਟਰੀਟ ਖੇਤਰ ਨੇੜਲੇ ਟਾਊਨ ਹੋਮ ਕੰਪਲੈਕਸ ਵਿੱਚ ਵਾਪਰੀ। ਪੁਲੀਸ ਨੇ ਦੱਸਿਆ ਕਿ ਮੌਕੇ ’ਤੇ ਪਹੁੰਚਣ ਮਗਰੋਂ ਉਨ੍ਹਾਂ ਨੂੰ ਲੜਕੀ ਗੰਭੀਰ ਹਾਲਤ ’ਚ ਮਿਲੀ ਅਤੇ ਹਸਪਤਾਲ ਪਹੁੰਚਾਏ ਜਾਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਪੁਲੀਸ ਉਸ ਦੇ ਹਾਣੀ ਨਾਬਾਲਗ ਲੜਕੇ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਪੜਤਾਲ ਕਰ ਰਹੀ ਹੈ। ਪੁਲੀਸ ਨੇ ਹੱਤਿਆ ਦੇ ਕਾਰਨ ਬਾਰੇ ਕੁਝ ਨਹੀਂ ਦੱਸਿਆ।

Advertisement
Advertisement
×