ਲੰਡਨ, 25 ਨਵੰਬਰ
ਪੱਛਮੀ ਲੰਡਨ ਵਿਚ 16 ਸਾਲਾ ਬ੍ਰਿਟਿਸ਼ ਸਿੱਖ ਲੜਕੇ ਦੀ ਛੁਰਾ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਕਾਟਲੈਂਡ ਯਾਰਡ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਅਸ਼ਮੀਤ ਸਿੰਘ ਵਜੋਂ ਹੋਈ ਹੈ। ਮੈਟਰੋਪੋਲੀਟਨ ਪੁਲੀਸ ਨੇ ਕਿਹਾ ਕਿ ਉਨ੍ਹਾਂ ਨੂੰ ਬੁੱਧਵਾਰ ਰਾਤ ਨੂੰ ਸਾਊਥਾਲ ਵਿਚ ਚਾਕੂ ਮਾਰਨ ਦੀਆਂ ਖਬਰਾਂ ਮਿਲੀਆਂ। ਜਦ ਪੁਲੀਸ ਉਥੇ ਪੁੱਜੀ ਤਾਂ ਨੌਜਵਾਨ ਦੀ ਮੌਤ ਹੋ ਗਈ ਸੀ। ਅਸ਼ਮੀਤ ਦੇ ਦੋਸਤਾਂ ਨੇ ਦੱਸਿਆ ਕਿ ਲੁਟੇਰਿਆਂ ਨੇ ਅਸ਼ਮੀਤ ਦੇ ਵਧੀਆ ਬਰਾਂਡ ਦਾ ਬੈਗ ਖੋਹਣ ਲਈ ਛੁਰੇ ਮਾਰੇ ਜਦਕਿ ਇਹ ਬੈਗ ਅਸਲੀ ਨਹੀਂ ਸੀ।