DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

H-1B Visa ਲਈ ਦੋ ਲੱਖ ਤੋਂ ਵੱਧ ਅਰਜ਼ੀਕਾਰਾਂ ਨੇ ਇੱਕ ਲੱਖ ਡਾਲਰ ਭਰੇ

ਅਰਜ਼ੀਆਂ ਦੇ ਪਹਿਲ ਦੇ ਆਧਾਰ ’ਤੇ ਨਿਬੇਡ਼ੇ ਲਈ ਬਦਲ ਚੁਣਿਆ

  • fb
  • twitter
  • whatsapp
  • whatsapp
Advertisement

ਵਿੱਤੀ ਸਾਲ 2026 ’ਚ ਅਮਰੀਕਾ ’ਚ ਕੰਮ ਕਰਨ ਲਈ ਐੱਚ-1ਬੀ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਦੋ ਲੱਖ ਤੋਂ ਵੱਧ ਲੋਕਾਂ ਨੇ ਇੱਕ ਲੱਖ ਅਮਰੀਕੀ ਡਾਲਰ ਭਰ ਕੇ ਪਹਿਲ ਦੇ ਆਧਾਰ ’ਤੇ ਆਪਣੀ ਅਰਜ਼ੀ ਦਾ ਨਿਬੇੜਾ ਕਰਨ ਦਾ ਬਦਲ ਚੁਣਿਆ ਹੈ। ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ (ਡੀ ਐੱਚ ਐੱਸ) ਦੇ ਮੰਤਰੀ ਮਾਰਕਵੇਨ ਮੁਲਿਨ ਨੇ ਇਹ ਜਾਣਕਾਰੀ ਦਿੱਤੀ। ਸੈਨੇਟ ਦੀ ਖਰਚਿਆਂ ਬਾਰੇ ਉਪ ਕਮੇਟੀ ਸਾਹਮਣੇ ਮੁਲਿਨ ਨੇ ਦੱਸਿਆ ਕਿ ਵਿੱਤੀ ਸਾਲ 2026 ’ਚ ਡੀ ਐੱਚ ਐੱਸ ਨੂੰ ਤਕਰੀਬਨ 2.86 ਲੱਖ ਐੱਚ-1ਬੀ ਵੀਜ਼ਾ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਦੇਸ਼ ਦੇ ਦਿਹਾਤੀ ਹਿੱਸਿਆਂ ’ਚ ਡਾਕਟਰਾਂ ਦੀ ਕਮੀ ਬਾਰੇ ਅਮਰੀਕੀ ਸੈਨੇਟਰ ਸੁਜ਼ੈਨ ਕੌਲਿਨਜ਼ ਦੇ ਸਵਾਲ ’ਤੇ ਕਿਹਾ, ‘‘ਇਸ ਸਾਲ ਸਾਨੂੰ ਹੁਣ ਤੱਕ ਐੱਚ-1ਬੀ ਵੀਜ਼ਾ ਲਈ 2.86 ਲੱਖ ਅਰਜ਼ੀਆਂ ਮਿਲੀਆਂ ਹਨ। ਇਨ੍ਹਾਂ ’ਚੋਂ ਦੋ ਲੱਖ ਤੋਂ ਵੱਧ ਅਰਜ਼ੀਕਾਰਾਂ ਨੇ ਇੱਕ ਲੱਖ ਡਾਲਰ ਭਰੇ ਹਨ ਕਿਉਂਕਿ ਇਸ ਨਾਲ ਉਨ੍ਹਾਂ ਦੀਆਂ ਅਰਜ਼ੀਆਂ ਦਾ ਮੁਕਾਬਲਤਨ ਤੇਜ਼ੀ ਨਾਲ ਨਿਬੇੜਾ ਕੀਤਾ ਜਾ ਸਕਦਾ ਹੈ।’’ ਮੁਲਿਨ ਨੇ ਦੱਸਿਆ ਕਿ ਇੱਕ ਲੱਖ ਡਾਲਰ ਭਰਨ ਵਾਲਿਆਂ ਦੀ ਅਰਜ਼ੀ ਦਾ ਨਿਬੇੜਾ 15 ਦਿਨਾਂ ਅੰਦਰ ਹੋ ਜਾਂਦਾ ਹੈ ਜਦਕਿ ਸਧਾਰਨ ਅਰਜ਼ੀਆਂ ਦਾ ਨਿਬੇੜਾ ਕਰਨ ’ਚ ਤਕਰੀਬਨ ਸਾਢੇ ਸੱਤ ਮਹੀਨੇ ਲਗਦੇ ਹਨ। ਅਮਰੀਕੀ ਸੈਨੇਟਰ ਕੌਲਿਨਜ਼ ਨੇ ਉਪ ਕਮੇਟੀ ਨੂੰ ਦੱਸਿਆ ਕਿ ਮੇਨ ਸੂਬੇ ਦੇ ਉੱਤਰੀ ਹਿੱਸੇ ਦੇ ਪੇਂਡੂ ਖੇਤਰ ਪ੍ਰੇਸਕ ਇਸਲੇ ਦੇ ਹਸਪਤਾਲ ਨੂੰ ਵਿਦੇਸ਼ ਤੋਂ ਬਹੁਤ ਹੀ ਲੋੜੀਂਦੇ ਸਰਜਨ ਦੀ ਨਿਯੁਕਤੀ ਲਈ ਇਹ ਫੀਸ ਚੁਕਾਉਣੀ ਪਈ ਹੈ।

Advertisement
Advertisement
×