DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਲਹਿੰਦੇ ਪੰਜਾਬ ’ਚ 50 ਤੋਂ ਵੱਧ ਅਤਿਵਾਦੀ ਗ੍ਰਿਫ਼ਤਾਰ

ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਦੋ ਮਹੀਨਿਆਂ ਤੋਂ ਵੱਧ ਸਮੇਂ ਤੱਕ ਚੱਲੇ ਅਪਰੇਸ਼ਨ ਦੌਰਾਨ ਕਈ ਪਾਬੰਦੀਸ਼ੁਦਾ ਜਥੇਬੰਦੀਆਂ ਨਾਲ ਸਬੰਧਤ 50 ਤੋਂ ਵੱਧ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਪੁਲੀਸ ਦੇ ਅਤਿਵਾਦ ਵਿਰੋਧੀ ਵਿਭਾਗ (ਸੀ ਟੀ ਡੀ) ਵੱਲੋਂ ਅੱਜ ਜਾਰੀ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਦੋ ਮਹੀਨਿਆਂ ਤੋਂ ਵੱਧ ਸਮੇਂ ਤੱਕ ਚੱਲੇ ਅਪਰੇਸ਼ਨ ਦੌਰਾਨ ਕਈ ਪਾਬੰਦੀਸ਼ੁਦਾ ਜਥੇਬੰਦੀਆਂ ਨਾਲ ਸਬੰਧਤ 50 ਤੋਂ ਵੱਧ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਪੁਲੀਸ ਦੇ ਅਤਿਵਾਦ ਵਿਰੋਧੀ ਵਿਭਾਗ (ਸੀ ਟੀ ਡੀ) ਵੱਲੋਂ ਅੱਜ ਜਾਰੀ ਕੀਤੇ ਗਏ ਬਿਆਨ ਮੁਤਾਬਕ ਅਤਿਵਾਦ ਦੇ ਵਧਦੇ ਖ਼ਤਰਿਆਂ ਦੇ ਮੱਦੇਨਜ਼ਰ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 419 ਖ਼ੁਫ਼ੀਆ ਸੂਹ ਆਧਾਰਿਤ ਕਾਰਵਾਈਆਂ ਕੀਤੀਆਂ ਗਈਆਂ। ਇਸ ਦੌਰਾਨ ਗ੍ਰਿਫ਼ਤਾਰ ਕੀਤੇ ਗਏ 54 ਵਿਅਕਤੀ ਵੱਖ-ਵੱਖ ਅਤਿਵਾਦੀ ਸਮੂਹਾਂ ਇਸਲਾਮਿਕ ਸਟੇਟ, ਅਲ-ਕਾਇਦਾ, ਲਸ਼ਕਰ-ਏ-ਝੰਗਵੀ, ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਅਤੇ ਸਿਪਾਹ-ਏ-ਸਹਾਬਾ ਨਾਲ ਸਬੰਧਤ ਹਨ। ਅਤਿਵਾਦੀਆਂ ਨੂੰ ਲਾਹੌਰ, ਰਾਵਲਪਿੰਡੀ, ਗੁਜਰਾਂਵਾਲਾ, ਫ਼ੈਸਲਾਬਾਦ, ਜਿਹਲਮ, ਸਰਗੋਧਾ, ਮੀਆਂਵਾਲੀ, ਭੱਕਰ, ਸਾਹੀਵਾਲ, ਮੰਡੀ ਬਹਾਊਦੀਨ, ਪਾਕਪਟਨ ਅਤੇ ਬਹਾਵਲਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀ ਟੀ ਡੀ ਨੇ ਅਤਿਵਾਦੀਆਂ ਕੋਲੋਂ ਧਮਾਕਾਖੇਜ਼ ਸਮੱਗਰੀ, 12 ਆਈ ਈ ਡੀ, 42 ਡੇਟੋਨੇਟਰ, 98 ਫੁੱਟ ਸੇਫਟੀ ਫਿਊਜ਼ ਵਾਇਰ, ਪਾਬੰਦੀਸ਼ੁਦਾ ਸਟਿੱਕਰ, ਪਾਬੰਦੀਸ਼ੁਦਾ ਸਾਹਿਤ ਅਤੇ ਨਗਦੀ ਬਰਾਮਦ ਕੀਤੀ ਹੈ।

Advertisement
Advertisement
×