DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮੋਦੀ ਤੇ ਟਰੰਪ ਵੱਲੋਂ ਦੁਵੱਲੇ ਸਹਿਯੋਗ ਬਾਰੇ ਚਰਚਾ

ਨਵਾਂ ਟੈਰਿਫ ਕਾਨੂੰਨ ਲਾਗੂ ਹੋਣ ਮਗਰੋਂ ਟੈਲੀਫੋਨ ’ਤੇ ਹੋਈ ਵਾਰਤਾ

  • fb
  • twitter
  • whatsapp
  • whatsapp
Advertisement
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਟੈਲੀਫੋਨ ’ਤੇ ਗੱਲਬਾਤ ਕਰ ਕੇ ਦੁਵੱਲੇ ਸਬੰਧਾਂ ’ਚ ਹੋਈ ਪੇਸ਼ਕਦਮੀ ਦੀ ਸਮੀਖਿਆ ਕੀਤੀ ਹੈ। ਦੋਵਾਂ ਆਗੂਆਂ ਨੇ ਇਸ ਦੌਰਾਨ ਵਪਾਰ, ਰੱਖਿਆ ਅਤੇ ਊਰਜਾ ਸਣੇ ਦੁਵੱਲੇ ਹਿੱਤਾਂ ਅਤੇ ਰਣਨੀਤਕ ਸਹਿਯੋਗ ਦੇ ਮੁੱਦਿਆਂ ’ਤੇ ਵੀ ਚਰਚਾ ਕੀਤੀ ਹੈ।

ਦੋਵਾਂ ਆਗੂਆਂ ਦਰਮਿਆਨ ਇਹ ਗੱਲਬਾਤ ‘ਲਿੰਡਸੇ ਓ. ਗ੍ਰਾਹਮ ਸੈਂਕਸ਼ਨਿੰਗ ਰਸ਼ੀਆ ਐਂਡ ਇਰਾਨ ਐਕਟ ਆਫ 2026’ ਲਾਗੂ ਹੋਣ ਮਗਰੋਂ ਵਧੇ ਵਪਾਰਕ ਤਣਾਅ ਦੀ ਪਿੱਠ ਭੂਮੀ ’ਚ ਹੋਈ। ਇਹ ਕਾਨੂੰਨ ਰੂਸ ਅਤੇ ਇਰਾਨ ਤੋਂ ਤੇਲ ਤੇ ਗੈਸ ਖ਼ਰੀਦਣ ਵਾਲੇ ਦੇਸ਼ਾਂ ’ਤੇ 100 ਫ਼ੀਸਦ ਟੈਰਿਫ ਲਾਉਣ ਦਾ ਅਧਿਕਾਰ ਦਿੰਦਾ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ 23 ਤੋਂ 25 ਸਤੰਬਰ ਤੱਕ ਅਮਰੀਕਾ ਵਿੱਚ ਸਨ ਅਤੇ ਉਨ੍ਹਾਂ ਟਰੰਪ ਨਾਲ ਦੁਵੱਲੀ ਗੱਲਬਾਤ ਕੀਤੀ ਸੀ। ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਨੇ ਖੇਤਰੀ ਅਤੇ ਕੌਮਾਂਤਰੀ ਘਟਨਾਕ੍ਰਮ ’ਤੇ ਵੀ ਵਿਚਾਰ-ਚਰਚਾ ਕੀਤੀ।

Advertisement

ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ ਦੋਵਾਂ ਆਗੂਆਂ ਨੇ ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾਉਣ ਦੀ ਵਚਨਬੱਧਤਾ ਦੁਹਰਾਈ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਫ਼ਾਇਦੇ ਲਈ ਸਹਿਯੋਗ ਮਜ਼ਬੂਤ ​​ਕਰਨ ਵਾਸਤੇ ਨੇੜਲੇ ਸੰਪਰਕ ਬਣਾਈ ਰੱਖਣ ’ਤੇ ਸਹਿਮਤੀ ਪ੍ਰਗਟਾਈ। ਪ੍ਰਧਾਨ ਮੰਤਰੀ ਮੋਦੀ ਨੇ ‘ਐਕਸ’ ਤੇ ਪਾਈ ਪੋਸਟ ਵਿੱਚ ਕਿਹਾ, ‘‘ਰਾਸ਼ਟਰਪਤੀ ਟਰੰਪ ਨਾਲ ਸਾਰਥਕ ਗੱਲਬਾਤ ਹੋਈ ਹੈ। ਅਸੀਂ ਵਪਾਰ, ਰੱਖਿਆ, ਊਰਜਾ, ਅਹਿਮ ਤਕਨਾਲੋਜੀਆਂ ਅਤੇ ਹੋਰ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਦੀ ਸਮੀਖਿਆ ਕੀਤੀ ਹੈ।’’ ਉਨ੍ਹਾਂ ਕਿਹਾ, ‘‘ਅਸੀਂ ਆਪਣੀ ਵਿਆਪਕ ਆਲਮੀ ਰਣਨੀਤਕ ਭਾਈਵਾਲੀ ਅੱਗੇ ਵਧਾਉਣ ਲਈ ਨੇੜਲਾ ਸੰਪਰਕ ਬਣਾਈ ਰੱਖਣ ’ਤੇ ਸਹਿਮਤੀ ਜ਼ਾਹਰ ਕੀਤੀ ਹੈ।’’

Advertisement

Advertisement
×