DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Social Media Addiction ਦੇ ਮਾਮਲੇ ਨੂੰ ਨਿਬੇੜਨ ਲਈ Meta ਵੱਲੋਂ 17 ਅਰਬ ਡਾਲਰ ਦਾ ਇਤਿਹਾਸਕ ਸਮਝੌਤਾ

ਮੈਟਾ ਕੰਪਨੀ ਨੇ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਦੀ ਆਦਤ ਪਾਉਣ ਦਾ ਮਾਮਲਾ ਨਿਬੇੜਨ ਲਈ 47 ਅਮਰੀਕੀ ਸੂਬਿਆਂ ਨਾਲ 17 ਅਰਬ ਡਾਲਰ ਦਾ ਇਤਿਹਾਸਕ ਸਮਝੌਤਾ ਕੀਤਾ ਹੈ। ਇਸ ਤਹਿਤ ਫੇਸਬੁੱਕ ਅਤੇ ਇੰਸਟਾਗ੍ਰਾਮ ਉੱਤੇ ਬੱਚਿਆਂ ਦੀ ਸੁਰੱਖਿਆ ਲਈ ਸਖ਼ਤ ਨੇਮ ਲਾਗੂ ਹੋਣਗੇ।...

  • fb
  • twitter
  • whatsapp
  • whatsapp
Advertisement

ਮੈਟਾ ਕੰਪਨੀ ਨੇ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਦੀ ਆਦਤ ਪਾਉਣ ਦਾ ਮਾਮਲਾ ਨਿਬੇੜਨ ਲਈ 47 ਅਮਰੀਕੀ ਸੂਬਿਆਂ ਨਾਲ 17 ਅਰਬ ਡਾਲਰ ਦਾ ਇਤਿਹਾਸਕ ਸਮਝੌਤਾ ਕੀਤਾ ਹੈ। ਇਸ ਤਹਿਤ ਫੇਸਬੁੱਕ ਅਤੇ ਇੰਸਟਾਗ੍ਰਾਮ ਉੱਤੇ ਬੱਚਿਆਂ ਦੀ ਸੁਰੱਖਿਆ ਲਈ ਸਖ਼ਤ ਨੇਮ ਲਾਗੂ ਹੋਣਗੇ।

ਸਾਲ 2023 ਵਿੱਚ 29 ਸੂਬਿਆਂ ਨੇ ਕੰਪਨੀ ਉੱਤੇ ਨੁਕਸਾਨਦੇਹ ਫੀਚਰ ਬਣਾਉਣ ਅਤੇ ਮਾਪਿਆਂ ਦੀ ਮਨਜ਼ੂਰੀ ਬਿਨਾਂ 13 ਸਾਲ ਤੋਂ ਛੋਟੇ ਬੱਚਿਆਂ ਦਾ ਡੇਟਾ ਇਕੱਠਾ ਕਰਨ ਦੇ ਦੋਸ਼ ਲਾਏ ਸਨ। ਇਸ ਸਮਝੌਤੇ ਨਾਲ ਕੈਲੀਫੋਰਨੀਆ ਦੀ ਅਦਾਲਤ ਵਿੱਚ ਚੱਲ ਰਹੀ ਸੁਣਵਾਈ ਖ਼ਤਮ ਹੋ ਗਈ ਹੈ, ਜਿੱਥੇ ਸੀ ਈ ਓ ਮਾਰਕ ਜ਼ਕਰਬਰਗ ਦੀ ਪੇਸ਼ੀ ਹੋਣੀ ਸੀ। ਹੁਣ ਬੱਚਿਆਂ ਲਈ ਫੇਸਬੁੱਕ ਤੇ ਇੰਸਟਾਗ੍ਰਾਮ ਦੀ ਰੋਜ਼ਾਨਾ ਹੱਦ ਤੈਅ ਹੋਵੇਗੀ ਅਤੇ ਸਕੂਲ ਸਮੇਂ ਦੌਰਾਨ ਨੋਟੀਫਿਕੇਸ਼ਨਾਂ ਨਹੀਂ ਆਉਣਗੀਆਂ। ਉਮਰ ਦੀ ਸਹੀ ਤਸਦੀਕ ਹੋਵੇਗੀ ਅਤੇ ਧੱਕੇਸ਼ਾਹੀ ਜਾਂ ਖ਼ੁਦਕੁਸ਼ੀ ਨਾਲ ਸਬੰਧਤ ਸਮੱਗਰੀ ’ਤੇ ਰੋਕ ਲੱਗੇਗੀ। ਮਾਪਿਆਂ ਨੂੰ ਬੱਚਿਆਂ ਦੇ ਖਾਤਿਆਂ ਉੱਤੇ ਨਜ਼ਰ ਰੱਖਣ ਦੇ ਵਧੇਰੇ ਅਧਿਕਾਰ ਵੀ ਮਿਲਣਗੇ।

Advertisement

Advertisement
Advertisement
×