
ਮਿਸਰ ਦੇ ਸ਼ਰਮ-ਅਲ ਸ਼ੇਖ ਇਜ਼ਲਰਾਇਲੀ ਤੇ ਫਲਸਤੀਨੀ ਨੇਤਾਵਾਂ ਵਿਚਾਲੇ ਮੀਟਿੰਗ ਦੌਰਾਨ ਗਾਜ਼ਾ ਸਿਟੀ ਵਿੱਚ ਇੱਕ ਵਿਅਕਤੀ ਫਸਲਤੀਨੀ ਝੰਡਾ ਫੜ ਕੇ ਬਲਦੇ ਟਾਇਰਾਂ ਕੋਲੋਂ ਲੰਘਦਾ ਹੋਇਆ। ਫੋਟੋ: ਰਾਇਟਰਜ਼
ਕਾਹਿਰਾ, 19 ਮਾਰਚ
ਇਜ਼ਰਾਈਲ ਅਤੇ ਫਲਸਤੀਨ ਦੇ ਸੀਨੀਅਰ ਨੇਤਾਵਾਂ ਅਤੇ ਅਧਿਕਾਰੀਆਂ ਨੇ ਅੱਜ ਮਿਸਰ ਦੇ ਸ਼ਰਮ-ਅਲ ਸ਼ੇਖ ਸ਼ਹਿਰ ਵਿੱਚ ਮੀਟਿੰਗ ਕੀਤੀ ਤਾਂ ਕਿ ਦੋਵਾਂ ਧਿਰਾਂ ਵਿਚਾਲੇ ਤਣਾਅ ਘਟਾਇਆ ਜਾ ਸਕੇ ਅਤੇ ਇਸ ਹਫ਼ਤੇ ਸ਼ੁਰੂ ਹੋਣ ਵਾਲੀਆਂ ਅਹਿਮ ਛੁੱਟੀਆਂ ਤੋਂ ਪਹਿਲਾਂ ਹਿੰਸਾ ਨੂੰ ਲਗਾਮ ਪਾਈ ਜਾ ਸਕੇ। ਖੇਤਰੀ ਸਹਿਯੋਗੀਆਂ ਜੌਰਡਨ ਅਤੇ ਮਿਸਰ ਦੀ ਵਿਚੋਲਗੀ ਤਹਿਤ ਦੋਵਾਂ ਧਿਰਾਂ ਵਿਚਾਲੇ ਇਹ ਦੂਜੀ ਮੀਟਿੰਗ ਹੈ ਜਿਸ ਦਾ ਮਕਸਦ ਲਗਪਗ ਇੱਕ ਸਾਲ ਤੋਂ ਜਾਰੀ ਹਿੰਸਾ ਸਮਾਪਤ ਕਰਨ ਦਾ ਰਾਹ ਲੱਭਣਾ ਹੈ। ਇਸ ਹਿੰਸਾ ਦੇ ਚੱਲਦਿਆਂ 200 ਤੋਂ ਵੱਧ ਫਲਸਤੀਨੀ ਨਾਗਰਿਕ ਇਜ਼ਰਾਇਲੀ ਗੋਲੀਬਾਰੀ ਦਾ ਸ਼ਿਕਾਰ ਹੋਏ ਹਨ ਜਦਕਿ 40 ਤੋਂ ਵੱਧ ਇਜ਼ਰਾਇਲੀ ਨਾਗਰਿਕ ਜਾਂ ਵਿਦੇਸ਼ੀ ਨਾਗਰਿਕ ਫਲਸਤੀਨੀ ਹਮਲਿਆਂ ਵਿੱਚ ਮਾਰੇ ਗਏ ਹਨ। -ਏਪੀ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ