ਧੋਖਾਧੜੀ ਮਾਮਲੇ ’ਚ ਮੀਡੀਆ ਕਾਰੋਬਾਰੀ ਦੀ ਸਜ਼ਾ ਰੱਦ
ਹਾਂਗਕਾਂਗ ਦੀ ਅਪੀਲੀ ਅਦਾਲਤ ਨੇ ਅੱਜ ਮਸ਼ਹੂਰ ਮੀਡੀਆ ਕਾਰੋਬਾਰੀ ਜਿੰਮੀ ਲਾਈ ਦੀ ਧੋਖਾਧੜੀ ਮਾਮਲੇ ਵਿੱਚ ਸਜ਼ਾ ਰੱਦ ਕਰ ਦਿੱਤੀ ਹੈ। ਇਹ ਫੈਸਲਾ 78 ਸਾਲਾ ਲਾਈ ਲਈ ਕਾਨੂੰਨੀ ਲੜਾਈ ’ਚ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ। ਅਦਾਲਤ ਨੇ ਕਿਹਾ ਕਿ ਹੇਠਲੀ...
Advertisement
ਹਾਂਗਕਾਂਗ ਦੀ ਅਪੀਲੀ ਅਦਾਲਤ ਨੇ ਅੱਜ ਮਸ਼ਹੂਰ ਮੀਡੀਆ ਕਾਰੋਬਾਰੀ ਜਿੰਮੀ ਲਾਈ ਦੀ ਧੋਖਾਧੜੀ ਮਾਮਲੇ ਵਿੱਚ ਸਜ਼ਾ ਰੱਦ ਕਰ ਦਿੱਤੀ ਹੈ। ਇਹ ਫੈਸਲਾ 78 ਸਾਲਾ ਲਾਈ ਲਈ ਕਾਨੂੰਨੀ ਲੜਾਈ ’ਚ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ। ਅਦਾਲਤ ਨੇ ਕਿਹਾ ਕਿ ਹੇਠਲੀ ਅਦਾਲਤ ਵੱਲੋਂ ਸੁਣਾਈ ਗਈ ਪੰਜ ਸਾਲ ਨੌਂ ਮਹੀਨੇ ਦੀ ਸਜ਼ਾ ਦੇ ਫੈਸਲੇ ਵਿੱਚ ਕਾਨੂੰਨੀ ਖ਼ਾਮੀਆਂ ਸਨ। ਜੱਜਾਂ ਨੇ ਮੰਨਿਆ ਕਿ ਕਿਰਾਏ ਦੇ ਸਮਝੌਤੇ ਦੀ ਉਲੰਘਣਾ ਨੂੰ ਧੋਖਾਧੜੀ ਨਹੀਂ ਮੰਨਿਆ ਜਾ ਸਕਦਾ। ਕੁਝ ਹਫ਼ਤੇ ਪਹਿਲਾਂ ਉਨ੍ਹਾਂ ਨੂੰ ਕੌਮੀ ਸੁਰੱਖਿਆ ਕਾਨੂੰਨ ਤਹਿਤ ਇੱਕ ਹੋਰ ਮਾਮਲੇ ਵਿੱਚ 20 ਸਾਲ ਦੀ ਸਜ਼ਾ ਸੁਣਾਈ ਗਈ ਸੀ, ਜਿਸ ਕਰ ਕੇ ਉਨ੍ਹਾਂ ਨੂੰ ਅਜੇ ਜੇਲ੍ਹ ਵਿੱਚ ਹੀ ਰਹਿਣਾ ਪਵੇਗਾ। ਉਹ ਪਿਛਲੇ ਪੰਜ ਸਾਲਾਂ ਤੋਂ ਵੱਧ ਸਮੇਂ ਤੋਂ ਹਿਰਾਸਤ ਵਿੱਚ ਹਨ।
Advertisement
Advertisement
×

