DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡਰੋਨ ਹਮਲੇ ਮਗਰੋਂ ਪਾਕਿਸਤਾਨ ’ਚ ਕਈ ਸਕੂਲ ਬੰਦ

ਅਫ਼ਗ਼ਾਨਿਸਤਾਨ ਨੇ ਖ਼ੈਬਰ ਪਖ਼ਤੂਨਖ਼ਵਾ ਦੇ ਸਕੂਲ ’ਤੇ ਦਾਗ਼ਿਆ ਸੀ ਡਰੋਨ

  • fb
  • twitter
  • whatsapp
  • whatsapp
featured-img featured-img
ਕਰਾਚੀ ਸਥਿਤ ਅਮਰੀਕੀ ਕੌਂਸਲੇਟ ਦੇ ਬਾਹਰ ਤਾਇਨਾਤ ਸੁਰੱਖਿਆ ਕਰਮੀ। -ਫੋਟੋ: ਰਾਇਟਰਜ਼
Advertisement

ਅਫ਼ਗ਼ਾਨਿਸਤਾਨ ਦੀ ਸਰਹੱਦ ਨਾਲ ਲਗਦੇ ਜ਼ਿਲ੍ਹਿਆਂ ਦੀਆਂ 50 ਤੋਂ ਵੱਧ ਸਿੱਖਿਆ ਸੰਸਥਾਵਾਂ ਅੱਜ ਉੱਤਰ-ਪੱਛਮੀ ਪਾਕਿਸਤਾਨ ਦੇ ਗੜਬੜੀ ਵਾਲੇ ਖ਼ੈਬਰ ਪਖ਼ਤੂਨਖ਼ਵਾ ਸੂਬੇ ’ਚ ਸਕੂਲ ’ਤੇ ਡਰੋਨ ਹਮਲੇ ਤੋਂ ਬਾਅਦ ਬੰਦ ਰਹੀਆਂ।

ਇਹ ਘਟਨਾ ਮੁਹਮੰਦ ਜ਼ਿਲ੍ਹੇ ਦੀ ਗ਼ਲਾਨਾਈ ਤਹਿਸੀਲ ’ਚ ਵਾਪਰੀ ਜਿੱਥੇ ਮਨੁੱਖ ਰਹਿਤ ਹਵਾਈ ਵਾਹਨ (ਯੂ ਏ ਵੀ) ਗਵਰਨਰ ਮਾਡਲ ਹਾਈ ਸਕੂਲ ਦੀ ਇਮਾਰਤ ਨਾਲ ਟਕਰਾ ਗਿਆ। ਮੁਹਮੰਦ ਦੇ ਡਿਪਟੀ ਕਮਿਸ਼ਨਰ ਯਾਸਿਰ ਹਸਨ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਕੂਲ ਦੇ ਵਿਹੜੇ ’ਚੋਂ ਯੂ ਏ ਵੀ ਦਾ ਮਲਬਾ ਮਿਲਿਆ ਹੈ; ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਕੈਂਪਸ ਅੰਦਰ ਤੇ ਨੇੜੇ-ਤੇੜੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਘਟਨਾ ਮਗਰੋਂ ਮੁਹਮੰਦ ਜ਼ਿਲ੍ਹੇ ਦੇ ਘੱਟੋ ਘੱਟ 54 ਸਰਕਾਰੀ ਸਕੂਲ ਬੰਦ ਕਰ ਦਿੱਤੇ ਗਏ ਹਨ।

Advertisement

ਇਸੇ ਤਰ੍ਹਾਂ ਮੀਡੀਆ ਰਿਪੋਰਟਾਂ ਅਨੁਸਾਰ ਇਰਾਨੀ ਆਗੂ ਆਇਤੁੱਲਾ ਖਮੇਨੇਈ ਦੀ ਹੱਤਿਆ ਦੇ ਰੋਸ ਵਜੋਂ ਦੇਸ਼ ਪੱਧਰੀ ਮੁਜ਼ਾਹਰਿਆਂ ਦੇ ਚਲਦਿਆਂ ਅੱਜ ਕਰਾਚੀ ਦੇ ਪੱਛਮੀ ਤੇ ਦੱਖਣੀ ਜ਼ਿਲ੍ਹਿਆਂ ’ਚ ਕਈ ਸੜਕਾਂ ਬੰਦ ਕਰ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਸਿੰਧ ਸੂਬੇ ’ਚ ਦਫ਼ਾ 144 ਲਾਗੂ ਕਰ ਦਿੱਤੀ ਗਈ ਹੈ। ਸਵੇਰੇ ਕਈ ਸੜਕਾਂ ਬੰਦ ਕਰਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ; ਇਨ੍ਹਾਂ ਚਿਤਾਵਨੀਆਂ ਦਾ ਕਾਰਨ ‘ਸੁਰੱਖਿਆ’ ਦੱਸਿਆ ਗਿਆ ਹੈ।

Advertisement

Advertisement
×